ਪਾਕਿ : ਨਹਿਰ 'ਚ ਡੁੱਬੀ ਵੈਨ, 11 ਲੋਕਾਂ ਦੀ ਮੌਤ
Published : May 11, 2020, 9:10 am IST
Updated : May 11, 2020, 9:10 am IST
SHARE ARTICLE
File Photo
File Photo

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਖਾਨੇਵਾਲ ਜ਼ਿਲ੍ਹੇ ਵਿਚ ਇਕ ਵੈਨ ਨਹਿਰ ਵਿਚ ਡੁੱਬ ਗਈ। ਐਤਵਾਰ ਨੂੰ ਬਚਾਅ ਕਰਮੀਆਂ ਨੇ ਇਕ ਹੀ ਪ੍ਰਵਾਰ ਦੇ ਲਾਪਤਾ 12 ਲੋਕਾਂ

ਇਸਲਾਮਾਬਾਦ, 10 ਮਈ : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਖਾਨੇਵਾਲ ਜ਼ਿਲ੍ਹੇ ਵਿਚ ਇਕ ਵੈਨ ਨਹਿਰ ਵਿਚ ਡੁੱਬ ਗਈ। ਐਤਵਾਰ ਨੂੰ ਬਚਾਅ ਕਰਮੀਆਂ ਨੇ ਇਕ ਹੀ ਪ੍ਰਵਾਰ ਦੇ ਲਾਪਤਾ 12 ਲੋਕਾਂ ਵਿਚੋਂ 11 ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਪੁਲਿਸ ਅਤੇ ਬਚਾਅ ਦਲ ਨੇ ਇਹ ਜਾਣਕਾਰੀ ਦਿਤੀ।ਪੁਲਿਸ ਮੁਤਾਬਕ ਹਾਦਸਾ ਸ਼ੁਕਰਵਾਰ ਰਾਤ ਵਾਪਰਿਆ ਜਦਕਿ ਬਚਾਅ ਕੰਮ ਸਨਿਚਰਵਾਰ ਨੂੰ ਸ਼ੁਰੂ ਹੋਇਆ ਸੀ। ਸਾਰੀਆਂ ਲਾਸ਼ਾਂ ਨੂੰ ਨੇੜੇ ਦੇ ਦੋ ਹਸਪਤਾਲਾਂ ਵਿਚ ਭੇਜ ਦਿਤਾ ਗਿਆ ਹੈ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਕਰਨ ਦੇ ਬਾਅਦ ਲਾਸ਼ਾਂ ਨੂੰ ਉਹਨਾਂ ਦੇ ਪ੍ਰਵਾਰਾਂ ਨੂੰ ਸੌਂਪ ਦਿਤੀਆਂ ਜਾਣਗੀਆਂ।

ਇਕ ਹੋਰ ਲਾਪਤਾ ਵਿਅਕਤੀ ਦੀ ਤਲਾਸ਼ ਵਿਚ ਬਚਾਅ ਕੰਮ ਜਾਰੀ ਹੈ। ਬਚਾਅ ਦਲ ਨੂੰ ਲਾਸ਼ਾਂ ਦੀ ਤਲਾਸ਼ ਵਿਚ ਇਸ ਲਈ ਵੀ ਦੇਰੀ ਹੋਈ ਕਿਉਂਕਿ ਪਾਣੀ ਦੇ ਵਹਾਅ ਦੇ ਕਾਰਨ ਕੁਝ ਲਾਸ਼ਾਂ ਕਾਫੀ ਅੱਗੇ ਤਕ ਰੁੜ੍ਹ ਗਈਆਂ ਸਨ। ਹਾਦਸਾ ਸਥਲ ਤੋਂ ਕਾਫੀ ਅੱਗੇ ਲਾਸ਼ਾਂ ਨੂੰ ਬਰਾਮਦ ਕੀਤਾ ਜਾ ਸਕਿਆ।ਮ੍ਰਿਤਕਾਂ ਵਿਚ 6 ਔਰਤਾਂ, 3 ਬੱਚੇ ਅਤੇ 2 ਪੁਰਸ਼ ਹਨ। ਇਹ ਸਾਰੇ ਨੇੜੇ ਦੇ ਸ਼ਹਿਰ ਵਿਚ ਅਪਣੇ ਰਿਸ਼ਤੇਦਾਰ ਕੋਲ ਜਾ ਰਹੇ ਸਨ। ਪੁਲਿਸ ਮੁਤਾਬਕ ਬਚਾਅ ਕੰਮ ਵਿਚ ਹਿੱਸਾ ਲੈਣ ਵਾਲੇ ਗੋਤਾਖੋਰ ਸਰਕਾਰੀ ਸੰਗਠਨ ਰੈਸਕਿਊ 1122 ਤੋਂ ਸਨ। ਇਹਨਾਂ ਦੇ ਇਲਾਵਾ ਵਾਲੰਟੀਅਰ ਕਾਰਕੁੰਨਾਂ ਨੇ ਵੀ ਬਚਾਅ ਕੰਮ ਵਿਚ ਹਿੱਸਾ ਲਿਆ। (ਏਜੰਸੀਆਂ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement