ਦੋ ਭਾਰਤੀਆਂ ਨੇ ਬਣਾਇਆ ਅਨੋਖਾ ਰਿਕਾਰਡ, ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਦਰਜ ਕਰਵਾਇਆ ਨਾਮ 

By : KOMALJEET

Published : Jan 11, 2023, 12:25 pm IST
Updated : Jan 11, 2023, 12:25 pm IST
SHARE ARTICLE
Two Indian Men Set Guinness World Record For Covering All 7 Continents In Just 73 Hours
Two Indian Men Set Guinness World Record For Covering All 7 Continents In Just 73 Hours

ਡਾ. ਅਲੀ ਇਰਾਨੀ ਅਤੇ ਸੁਜਾਏ ਮਿੱਤਰਾ ਨੇ ਤਿੰਨ ਦਿਨਾਂ ਵਿਚ ਏਸ਼ੀਆ, ਅਫ਼ਰੀਕਾ ਅਤੇ ਯੂਰਪ ਸਮੇਤ 7 ਮਹਾਂਦੀਪਾਂ ਦੀ ਕੀਤੀ ਯਾਤਰਾ 

ਨਵੀਂ ਦਿੱਲੀ : ਭਾਰਤ ਦੇ ਦੋ ਨੌਜਵਾਨਾਂ ਨੇ ਅਨੋਖਾ ਰਿਕਾਰਡ ਕਾਇਮ ਕੀਤਾ ਹੈ। ਡਾ. ਅਲੀ ਇਰਾਨੀ ਅਤੇ ਸੁਜਾਏ ਮਿੱਤਰਾ ਨੇ ਘੱਟ ਸਮੇਂ ਵਿਚ ਸਭ ਤੋਂ ਤੇਜ਼ੀ ਨਾਲ ਜ਼ਿਆਦਾ ਜਗ੍ਹਾ ਦੀ ਯਾਤਰਾ ਕਰ ਕੇ ਰਿਕਾਰਡ ਬਣਾਇਆ ਹੈ।

ਜਾਣਕਾਰੀ ਅਨੁਸਾਰ ਇਨ੍ਹਾਂ ਦੋਹਾਂ ਨੇ 3 ਦਿਨ, 1 ਘੰਟੇ, 5 ਮਿੰਟ ਅਤੇ 4 ਸਕਿੰਟ ਵਿਚ ਏਸ਼ੀਆ, ਅਫ਼ਰੀਕਾ, ਯੂਰਪ, ਉੱਤਰੀ ਅਤੇ ਦੱਖਣੀ ਅਮਰੀਕਾ, ਐਂਟਾਰਕਟਿਕਾ ਦੀ ਯਾਤਰਾ ਕੀਤੀ ਹੈ। ਇਹ 4 ਦਸੰਬਰ ਨੂੰ ਐਂਟਾਰਕਟਿਕਾ ਯਾਤਰਾ ਸ਼ੁਰੂ ਕਰ ਕੇ 7 ਦਸੰਬਰ ਨੂੰ ਆਸਟ੍ਰੇਲੀਆ ਪਹੁੰਚੇ।

ਅਜਿਹਾ ਕਰ ਕੇ ਇਨ੍ਹਾਂ ਨੇ ਆਪਣਾ ਨਾਮ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਵੀ ਦਰਜ ਕਰਵਾ ਲਿਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਨੇ ਜਹਾਜ਼, ਟੈਕਸੀ, ਸਮੁੰਦਰੀ ਜਹਾਜ਼ ਅਤੇ ਬੱਸ ਵਰਗੇ ਸਾਧਨਾ ਰਾਹੀਂ ਯਾਤਰਾ ਕੀਤੀ। ਇਸ ਦੇ ਨਾਲ ਹੀ ਇਨ੍ਹਾਂ ਨੇ ਹਰ ਜਗ੍ਹਾ ਦਾ ਜੀਪੀਐਸ ਡਾਟਾ ਵੀ ਸਾਂਝਾ ਕੀਤਾ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement