Ukraine Russia War : ਯੂਕਰੇਨ ਨੇ ਪੁਤਿਨ ਦੇ ਕਿਲੇ 'ਚ ਮਚਾਈ ਤਬਾਹੀ, 34 ਡਰੋਨਾਂ ਨਾਲ ਮਾਸਕੋ 'ਤੇ ਕੀਤਾ ਹਮਲਾ

By : BALJINDERK

Published : Nov 10, 2024, 6:11 pm IST
Updated : Nov 10, 2024, 6:11 pm IST
SHARE ARTICLE
ਬਚਾਅ ਕਾਰਜ ਜੁਟੇ ਹੋਏ ਕਰਮਚਾਰੀ
ਬਚਾਅ ਕਾਰਜ ਜੁਟੇ ਹੋਏ ਕਰਮਚਾਰੀ

Ukraine Russia War : ਯੂਕਰੇਨ ਹਮਲੇ ਕਾਰਨ ਰੂਸ ਵਿੱਚ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ

Ukraine Russia War: ਰੂਸ ਨਾਲ ਚੱਲ ਰਹੀ ਜੰਗ ਦਰਮਿਆਨ ਯੂਕਰੇਨ ਨੇ ਜ਼ਬਰਦਸਤ ਜਵਾਬੀ ਹਮਲਾ ਕੀਤਾ ਹੈ। ਯੂਕਰੇਨ ਨੇ ਮਾਸਕੋ 'ਤੇ 34 ਡਰੋਨਾਂ ਨਾਲ ਹਮਲਾ ਕੀਤਾ ਹੈ। ਇਸ ਨੂੰ 2022 'ਚ ਜੰਗ ਦੀ ਸ਼ੁਰੂਆਤ ਤੋਂ ਬਾਅਦ ਰੂਸ ਦੀ ਰਾਜਧਾਨੀ 'ਤੇ ਸਭ ਤੋਂ ਵੱਡਾ ਡਰੋਨ ਹਮਲਾ ਦੱਸਿਆ ਜਾ ਰਿਹਾ ਹੈ। ਯੂਕਰੇਨ ਦੇ ਹਮਲੇ ਨੇ ਮਾਸਕੋ 'ਤੇ ਭਾਰੀ ਤਬਾਹੀ ਮਚਾਈ ਹੈ।

ਯੂਕਰੇਨ ਹਮਲੇ ਕਾਰਨ ਰੂਸ ਵਿੱਚ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ

ਯੂਕਰੇਨ ਦੇ ਡਰੋਨ ਹਮਲੇ ਕਾਰਨ ਰੂਸ ਦੇ ਤਿੰਨ ਵੱਡੇ ਹਵਾਈ ਅੱਡਿਆਂ ਤੋਂ ਉਡਾਣਾਂ ਨੂੰ ਮੋੜਨਾ ਪਿਆ। ਰਿਪੋਰਟ ਮੁਤਾਬਕ ਡਰੋਨ ਹਮਲੇ ਕਾਰਨ ਘੱਟੋ-ਘੱਟ ਇਕ ਵਿਅਕਤੀ ਜ਼ਖਮੀ ਹੋ ਗਿਆ।

ਯੂਕਰੇਨ ਨੇ ਰੂਸ ਦੇ 32 ਡਰੋਨ ਸੁੱਟ ਦਿੱਤੇ

ਇਸ ਤੋਂ ਪਹਿਲਾਂ ਯੂਕਰੇਨ ਦੀ ਹਵਾਈ ਸੈਨਾ ਨੇ ਦਾਅਵਾ ਕੀਤਾ ਸੀ ਕਿ ਯੂਕਰੇਨ ਦੇ 10 ਖੇਤਰਾਂ ਵਿੱਚ 32 ਰੂਸੀ ਡਰੋਨਾਂ ਨੂੰ ਡੇਗਿਆ ਗਿਆ ਸੀ, ਜਦੋਂ ਕਿ 18 ਖੁਦ ਡਿੱਗ ਗਏ ਸਨ।

ਖਾਰਕਿਵ ਵਿੱਚ ਰੂਸੀ ਹਮਲਾ ਜਾਰੀ ਹੈ

ਯੂਕਰੇਨ 'ਤੇ ਰੂਸ ਦਾ ਹਮਲਾ ਜਾਰੀ ਹੈ। ਸ਼ੁੱਕਰਵਾਰ ਨੂੰ ਰੂਸ ਨੇ ਯੂਕਰੇਨ ਦੇ ਓਡੇਸਾ ਅਤੇ ਖਾਰਕਿਵ 'ਚ ਜ਼ਬਰਦਸਤ ਹਮਲਾ ਕੀਤਾ। ਜਿਸ ਵਿੱਚ ਇੱਕ ਅਪਾਰਟਮੈਂਟ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਰੂਸ ਨੇ ਹਵਾਈ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸ ਤੋਂ ਪਹਿਲਾਂ, ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਸੀ ਕਿ ਸੱਤ ਰੂਸੀ ਖੇਤਰਾਂ ਵਿੱਚ 50 ਯੂਕਰੇਨੀ ਡਰੋਨਾਂ ਨੂੰ ਡੇਗਿਆ ਗਿਆ ਸੀ।

(For more news apart from Ukraine destroys Putin's fortress, attacks Moscow with 34 drones News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement