ਇਰਾਨ ਬਣ ਸਕਦਾ ਹੈ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਆਇਲ ਰਿਜ਼ਰਵ ਦੇਸ਼
Published : Nov 10, 2019, 4:38 pm IST
Updated : Nov 10, 2019, 4:38 pm IST
SHARE ARTICLE
Iran found new oil field with 50 billion barrels of crude
Iran found new oil field with 50 billion barrels of crude

ਮਿਲਿਆ 50 ਬਿਲਿਅਨਨ ਬੈਰਲ ਦਾ ਨਵਾਂ ਆਇਲ ਫੀਲਡ

ਤੇਹਰਾਨ: ਈਰਾਨ ਵਿਚ ਇਕ ਨਵੇਂ ਆਇਲ ਫੀਲਡ ਦੀ ਖੋਜ ਹੋਈ ਹੈ। ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਐਲਾਨ ਕੀਤਾ ਕਿ ਦੇਸ਼ ਦੇ ਦੱਖਣੀ ਭਾਗ ਵਿਚ ਅਨੁਮਾਨਿਤ 50 ਬਿਲਿਅਨ ਬੈਰਲ ਕੱਚੇ ਤੇਲ ਦਾ ਇਕ ਨਵਾਂ ਆਇਲ ਫੀਲਡ ਮਿਲਿਆ ਹੈ। ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਇਰਾਨ ਰਾਸ਼ਟਰਪਤੀ ਹਸਨ ਰੂਹਾਨੀ ਦੁਆਰਾ ਐਤਵਾਰ ਨੂੰ ਕੀਤੇ ਗਏ ਐਲਾਨ ਦਾ ਮਤਲਬ ਹੋਵੇਗਾ ਕਿ ਈਰਾਨ ਦੇ ਕੱਚੇ ਤੇਲ ਦੇ ਭੰਡਾਰ ਵਿਚ ਇਕ ਤਿਹਾਈ ਵਾਧਾ ਹੋਵੇਗਾ।

PhotoPhotoਈਰਾਨ ਦਾ ਕਹਿਣਾ ਹੈ ਕਿ ਹੁਣ ਉਸ ਦੇ ਕੋਲ 150 ਬਿਲਿਅਨ ਬੈਰਲ ਕੱਚੇ ਤੇਲ ਦਾ ਭੰਡਾਰ ਹੈ। ਉਹਨਾਂ ਕਿਹਾ ਕਿ ਨਵਾਂ ਆਇਲ ਫੀਲਡ ਈਰਾਨ ਦੇ ਆਇਲ-ਰਿਚ ਖੁਜੇਸਤਾਨ ਪ੍ਰਾਂਤ ਵਿਚ ਮਿਲਿਆ ਹੈ। ਰੂਹਾਨੀ ਨੇ ਇਸ ਦਾ ਐਲਾਨ ਯਾਜਡ ਵਿਚ ਕੀਤਾ। ਈਰਾਨ ਦੀ ਐਨਰਜੀ ਇੰਡਸਟਰੀ ਨੂੰ ਅਮਰੀਕੀ ਪ੍ਰਤੀਬੰਧਾਂ ਦੀ ਵਜ੍ਹਾ ਕਾਫੀ ਨੁਕਸਾਨ ਹੋਇਆ ਹੈ। ਦਸ ਦਈਏ ਕਿ ਦੁਨੀਆ ਦੇ ਨਾਲ ਨਿਊਕਲੀਅਲ ਡੀਲ ਖਤਮ ਹੋਣ ਤੋਂ ਬਾਅਦ ਅਮਰੀਕਾ ਈਰਾਨ ਤੇ ਪਾਬੰਦੀ ਲਗਾ ਦਿੱਤੀ ਹੈ।

Hasan Hassan Rouhanਦਸ ਦਈਏ ਕਿ ਈਰਾਨ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਕੱਚੇ ਤੇਲ ਦਾ ਭੰਡਾਰ ਵਾਲਾ ਦੇਸ਼ ਹੈ। ਹੁਣ ਦੁਨੀਆ ਵਿਚ ਸਭ ਤੋਂ ਜ਼ਿਆਦਾ ਕੱਚੇ ਤੇਲ ਦਾ ਭੰਡਾਰ ਵੇਨੇਜੁਏਲਾ ਦੇ ਕੋਲ ਹੈ। ਇਸ ਦੇ ਕੋਲ 30.2 ਬਿਲੀਅਨ ਬੈਰਲ ਕੱਚੇ ਤੇਲ ਦਾ ਭੰਡਾਰ ਹੈ ਜੋ ਕਿ ਦੁਨੀਆ ਦੇ ਕੁੱਲ ਤੇਲ ਭੰਡਾਰ ਦਾ 17.9 ਫ਼ੀਸਦੀ ਹੈ। ਯੂਐਸ ਟੂਡੇ ਵਿਚ ਛਪੀ ਰਿਪੋਰਟ ਮੁਤਾਬਕ ਸਭ ਤੋਂ ਜ਼ਿਆਦਾ ਕੱਚੇ ਤੇਲ ਦੇ ਭੰਡਾਰ ਦੇ ਮਾਮਲੇ ਵਿਚ ਦੂਜੇ ਸਥਾਨ ਤੇ ਸਾਊਦੀ ਅਰਬ ਹੈ।

PhotoPhotoਸਾਊਦੀ ਅਰਬ ਦੇ ਕੋਲ 266.2 ਬਿਲੀਅਨ ਬੈਰਲ ਕੱਚੇ ਤੇਲ ਦਾ ਭੰਡਾਰ ਹੈ ਜੋ ਦੁਨੀਆ ਦੇ ਕੁੱਲ ਤੇਲ ਭੰਡਾਰ ਦਾ 15.7 ਫ਼ੀਸਦੀ ਹੈ। ਤੀਜੇ ਨੰਬਰ ਤੇ ਕਨੇਡਾ ਹੈ ਅਤੇ ਇਸ ਦੇ ਕੋਲ 168.9 ਬਿਲੀਅਨ ਬੈਰਲ ਤੇਲ ਦਾ ਭੰਡਾਰ ਹੈ। ਚੌਥੇ ਨੰਬਰ ਤੇ ਈਰਾਨ ਤੇ ਸਥਿਤ ਹੈ। ਈਰਾਨ ਕੋਲ 150 ਬਿਲੀਅਨ ਬੈਰਲ ਤੋਂ ਜ਼ਿਆਦਾ ਕੱਚੇ ਤੇਲ ਦਾ ਭੰਡਾਰ ਹੈ।

ਨਵੇਂ ਆਇਲ ਫੀਲਡ ਦੀ ਖੋਜ ਦੇ ਨਾਲ ਈਰਾਨ, ਕਨੇਡਾ ਨੂੰ ਪਛਾੜ ਤੀਜੇ ਸਥਾਨ ਤੇ ਆ ਸਕਦਾ ਹੈ। ਸਭ ਤੋਂ ਜ਼ਿਆਦਾ ਤੇਲ ਭੰਡਾਰ ਵਾਲੇ ਦੇਸ਼ਾਂ ਦੀ ਸੂਚੀ ਵਿਚ ਈਰਾਕ ਪੰਜਵੇਂ ਸਥਾਨ ਤੇ ਹੈ। ਇਸ ਕੋਲ 148.8 ਬਿਲੀਅਨ ਬੈਰਲ ਕੱਚੇ ਤੇਲ ਦਾ ਭੰਡਾਰ ਹੈ ਜੋ ਦੁਨੀਆ ਦੇ ਕੁੱਲ ਤੇਲ ਭੰਡਾਰ ਕਰ 8.8 ਫ਼ੀਸਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: Iran, Teheran, Eslamshahr

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement