ਜਦੋਂ ਐਕਸ-ਰੇ ਮਸ਼ੀਨ ਵਿਚੋਂ ਸਮਾਨ ਦੀ ਜਗ੍ਹਾ ਨਿਕਲਣ ਲੱਗੇ ਲੋਕ
Published : Sep 10, 2019, 2:06 pm IST
Updated : Apr 10, 2020, 7:46 am IST
SHARE ARTICLE
Pilgrims Get Onto Conveyor Belt at Airport in Pakistan to Enter Arrival Area
Pilgrims Get Onto Conveyor Belt at Airport in Pakistan to Enter Arrival Area

ਪਾਕਿਸਤਾਨ ਤੋਂ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿਚ ਦਿਖ ਰਿਹਾ ਹੈ ਕਿ ਐਕਸ-ਰੇ ਮਸ਼ੀਨ ਵਿਚੋਂ ਸਮਾਨ ਦੀ ਥਾਂ ਲੋਕ ਨਿਕਲ ਰਹੇ ਹਨ।

ਇਸਲਾਮਾਬਾਦ: ਪਾਕਿਸਤਾਨ ਤੋਂ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿਚ ਦਿਖ ਰਿਹਾ ਹੈ ਕਿ ਐਕਸ-ਰੇ ਮਸ਼ੀਨ ਵਿਚੋਂ ਸਮਾਨ ਦੀ ਥਾਂ ਲੋਕ ਨਿਕਲ ਰਹੇ ਹਨ। ਵੀਡੀਓ ‘ਤੇ ਪਾਕਿਸਤਾਨ ਦਾ ਮਜ਼ਾਕ ਉੱਡ ਰਿਹਾ ਹੈ। ਲੋਕ ਲਿਖ ਰਹੇ ਹਨ ਕਿ ਜਿਸ ਦੇਸ਼ ਦੇ ਮੰਤਰੀ ਬਿਨਾਂ ਸਿਰ ਪੈਰ ਦੀਆਂ ਗੱਲਾਂ ਕਰਦੇ ਹਨ, ਉਸ ਦੇਸ਼ ਦੇ ਲੋਕਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ।

ਦਰਅਸਲ ਵਾਇਰਲ ਹੋ ਰਹੀ ਵੀਡੀਓ ਪਾਕਿਸਤਾਨ ਦੇ ਪੇਸ਼ਾਵਰ ਏਅਰਪੋਰਟ ਦੀ ਹੈ। ਇੱਥੇ ਵੱਡੀ ਗਿਣਤੀ ਵਿਚ ਲੋਕ ਹਜ ਕਰਕੇ ਵਾਪਸ ਆ ਰਹੇ ਸਨ। ਵਾਪਸੀ ਸਮੇਂ ਹਵਾਈ ਅੱਡੇ ‘ਤੇ ਜਿੱਥੇ ਲਗੇਜ਼ ਚੈਕਿੰਗ ਲਈ ਐਕਸ-ਰੇ ਮਸ਼ੀਨ ਲਗਾਈ ਗਈ ਸੀ, ਉਸ ਵਿਚੋਂ ਲੋਕ ਨਿਕਲਣ ਲੱਗੇ। ਸੁਰੱਖਿਆ ਕਰਮਚਾਰੀ ਇਹਨਾਂ ਨੂੰ ਰੋਕਦੇ ਰਹੇ ਪਰ ਲੋਕ ਨਹੀਂ ਰੁਕੇ।

ਦਰਅਸਲ ਇਹ ਲੋਕ ਮੱਕਾ-ਮਦੀਨਾ ਤੋਂ ਪਾਣੀ ਲੈ ਕੇ ਵਾਪਸ ਆ ਰਹੇ ਸਨ। ਇਸ ਪਵਿੱਤਰ ਜਲ ਨੂੰ ਜਮਜਮ ਕਿਹਾ ਜਾਂਦਾ ਹੈ। ਇਸਲਾਮ ਨੂੰ ਮੰਨਣ ਵਾਲਿਆਂ ਲਈ ਇਹ ਜਲ ਬਹੁਤ ਮਾਇਨੇ ਰੱਖਦਾ ਹੈ। ਫਲਾਈਟ ਲੈਂਡ ਹੋਣ ਤੋਂ ਬਾਅਦ ਇਹਨਾਂ ਲੋਕਾਂ ਨੂੰ ਡਰ ਸੀ ਕਿ ਇਹਨਾਂ ਦਾ ਜਲ ਕੋਈ ਹੋਰ ਨਾ ਲੈ ਜਾਵੇ, ਇਸ ਲਈ ਇਹ ਲੋਕ ਖ਼ੁਦ ਵੀ ਪਾਣੀ ਨਾਲ ਹੀ ਕਨਵੇਅਰ ਬੈਲਟ ਵਿਚ ਬੈਠ ਗਏ। ਲੋਕਾਂ ਦੀ ਇਸ ਹਰਕਤ ਤੋਂ ਉੱਥੇ ਤੈਨਾਤ ਸੁਰੱਖਿਆ ਕਰਮਚਾਰੀ ਬਹੁਤ ਪਰੇਸ਼ਾਨ ਹੋਏ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਪਾਕਿਸਤਾਨ ਦਾ ਬਹੁਤ ਮਜ਼ਾਕ ਉੱਡ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement