ਐਨ.ਡੀ.ਪੀ. ਨੇਤਾ ਜਗਮੀਤ ਸਿੰਘ ਦਾ ਭਰਾ ਤਿੰਨਾਂ ਮਹੀਨਿਆਂ 'ਚ ਪੁੱਜਾ ਉਂਟਾਰੀਉ ਅਸੈਂਬਲੀ 'ਚ
Published : Jun 10, 2018, 2:55 am IST
Updated : Jun 10, 2018, 2:55 am IST
SHARE ARTICLE
Gurrattan Singh
Gurrattan Singh

ਕੈਨੇਡਾ ਦੇ ਉਂਟਾਰੀਉ ਸੂਬੇ ਦੀਆਂ ਚੋਣਾਂ ਵਿਚ ਜਿਥੇ ਨਿਊ ਡੈਮੋਕਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਦੀ ਪਾਰਟੀ 40 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਧਿਰ ਬਣ ਗਈ ਹੈ,...

ਚੰਡੀਗੜ੍ਹ,  ਕੈਨੇਡਾ ਦੇ ਉਂਟਾਰੀਉ ਸੂਬੇ ਦੀਆਂ ਚੋਣਾਂ ਵਿਚ ਜਿਥੇ ਨਿਊ ਡੈਮੋਕਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਦੀ ਪਾਰਟੀ 40 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਧਿਰ ਬਣ ਗਈ ਹੈ, ਉਥੇ ਜਗਮੀਤ ਸਿੰਘ ਨੂੰ ਇਹ ਹੁਲਾਰਾ ਵੀ ਮਿਲਿਆ ਹੈ ਕਿ ਉਸ ਦਾ ਭਰਾ ਗੁਰਰਤਨ ਸਿੰਘ ਤਿੰਨ ਮਹੀਨਿਆਂ ਦੇ ਵਿਚ-ਵਿਚ ਉਂਟਾਰੀਉ ਅਸੈਂਬਲੀ 'ਚ ਪੁੱਜਣ ਵਿਚ ਕਾਮਯਾਬ ਹੋ ਗਿਆ। 

ਗੁਰਰਤਨ ਸਿੰਘ ਪੇਸ਼ੇ ਵਜੋਂ ਵਕੀਲ ਅਤੇ ਸਮਾਜ ਸੇਵਕ ਹੈ, ਨੇ ਲਗਭਗ ਤਿੰਨ ਮਹੀਨੇ ਪਹਿਲਾਂ ਮਾਰਚ ਮਹੀਨੇ ਅਪਣੇ ਭਰਾ ਕੋਲ ਸਿਆਸਤ ਵਿਚ ਦਾਖ਼ਲ ਹੋਣ ਦੀ ਇੱਛਾ ਪ੍ਰਗਟਾਈ ਸੀ। ਗੁਰਰਤਨ ਸਿੰਘ ਨੂੰ ਐਨ.ਡੀ.ਪੀ. ਵਲੋਂ ਟਿਕਟ ਦਿਤੀ ਅਤੇ ਉਸ ਦੇ ਭਰਾ ਨੇ ਚੋਣਾਂ ਵਿਚ ਉਸ ਦੀ ਪੂਰੀ ਮਦਦ ਕੀਤੀ। ਸਿੱਟਾ ਇਹ ਨਿਕਲਿਆ ਕਿ ਉਹ ਹੁਣ ਉਂਟਾਰੀਉ ਵਿਧਾਨ ਸਭਾ ਦਾ ਮੈਂਬਰ ਬਣ ਗਿਆ ਹੈ। 

ਚੇਤੇ ਰਹੇ ਪਿਛਲੇ ਦਿਨੀਂ ਉਂਟਾਰੀਉ ਵਿਧਾਨ ਸਭਾ ਦੇ ਚੋਣ ਨਤੀਜਿਆਂ ਵਿਚ ਪਿਛਲੇ ਪੰਦਰਾਂ ਸਾਲਾਂ ਤੋਂ ਹਕੂਮਤ ਕਰ ਰਹੀ ਲਿਬਰਲ ਪਾਰਟੀ ਨੂੰ ਮੂੰਹ ਦੀ ਖਾਣੀ ਪਈ ਹੈ ਅਤੇ ਹੁਣ ਉਹ ਸਿਰਫ਼ ਸੱਤ ਸੀਟਾਂ ਲੈ ਕੇ ਤੀਜੀ ਥਾਂ 'ਤੇ ਹੀ ਪਹੁੰਚ ਸਕੀ ਹੈ। ਉਧਰ ਇਹ ਚੋਣਾਂ ਪ੍ਰੋਗਰੈਸਿਵ ਕਨਜ਼ਰਵੇਟਿਵ ਪਾਰਟੀ ਨੇ ਜਿੱਤੀਆਂ ਹਨ। ਇਸੇ ਦੌਰਾਨ ਚੋਣਾਂ ਵਿਚ ਪੰਜਾਬੀ ਮੂਲ ਦੇ ਸੱਤ ਐਮ.ਐਲ.ਏ. ਚੁਣੇ ਹਨ। ਨਤੀਜੇ ਵਜੋਂ ਉਥੇ ਵਸਦੇ ਪੰਜਾਬੀ ਬਾਗ਼ੋ-ਬਾਗ਼ ਹਨ। ਇਸੇ ਦੌਰਾਨ ਇਨ੍ਹਾਂ ਚੋਣਾਂ ਵਿਚ ਪੰਜਾਬੀ ਮੂਲ ਦੇ ਚਾਰ ਸਿਟਿੰਗ ਵਿਧਾਇਕ ਚੋਣ ਹਾਰ ਵੀ ਗਏ ਹਨ। ਇਨ੍ਹਾਂ ਵਿਚ ਹਰਿੰਦਰ ਮੱਲੀ, ਅੰਮ੍ਰਿਤ ਮਾਂਗਟ, ਵਿੱਕ ਢਿੱਲੋਂ ਅਤੇ ਦੀਪਿਕਾ ਦਰੋਲਾ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement