ਓਪੇਕ ਤੇ ਰੂਸ ਵਲੋਂ ਉਤਪਾਦਨ 'ਚ ਕਟੌਤੀ ਦਾ ਐਲਾਨ
Published : Apr 10, 2018, 3:50 am IST
Updated : Apr 10, 2018, 3:50 am IST
SHARE ARTICLE
Petroleum
Petroleum

ਪਟਰੌਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੈ ਵਾਧਾ

ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਰੀਡਾਰਡ ਉਚਾਈ 'ਤੇ ਪਹੁੰਚਣ ਦਰਮਿਆਨ ਖਾੜੀ ਦੇਸ਼ਾਂ ਦੇ ਤੇਲ ਨਿਰਯਾਤਕ ਸੰਗਠਨ ਓਪੇਕ ਅਤੇ ਰੂਸ ਨੇ ਉਤਪਾਦਨ 'ਚ ਹੋਰ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਅਗਲੇ ਕੁਝ ਮਹੀਨਿਆਂ 'ਚ ਤੇਲ ਦੀਆਂ ਕੀਮਤਾਂ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।ਜ਼ਿਕਰਯੋਗ ਹੈ ਕਿ ਸਾਲ 2017 'ਚ ਕੱਚੇ ਤੇਲ ਦੀ ਔਸਤ ਕੀਮਤ 47.56 ਡਾਲਰ ਪ੍ਰਤੀ ਬੈਰਲ ਸੀ, ਜੋ ਅਪ੍ਰੈਲ 2018 'ਚ ਵਧ ਕੇ 76.60 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਤੇਲ ਮੰਤਰਾਲੇ ਦੀ ਪਟਰੌਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸਾਖ਼ਾ ਮੁਤਾਬਕ ਕੱਚੇ ਤੇਲ ਦੀ ਔਸਤ ਕੀਮਤ ਇਕ ਮਹੀਨੇ 'ਚ 63.80 ਡਾਲਰ ਤੋਂ 76.84 ਡਾਲਰ ਪ੍ਰਤੀ ਬੈਰਲ ਨਾਲ 13 ਡਾਲਰ ਵਧ ਚੁਕੀ ਹੈ। ਸੱਭ ਤੋਂ ਵੱਡੇ ਤੇਲ ਉਤਾਪਦਕ ਰੂਸ ਅਤੇ ਓਪੇਕ ਨੇ ਕੱਚੇ ਤੇਲ ਦੇ ਰੋਜ਼ਾਨਾ ਉਤਪਾਦਨ 'ਚ ਕਰੀਬ ਦੋ ਫ਼ੀ ਸਦੀ ਦੀ ਕਟੌਤੀ ਦਾ ਫ਼ੈਸਲਾ ਕੀਤਾ ਹੈ।

PetroleumPetroleum

ਮਾਹਰਾਂ ਦਾ ਮੰਨਣਾ ਹੈ ਕਿ ਵਪਾਰ ਯੁੱਧ ਅਤੇ ਕੋਰੀਆਈ ਦੇਸ਼ਾਂ 'ਚ ਤਣਾਅ ਘੱਟ ਹੋਣ ਨਾਲ ਵੀ ਕੱਚੇ ਤੇਲ ਦੀਆਂ ਕੀਮਤਾਂ 'ਚ ਇਜ਼ਾਫ਼ਾ ਹੋ ਸਕਦਾ ਹੈ।ਤੇਲ ਖੇਤਰ ਦੇ ਮਾਹਰਾਂ ਦਾ ਮੰਨਣਾ ਹੈ ਕਿ ਅਮਰੀਕੀ ਸ਼ੇਲ ਖੇਤਰ 'ਚ ਉਤਪਾਦਨ ਵਧਣ ਨਾਲ ਥੋੜ੍ਹੀ ਰਾਹਤ ਹੈ, ਨਹੀਂ ਤਾਂ ਕੀਮਤ 90 ਡਾਲਰ ਤਕ ਪਹੁੰਚ ਸਕਦੀ ਹੈ। ਜੁਲਾਈ 2009 'ਚ ਕੱਚੇ ਤੇਲ ਦੀ ਕੌਮਾਂਤਰੀ ਕੀਮਤ 147 ਡਾਲਰ ਪ੍ਰਤੀ ਬੈਰਲ ਸੀ। ਇਸ ਨਾ ਕੇਂਦਰ ਅਤੇ ਸੂਬਾ ਸਰਕਾਰਾਂ 'ਤੇ ਪਟਰੌਲ-ਡੀਜ਼ਲ 'ਤੇ ਟੈਕਸ 'ਚ ਕਟੌਤੀ ਦਾ ਦਬਾਅ ਵਧ ਗਿਆ ਹੈ। ਪਟਰੌਲੀਅਮ ਮੰਤਰਾਲਾ ਤੇਲ ਰੀਫ਼ਾਈਨਰੀ 'ਚ ਵਧੀਆਂ ਕੀਮਤਾਂ ਦਾ ਕੁਝ ਹਿਸਾ ਅਪਣੇ ਸਿਰ ਲੈਣ ਦੀ ਗੱਲ ਕਰ ਸਕਦਾ ਹੈ ਤਾਂ ਉਪਭੋਗਤਾਵਾਂ ਦਾ ਬੋਝ ਘਟ ਹੋ ਸਕੇ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement