ਮਾਂ ਨੇ 8 ਮਹੀਨੇ ਦੇ ਬੱਚੇ ਨੂੰ ਫਰੀਜ਼ਰ 'ਚ ਕੀਤਾ ਬੰਦ
Published : Jan 10, 2019, 5:39 pm IST
Updated : Jan 10, 2019, 5:39 pm IST
SHARE ARTICLE
Teen mom accused of putting her baby in freezer
Teen mom accused of putting her baby in freezer

ਅਮਰੀਕਾ ਦੀ ਜਾਨਸਨ ਸਿਟੀ ਵਿਚ ਰਹਿਣ ਵਾਲੀ ਇਕ ਟੀਨੇਜ ਮਾਂ ਨੇ ਅਪਣੇ 8 ਮਹੀਨੇ ਦੇ ਬੱਚੇ ਦੇ ਨਾਲ ਅਜਿਹੀ ਹਰਕੱਤ ਕੀਤੀ ਜੋ ਸੋਚੀ ਵੀ ਨਹੀਂ ਜਾ ਸਕਦੀ। ਮਾਂ ਨੇ ...

ਜਾਨਸਨ ਸਿਟੀ :- ਅਮਰੀਕਾ ਦੀ ਜਾਨਸਨ ਸਿਟੀ ਵਿਚ ਰਹਿਣ ਵਾਲੀ ਇਕ ਟੀਨੇਜ ਮਾਂ ਨੇ ਅਪਣੇ 8 ਮਹੀਨੇ ਦੇ ਬੱਚੇ ਦੇ ਨਾਲ ਅਜਿਹੀ ਹਰਕੱਤ ਕੀਤੀ ਜੋ ਸੋਚੀ ਵੀ ਨਹੀਂ ਜਾ ਸਕਦੀ। ਮਾਂ ਨੇ ਅਪਣੇ ਬੱਚੇ ਨੂੰ ਘਰ ਦੇ ਬਾਹਰ ਪਏ ਖ਼ਰਾਬ ਫਰੀਜਰ ਵਿਚ ਬੰਦ ਕਰ ਦਿਤਾ। ਫਰੀਜਰ ਵਿਚ ਪਾਣੀ ਭਰਿਆ ਹੋਇਆ ਸੀ। ਗਨੀਮਤ ਰਹੀ ਕਿ ਸਮੇਂ ਰਹਿੰਦੇ ਗੁਆਂਢੀ ਨੇ ਉਸ ਨੂੰ ਵੇਖ ਲਿਆ ਅਤੇ ਪੁਲਿਸ ਨੂੰ ਸੂਚਨਾ ਦੇ ਦਿਤੀ, ਬੱਚੇ ਦੀ ਜਾਨ ਵੀ ਜਾ ਸਕਦੀ ਸੀ।

ਜਾਣਕਾਰੀ ਦੇ ਅਨੁਸਾਰ ਬਰਿਟਨੀ ਸਮਿਥ (19) ਨੇ ਅਪਣੇ 8 ਮਹੀਨੇ ਦੇ ਬੱਚੇ ਨੂੰ ਪਾਣੀ ਨਾਲ ਭਰੇ ਇਕ ਖ਼ਰਾਬ ਫਰੀਜਰ ਵਿਚ ਬੰਦ ਕਰ ਦਿਤਾ ਸੀ। ਫਰੀਜਰ ਉਸ ਦੇ ਘਰ ਤੋਂ ਕੁੱਝ ਦੂਰੀ 'ਤੇ ਸਥਿਤ ਇਕ ਖਾਲੀ ਜ਼ਮੀਨ 'ਤੇ ਪਿਆ ਹੋਇਆ ਸੀ, ਜਿਸ ਵਿਚ ਲਗਭੱਗ ਇਕ ਇੰਚ ਤੋਂ ਜ਼ਿਆਦਾ ਪਾਣੀ ਭਰਿਆ ਹੋਇਆ ਸੀ। ਔਰਤ ਦੀ ਇਸ ਹਰਕਤ ਨੂੰ ਗੁਆਂਢੀ ਨੇ ਵੇਖ ਲਿਆ ਅਤੇ ਔਰਤ ਦੇ ਉੱਥੇ ਤੋਂ ਜਾਂਦੇ ਹੀ ਉਸ ਨੇ ਬੱਚੇ ਨੂੰ ਫਰੀਜਰ ਵਿਚੋਂ ਬਾਹਰ ਕੱਢ ਲਿਆ।

ਗੁਆਂਢੀ ਨੇ ਝਟਪੱਟ ਇਸ ਦੀ ਜਾਣਕਾਰੀ ਪੁਲਿਸ ਨੂੰ ਦਿਤੀ ਅਤੇ 8 ਮਹੀਨੇ ਦੇ ਮਾਸੂਮ ਬੱਚੇ ਨੂੰ ਝੱਟਪੱਟ ਹਸਪਤਾਲ ਵਿਚ ਭਰਤੀ ਕਰਾਇਆ, ਜਿੱਥੇ ਉਸ ਦਾ ਉਪਚਾਰ ਜਾਰੀ ਹੈ। ਉਥੇ ਹੀ ਗੁਆਂਢੀ ਦੀ ਮਦਦ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਬਰਿਟਨੀ ਸਮਿਥ ਦੇ ਵਿਰੁੱਧ ਮਾਸੂਮ ਬੱਚੇ ਦੇ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਗੁਆਂਢੀ ਨੇ ਦੱਸਿਆ ਕਿ ਜਦੋਂ ਉਸ ਨੇ ਬੱਚੇ ਨੂੰ ਬਾਹਰ ਕੱਢਣ ਲਈ ਫਰੀਜਰ ਖੋਲਿਆ ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਨੇ ਵੇਖਿਆ ਕਿ ਫਰੀਜਰ ਵਿਚ ਪਾਣੀ ਭਰਿਆ ਹੋਇਆ ਸੀ ਅਤੇ ਬੱਚੇ ਨੂੰ ਸਾਹ ਲੈਣ ਵਿਚ ਕਾਫ਼ੀ ਤਕਲੀਫ ਹੋ ਰਹੀ ਸੀ। ਉਨ੍ਹਾਂ ਨੇ ਝਟਪੱਟ ਬੱਚੇ ਨੂੰ ਬਾਹਰ ਕੱਢਿਆ ਅਤੇ ਜਾਨਸਨ ਸਿਟੀ ਦੇ ਮੈਡੀਕਲ ਸੈਂਟਰ ਵਿਚ ਭਰਤੀ ਕਰਾਇਆ। ਬੱਚੇ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਬੱਚੇ ਦੀ ਹਾਲਤ ਫਿਲਹਾਲ ਠੀਕ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement