ਕੈਨੇਡਾ 'ਚ ਪੰਜਾਬੀ ਨੌਜਵਾਨ ਮੁੰਡੇ-ਕੁੜੀ ਦੀ ਝੀਲ ਡੁੱਬਣ ਨਾਲ ਹੋਈ ਮੌਤ
Published : Oct 9, 2020, 9:19 am IST
Updated : Oct 9, 2020, 9:26 am IST
SHARE ARTICLE
Montreal area lake
Montreal area lake

22 ਸਾਲਾ ਮੁੰਡੇ ਤੇ 19 ਸਾਲਾ ਕੁੜੀ ਇਕ ਕਾਰ 'ਚ ਸਵਾਰ ਸਨ ਤੇ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਾਰ ਲੇਕ 'ਚ ਜਾ ਡਿੱਗੀ।

ਮੌਂਟਰੀਅਲ- ਬੀਤੇ ਦਿਨ ਕੈਨੇਡਾ ਦੇ ਮੌਂਟਰੀਅਲ ਚ ਇਕ ਕਾਰ ਹਾਦਸੇ ਦੌਰਾਨ ਨੌਜਵਾਨ ਪੰਜਾਬੀ ਕੁੜੀ ਤੇ ਮੁੰਡੇ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਮੰਗਲਵਾਰ ਸ਼ਾਮ ਕਰੀਬ ਸਾਡੇ ਛੇ ਵਜੇ ਵਾਪਰੀ ਸੀ। ਇਸ ਹਾਦਸੇ ਦੌਰਾਨ 22 ਸਾਲਾ ਮੁੰਡੇ ਤੇ 19 ਸਾਲਾ ਕੁੜੀ ਇਕ ਕਾਰ 'ਚ ਸਵਾਰ ਸਨ ਤੇ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਾਰ ਲੇਕ 'ਚ ਜਾ ਡਿੱਗੀ।  ਇਸ ਹਾਦਸੇ ਵਿਚ  ਨੌਜਵਾਨ ਪੰਜਾਬੀ ਕੁੜੀ ਤੇ ਮੁੰਡੇ ਦੀ ਮੌਤ ਹੋ ਗਈ। 

ਮੌਂਟਰੀਅਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕਾਰ ਕਿਵੇਂ  ਲੇਕ 'ਚ ਪਹੁੰਚ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਕਾਰ ਦੇ ਡੁੱਬਣ ਦਾ ਉਸ ਵੇਲੇ ਪਤਾ ਲੱਗਾ ਜਦੋਂ  ਕਾਰ ਲੇਕ 'ਚ ਪੂਰੀ ਤਰ੍ਹਾਂ ਡੁੱਬ ਕੇ ਕਿਨਾਰੇ ਚੀਰਦੀ ਅੰਦਰ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਕ ਹੋਰ ਨੌਜਵਾਨ ਨੇ ਇਸ ਜੋੜੇ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾ ਨਹੀਂ ਸਕਿਆ ਤੇ ਹੁਣ ਪੁਲਿਸ ਨੇ ਲੇਕ 'ਚੋਂ ਦੋਵੇਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement