ਆਈਐਮਐਫ ਦਾ ਅੰਦਾਜ਼ਾ : ਵਿਕਾਸ ਦਰ 'ਚ ਚੀਨ ਨੂੰ ਪਛਾੜ ਸਕਦੈ ਭਾਰਤ
Published : Oct 9, 2018, 3:13 pm IST
Updated : Oct 9, 2018, 3:13 pm IST
SHARE ARTICLE
IMF
IMF

ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਵਿਤੀ ਸਾਲ 2018 ਵਿਚ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ 7.3 ਫੀਸਦੀ ਰੱਖਿਆ ਹੈ। ਵਿਤੀ ਸਾਲ 2019 ਦੇ ਲਈ ਇਹ ਅੰਦਾਜ਼ਾ 7.4 ਫੀਸਦੀ ਕਰ ਦਿਤਾ ਹੈ

ਵਾਸ਼ਿੰਗਟਨ, ( ਭਾਸ਼ਾ) :  ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਵਿਤੀ ਸਾਲ 2018 ਵਿਚ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ 7.3 ਫੀਸਦੀ ਰੱਖਿਆ ਹੈ। ਜਦਕਿ ਵਿਤੀ ਸਾਲ 2019 ਦੇ ਲਈ ਇਹ ਅੰਦਾਜ਼ਾ 7.4 ਫੀਸਦੀ ਕਰ ਦਿਤਾ ਹੈ। 2017 ਵਿਚ ਭਾਰਤ ਦੀ ਵਿਕਾਸ ਦਰ 6.7 ਫੀਸਦੀ ਸੀ। ਆਈਐਮਐਫ ਨੇ ਅਪਣੀ ਵਿਸ਼ਵ ਆਰਥਿਕ ਨਜ਼ਰੀਆ ਰਿਪੋਰਟ ਵਿਚ ਕਿਹਾ ਹੈ ਕਿ 2018 ਵਿਚ ਭਾਰਤ ਦੀ ਵਿਕਾਸ ਦਰ 7.3 ਫੀਸਦੀ ਰਹਿਣ ਦਾ ਅੰਦਾਜ਼ਾ ਹੈ ਅਤੇ 2019 ਵਿਚ ਇਹ 7.4 ਫੀਸਦੀ ਰਹੇਗੀ। ਹਾਲਾਂਕਿ ਇਹ ਅਪ੍ਰੈਲ 2018 ਵਿਚ ਸਾਲ 2019 ਦੇ ਲਈ ਵਿਸ਼ਵ ਆਰਥਿਕ ਨਜ਼ਰੀਆ ਰਿਪੋਰਟ ਤੋਂ ਥੋੜੀ ਘੱਟ ਹੈ।

IndiaIndia

ਇਸਦਾ ਮੁਖ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਅਤੇ ਵਿਸ਼ਵ ਆਰਥਿਕ ਹਾਲਤਾਂ ਦਾ ਮੁਸ਼ਕਲ ਹੋਣਾ ਦਸਿਆ ਗਿਆ ਹੈ। ਆਈਐਮਐਫ ਨੇ ਕਿਹਾ ਹੈ ਕਿ ਜੇਕਰ ਇਹ ਅੰਦਾਜ਼ਾ ਸਹੀ ਰਿਹਾ ਤਾਂ ਭਾਰਤ ਫਿਰ ਤੋਂ ਦੁਨੀਆਂ ਵਿਚ ਸੱਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਦਾ ਦਰਜ਼ਾ ਹਾਸਿਲ ਕਰ ਲਵੇਗਾ। ਇਹ ਚੀਨ ਦੇ ਮੁਕਾਬਲੇ 0.7 ਫੀਸਦੀ ਵੱਧ ਹੋਵੇਗਾ। 2018 ਵਿਚ ਚੀਨ ਨੂੰ ਉਹ 0.7 ਫੀਸਦੀ ਪੁਆਇੰਟ ਅਤੇ 2019 ਵਿਚ 1.2 ਫੀਸਦੀ ਪੁਆਇੰਟ ਨਾਲ ਪਛਾੜ ਦੇਵੇਗਾ। 2017 ਵਿਚ ਚੀਨ ਸੱਭ ਤੋਂ ਵੱਧ ਤੇਜ਼ੀ ਨਾਲ ਵਿਕਾਸ ਦਰ ਪਾਉਣ ਵਾਲਾ ਦੇਸ਼ ਸੀ ਅਤੇ ਉਹ ਭਾਰਤ ਤੋਂ 0.2 ਫੀਸਦੀ ਪੁਆਇੰਟ ਤੋਂ ਅੱਗੇ ਸੀ।

GSTGST

ਆਈਐਮਐਫ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਵਿਚ ਤੇਜ਼ੀ ਨਾਲ ਇਹ ਸਪਸ਼ੱਟ ਹੈ ਕਿ ਜੀਐਸਟੀ ਜਿਹੇ ਸੁਧਾਰਾਂ ਅਤੇ ਮੁਦਰਾ ਬਦਲਵਾਉਣ  ਨੂੰ ਲੈ ਕੇ ਕੀਤੇ ਗਏ ਉਪਰਾਲਿਆਂ ਦਾ ਲਾਭ ਮਿਲ ਰਿਹਾ ਹੈ। ਨਿਵੇਸ਼ ਵਿਚ ਆ ਰਹੀ ਮਜ਼ਬੂਤੀ ਅਤੇ ਠੋਸ ਨਿਜੀ ਸਹਿਮਤੀ ਤੋਂ ਮਦਦ ਮਿਲ ਰਹੀ ਹੈ।

ChinaChina

ਨਾਲ ਹੀ ਮਹਿੰਗਾਈ ਦਰ ਨੂੰ ਮਿੱਥੇ ਟੀਚੇ ਮੁਤਾਬਕ ਬਣਾਈ ਰੱਖਣ, ਵਿਦੇਸ਼ੀ ਨੀਤੀ ਵਿਚ ਉਦਾਰੀਕਰਣ ਅਤੇ ਕਾਰੋਬਾਰ ਨੂੰ ਸੁਖਾਲਾ ਕਰਨ ਲਈ ਚੁੱਕੇ ਗਏ ਕਦਮ ਵੀ ਸ਼ਾਮਿਲ ਹਨ। ਆਈਐਮਐਫ ਨੇ ਵਿਸ਼ਵ ਵਪਾਰ ਜੰਗ ਦੇ ਚਲਦਿਆਂ ਚੀਨ ਦੀ ਵਿਕਾਸ ਦਰ ਪ੍ਰਭਾਵਿਤ ਹੋਣ ਦਾ ਡਰ ਜ਼ਾਹਿਰ ਕੀਤਾ ਹੈ। ਰਿਪੋਰਟ ਵਿਚ ਸਾਲ 2018 ਦੇ ਲਈ 6.6 ਅਤੇ 2019 ਵਿਚ 6.2 ਪ੍ਰਤੀਸ਼ਤ ਚੀਨ ਦੀ ਵਿਕਾਸ ਦਰ ਰਹਿਣ ਦੀ ਆਸ ਪ੍ਰਗਟ ਕੀਤੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement