ਪਾਕਿਸਤਾਨੀ ਅਦਾਕਾਰਾ, ਗਾਇਕਾ ਰੇਸ਼ਮਾ ਨੂੰ ਪਤੀ ਨੇ ਮਾਰੀ ਗੋਲੀ, ਮੌਤ
Published : Aug 9, 2018, 6:17 pm IST
Updated : Aug 9, 2018, 6:17 pm IST
SHARE ARTICLE
Reshma Shot dead by husband
Reshma Shot dead by husband

ਪਾਕਿਸਤਾਨ ਵਿਚ ਮਹਿਲਾ ਕਲਾਕਾਰਾਂ ਦੇ ਖਿਲਾਫ਼ ਲਗਾਤਾਰ ਵੱਧਦੀ ਹਿੰਸਾ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਹੁਣ ਖੈਬਰ ਪਖਤੂਨ 'ਚ ਅਦਾਕਾਰਾ ਅਤੇ ਗਾਇਕਾ ਰੇਸ਼ਮਾ ਦੀ...

ਖੈਬਰ : ਪਾਕਿਸਤਾਨ ਵਿਚ ਮਹਿਲਾ ਕਲਾਕਾਰਾਂ ਦੇ ਵਿਰੁਧ ਲਗਾਤਾਰ ਵੱਧਦੀ ਹਿੰਸਾ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਹੁਣ ਖੈਬਰ ਪਖਤੂਨ 'ਚ ਅਦਾਕਾਰਾ ਅਤੇ ਗਾਇਕਾ ਰੇਸ਼ਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਹੈ। ਰੇਸ਼ਮਾ ਨੂੰ ਕਥਿਤ ਤੌਰ 'ਤੇ ਉਨ੍ਹਾਂ ਦੇ ਪਤੀ ਨੇ ਹੀ ਮਾਰਿਆ ਹੈ। ਹੱਤਿਆ ਦੇ ਪਿੱਛੇ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਫਰਵਰੀ ਵਿਚ ਮਰਦਾਨ ਵਿਚ ਗਾਇਕਾ ਸੁੰਬਲ ਦੀ ਉਸ ਸਮੇਂ ਹੱਤਿਆ ਕਰ ਦਿਤੀ ਗਈ ਸੀ ਜਦੋਂ ਉਸ ਨੇ ਇੱਕ ਨਿਜੀ ਸਮਾਰੋਹ ਵਿਚ ਸ਼ਾਮਿਲ ਹੋਣ ਤੋਂ ਮਨਾ ਕਰ ਦਿਤਾ ਸੀ।

ReshmaReshma

ਪੁਲਿਸ ਦੇ ਦੱਸਿਆ ਕਿ ਆਰੋਪੀ ਨੇ ਘਰ ਵਿਚ ਵੜਦੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ਵਿਚ ਰੇਸ਼ਮਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਅਤੇ ਮੌਕੇ 'ਤੇ ਹੀ ਦਮ ਤੋਡ਼ ਦਿਤਾ। ਇਸ ਤੋਂ ਬਾਅਦ ਆਰੋਪੀ ਨੇ ਇਸ ਨੂੰ ਲੁੱਟ ਦਾ ਮਾਮਲਾ ਬਣਾਉਣ ਲਈ ਕਹਾਣੀ ਬਣਾਈ। ਮਾਮਲਾ ਇਕ ਅਗਸ‍ਤ ਦਾ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਖੈਬਰ ਪਖਤੂਨਖਵਾ ਸੂਬੇ ਦੇ ਨੌਸ਼ੇਰਾ ਜਿਲ੍ਹੇ ਦੇ ਨੌਸ਼ੇਰਾ ਕਲਾਂ ਇਲਾਕੇ ਵਿਚ ਹੋਈ। ਇਕ ਅਖਬਾਰ ਦੀ ਖਬਰ ਮੁਤਾਬਕ 35 ਸਾਲ ਦੀ ਰੇਸ਼ਮਾ ਦੇ ਭਰਾ ਓਬੈਦੁੱਲਾ ਨੇ ਸਥਾਨਕ ਥਾਣੇ ਵਿਚ ਉਨ੍ਹਾਂ ਦੀ ਹੱਤਿਆ ਦੀ ਐਫ਼ਆਈਆਰ ਦਰਜ ਕਰਵਾਈ ਹੈ।

Reshma shot deadReshma shot dead

ਉਸ ਵਿਚ ਉਨ੍ਹਾਂ ਨੇ ਇਹ ਆਰੋਪ ਅਪਣੇ ਭਣੌਈਆ ਫ਼ਵਾਦ ਖਾਨ 'ਤੇ ਲਗਾਇਆ ਹੈ। ਐਫਆਈਆਰ ਦੇ ਮੁਤਾਬਕ ਰੇਸ਼ਮਾ ਦਾ ਪਤੀ ਫ਼ਵਾਦ ਖਾਨ ਰਹਿਮਾਬਾਦ ਦਾ ਨਿਵਾਸੀ ਹੈ। ਉਹ ਵਿਦੇਸ਼ ਵਿਚ ਕੰਮ ਕਰਦਾ ਸੀ ਅਤੇ ਹਾਲ ਹੀ ਵਿਚ ਅਪਣੇ ਦੇਸ਼ ਆਇਆ ਸੀ। ਉਸ ਦੇ ਅਤੇ ਰੇਸ਼ਮਾ ਦੇ ਵਿਚ ਘਰੇਲੂ ਵਿਵਾਦ ਚਲ ਰਹੇ ਸੀ। ਇਸ ਲਈ ਰੇਸ਼ਮਾ ਅਪਣੇ ਮਾਤਾ - ਪਿਤਾ ਨਾਲ ਰਹਿ ਰਹੀ ਸੀ।

ReshmaReshma

ਪੁਲਿਸ ਮੁਤਾਬਕ ਫ਼ਵਾਦ ਬੁੱਧਵਾਰ ਨੂੰ ਅਪਣੀ ਪਤਨੀ ਨੂੰ ਵਾਪਸ ਘਰ ਆਉਣ ਲਈ ਮਨਾਉਣ ਦੀ ਖਾਤਰ ਸਹੁਰਾ-ਘਰ ਗਿਆ ਸੀ ਪਰ ਰੇਸ਼ਮਾ ਉਸ ਨਾਲ ਜਾਣ ਲਈ ਤਿਆਰ ਨਹੀਂ ਹੋਈ। ਰੇਸ਼ਮਾ ਦੇ ਮਨ੍ਹਾ ਕਰਨ ਤੋਂ ਗੁੱਸੇ ਵਿਚ ਆ ਕੇ ਫ਼ਵਾਦ ਨੇ ਉਸ ਉਤੇ ਗੋਲੀ ਚਲਾ ਦਿਤੀ। ਰੇਸ਼ਮਾ ਦੀ ਘਟਨਾ ਥਾਂ 'ਤੇ ਹੀ ਮੌਤ ਹੋ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement