ਅਮਰੀਕਾ ਦੀ ਝੀਲ ’ਚ ਡੁੱਬਣ ਨਾਲ ਇਕ ਭਾਰਤੀ ਸਣੇ ਦੋ ਸੈਲਾਨੀਆਂ ਦੀ ਮੌਤ
Published : Jul 9, 2024, 4:00 pm IST
Updated : Jul 9, 2024, 4:00 pm IST
SHARE ARTICLE
ਅਮਰੀਕੀ ਸੂਬੇ ਮੌਂਟੈਨਾ ਸਥਿਤ ਗਲੇਸ਼ੀਅਰ ਨੈਸ਼ਨਲ ਪਾਰਕ ਦੀ ਝੀਲ।
ਅਮਰੀਕੀ ਸੂਬੇ ਮੌਂਟੈਨਾ ਸਥਿਤ ਗਲੇਸ਼ੀਅਰ ਨੈਸ਼ਨਲ ਪਾਰਕ ਦੀ ਝੀਲ।

ਗਲੇਸ਼ੀਅਰ ਦੀ ਬਰਫ਼ ਵਧੇਰੇ ਪਿਘਲਣ ਕਾਰਣ ਝੀਲ 'ਚ ਪਾਣੀ ਦਾ ਪੱਧਰ ਵਧਿਆ ਹੋਇਆ ਸੀ

ਹੈਲੇਨਾ: ਅਮਰੀਕੀ ਸੂਬੇ ਮੌਂਟੈਨਾ ’ਚ ਸਥਿਤ ਗਲੇਸ਼ੀਅਰ ਨੈਸ਼ਨਲ ਪਾਰਕ ਦੀ ਝੀਲ ’ਚ ਡੁੱਬਣ ਕਾਰਣ ਇਕ ਭਾਰਤੀ ਸਮੇਤ ਦੋ ਸੈਲਾਨੀਆਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਲੇਸ਼ੀਅਰ ਦੀ ਬਰਫ਼ ਵਧੇਰੇ ਪਿਘਲ ਰਹੀ ਹੈ, ਜਿਸ ਕਾਰਣ ਝੀਲ ’ਚ ਪਾਣੀ ਦਾ ਪੱਧਰ ਕਾਫ਼ੀ ਜ਼ਿਆਦਾ ਵਧਿਆ ਹੋਇਆ ਹੈ।

ਭਾਰਤੀ ਮੂਲ ਦਾ 26 ਸਾਲਾ ਸੈਲਾਨੀ ਸਨਿਚਰਵਾਰ ਨੂੰ ਝੀਲ ਦੇ ਐਨ ਕੰਢੇ ’ਤੇ ਮੌਜੂਦ ਗਲੇਸ਼ੀਅਰ ’ਤੇ ਚੜ੍ਹ ਰਿਹਾ ਸੀ ਕਿ ਇਕ ਚਟਾਨ ਤੋਂ ਉਸ ਦਾ ਪੈਰ ਤਿਲਕ ਗਿਆ ਤੇ ਉਹ ਸਿਧਾ ਝੀਲ ’ਚ ਜਾ ਡਿੱਗਾ। ਇਹ ਘਟਨਾ ਐਵਾਲਾਂਸ਼ ਕ੍ਰੀਕ ਨੇੜੇ ਵਾਪਰੀ। ਚਸ਼ਮਦੀਦ ਗਵਾਹਾਂ ਅਨੁਸਾਰ ਪਹਾੜੀ ਤੋਂ ਤਿਲਕ ਕੇ ਸੈਲਾਨੀ ਤੁਰਤ ਝੀਲ ’ਚ ਡੁੱਬ ਗਿਆ। ਸ਼ਾਮ ਨੂੰ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਸੀ, ਜਿਸ ਕਾਰਣ ਵੀ ਬਚਾਅ ਤੇ ਰਾਹਤ ਕਾਰਜਾਂ ’ਚ ਵਿਘਨ ਪਿਆ। ਬਾਅਦ ’ਚ ਉਸ ਦੀ ਲਾਸ਼ ਅਗਲੀ ਸਵੇਰ ਨੂੰ ਸਾਢੇ ਅੱਠ ਵਜੇ ਇਕ ਤੰਗ ਜਿਹੀ ਖੱਡ ਨੇੜਿਓਂ ਮਿਲੀ। ਭਾਰਤੀ ਮੂਲ ਦਾ ਇਹ ਸੈਲਾਨੀ ਕੈਲੀਫ਼ੋਰਨੀਆ ’ਚ ਕੰਮ ਕਰਦਾ ਸੀ।

ਇਸ ਤੋਂ ਪਹਿਲਾਂ ਪਾਰਕ ਦੇ 10 ਤੋਂ ਵਧ ਰੇਂਜਰਾਂ ਨੇ ਵੱਖਰੇ ਤੌਰ ’ਤੇ ਅਤੇ ਹੈਲੀਕਾਪਟਰ ਰਾਹੀਂ ਵੱਖਰੇ ਅਮਲੇ ਨੇ ਉਸ ਦੀ ਬਹੁਤ ਭਾਲ ਕੀਤੀ ਪਰ ਕੋਈ ਸਫ਼ਲਤਾ ਹੱਥ ਨਾ ਲੱਗੀ।

ਇਕ ਵੱਖਰੀ ਘਟਨਾ ’ਚ ਨੇਪਾਲ ਦੇ 28 ਸਾਲਾ ਇਕ ਹੋਰ ਸੈਲਾਨੀ ਦੀ ਸਪ੍ਰੇਗ ਕ੍ਰੀਕ ਕੈਂਪ-ਗ੍ਰਾਊਂਡ ਨੇੜੇ ਮੈਕਡੋਨਾਲਡ ਝੀਲ ’ਚ ਡੁੱਬਣ ਕਾਰਣ ਮੌਤ ਹੋ ਗਈ। ਉਹ ਅਮਰੀਕੀ ਸੂਬੇ ਓਰੇਗੌਨ ਦੇ ਪੋਰਟਲੈਂਡ ’ਚ ਕੰਮ ਕਰਦਾ ਸੀ। ਉਸ ਨਾਲ ਕੰਮ ਕਰਦੇ ਸਾਥੀਆਂ ਨੇ ਦਸਿਆ ਕਿ ਉਸ ਨੂੰ ਚੰਗੀ ਤਰ੍ਹਾਂ ਤੈਰਨਾ ਨਹੀਂ ਆਉਂਦਾ ਸੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement