ਡੁਬਦੇ ਦੀ ਜਾਨ ਬਚਾਉਣ ਲਈ ਨਿਊਜ਼ੀਲੈਂਡ ਪੁਲਿਸ ਨੇ ਸੁਖਵਿੰਦਰ ਸਿੰਘ ਨੂੰ ਦਿਤਾ ਪ੍ਰਸ਼ੰਸਾ ਪੱਤਰ

By : GAGANDEEP

Published : Jul 9, 2021, 9:27 am IST
Updated : Jul 9, 2021, 9:35 am IST
SHARE ARTICLE
Sukhwinder Singh
Sukhwinder Singh

ਪਿੰਡ ਖ਼ੁਰਦਪੁਰ ਦਾ ਨਾਂ ਕੀਤਾ ਰੌਸ਼ਨ

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਵਲਿੰਗਟਨ ਸ਼ਹਿਰ ਤੋਂ ਲਗਪਗ 21 ਕਿਲੋਮੀਟਰ ਦੂਰ ਸ਼ਹਿਰ ਪੋਰੀਰੁਆ ਦੀ ਪੁਲਿਸ ਨੂੰ ਉਸ ਵੇਲੇ ਇਕ ਪੰਜਾਬੀ ਨੌਜਵਾਨ ਸੁਖਵਿੰਦਰ ਸਿੰਘ ਵਾਸੀ ਪਿੰਡ ਖ਼ੁਰਦਪੁਰ, ਨੇੜੇ ਆਦਮਪੁਰ (ਪੁੱਤਰ ਇਕਬਾਲ ਸਿੰਘ ਤੇ ਰੇਸ਼ਮ ਕੌਰ) ਨੂੰ ਦਾਦ ਦੇਣੀ ਪਈ ਜਦੋਂ ਉਸ ਨੇ ਪਿਛਲੇ ਮਹੀਨੇ ਨੇੜੇ ਹੀ ਇਕ ‘ਤਤਾਹੀ’ ਨਾਂਅ ਦੇ ਬੀਚ ਉਤੇ ਇਕ ਡੁੱਬ ਰਹੇ 34-35 ਸਾਲਾ ਵਿਅਕਤੀ ਨੂੰ ਅਪਣੀ ਜਾਨ ’ਤੇ ਖੇਡ ਕੇ ਬਚਾ ਲਿਆ। 

khurdpurKhurdpur

ਘਟਨਾ ਵੇਲੇ ਸੁਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਓਰੀਨਾਹ ਕੌਰ ਉਸ ਵੇਲੇ ਬੀਚ ਉਤੇ ਗਏ ਹੋਏ ਸਨ। ਠੰਡ ਦਾ ਮੌਸਮ ਸੀ ਅਤੇ ਉਹ ਕਾਰ ਵਿਚ ਬੈਠ ਕੇ ਹੀ ਕੁੱਝ ਖਾ-ਪੀ ਰਹੇ ਸਨ। ਐਨੇ ਨੂੰ ਇਕ ਵਿਅਕਤੀ ਜੋ ਨਸ਼ੇ ਦੀ ਹਾਲਤ ਵਿਚ ਸੀ, ਟਹਿਲਦਾ ਹੋਇਆ ਸਮੁੰਦਰ ਵਿਚ ਵੜ ਗਿਆ, ਛੱਲਾਂ ਦਾ ਪੂਰਾ ਜ਼ੋਰ ਸੀ, ਉਹ ਵਿਅਕਤੀ ਕੁੱਝ ਮਿੰਟ ਹੀ ਪਾਣੀ ’ਚ ਤੈਰਿਆ ਅਤੇ ਫਿਰ ਸਮੁੰਦਰੀ ਲਹਿਰਾਂ ਨਾਲ ਉਪਰ ਥੱਲੇ ਹੋਣ ਲੱਗਾ।

Sukhwinder SinghSukhwinder Singh

ਸੁਖਵਿੰਦਰ ਸਿੰਘ ਸਾਹਮਣੇ ਬੈਠਾ ਹੋਣ ਕਰ ਕੇ ਇਹ ਸਾਰਾ ਕੁੱਝ ਵੇਖ ਰਿਹਾ ਸੀ ਕਿਉਂਕਿ ਉਸ ਨੂੰ ਪਹਿਲਾਂ ਹੀ ਥੋੜੀ ਸ਼ੱਕ ਹੋ ਗਈ ਸੀ, ਉਸ ਨੇ ਤੁਰਤ ਅਪਣੀ ਪਤਨੀ ਨੂੰ ਕਿਹਾ ਕਿ ਤੂੰ ਪੁਲਿਸ ਨੂੰ ਫ਼ੋਨ ਕਰ, ਮੈਂ ਉਸ ਨੂੰ ਬਚਾਉਣ ਦੀ ਕੋਸ਼ਿਸ ਕਰਦਾ। ਅਪਣੇ ਬੂਟ ਆਦਿ ਉਤਾਰ ਕੇ ਉਹ ਲੱਕ-ਲੱਕ ਪੱਧਰ ਦੇ ਪਾਣੀ ਤਕ ਸਮੁੰਦਰ ’ਚ ਚਲਾ ਗਿਆ ਅਤੇ ਉਸ ਨੂੰ ਕਿਸੀ ਤਰ੍ਹਾਂ ਫੜ ਕੇ ਬਚਾ ਲਿਆ।

 

 ਇਹ ਵੀ ਪੜ੍ਹੋ:  ਫ਼ੇਸਬੁਕ, ਟਵਿੱਟਰ ਅਤੇ ਗੂਗਲ ਵਿਰੁਧ ਮੁਕੱਦਮਾ ਦਰਜ ਕਰਨਗੇ ਟਰੰਪ

ਉਸ ਨੌਜਵਾਨ ਨੇ ਮੂੰਹ ’ਤੇ ਕਪੜਾ ਬੰਨਿ੍ਹਆ ਹੋਇਆ ਸੀ, ਜਿਸ ਨੂੰ ਸੁਖਵਿੰਦਰ ਨੇ ਉਤਾਰ ਦਿਤਾ ਤਾਂ ਕਿ ਸਾਹ ਸੌਖਾ ਆ ਸਕੇ। ਇਸ ਭਾਰੀ ਭਰਕਮ ਬੰਦੇ ਨੂੰ ਉਹ ਹੌਲੀ-ਹੌਲੀ ਕਰਕੇ ਕੰਢੇ ਉਤੇ ਲੈ ਆਇਆ। ਉਸ ਨੇ ਕੁੱਝ ਲੋਕਾਂ ਨੂੰ ਆਵਾਜ਼ ਮਾਰੀ ਪਰ ਉਹ ਵੀਡੀਉ ਤਾਂ ਜ਼ਰੂਰ ਬਣਾਉਣ ਲੱਗ ਪਏ ਪਰ ਪਾਣੀ ਅੰਦਰ ਕੋਈ ਨਾ ਆਇਆ। ਕੰਢੇ ਉਤੇ ਉਸ ਵਿਅਕਤੀ ਦੇ ਆਉਣ ਵੇਲੇ ਕੁੱਝ ਲੋਕ ਜ਼ਰੂਰ ਸਹਾਇਤਾ ਲਈ ਪਹੁੰਚੇ। ਐਨੇ ਨੂੰ ਪੁਲਿਸ ਅਤੇ ਐਂਬੂਲੈਂਸ ਪਹੁੰਚ ਗਈ ਜਿਨ੍ਹਾਂ ਆ ਕੇ ਸੀ.ਪੀ.ਆਰ ਦਿਤਾ ਅਤੇ ਉਸ ਨੂੰ ਹਸਪਤਾਲ ਲੈ ਗਏ। 

ਇਸ ਨੌਜਵਾਨ ਦੀ ਇਸ ਬਹਾਦਰੀ ਭਰੇ ਹੌਂਸਲੇ ਦੀ ਅਤੇ ਕਿਸੀ ਅਣਜਾਣ ਵਿਅਕਤੀ ਦੀ ਜਾਨ ਬਚਾਉਣ ਦੇ ਲਈ ਪੁਲਿਸ ਨੇ ਉਸ ਨਾਲ ਰਾਬਤਾ ਕਾਇਮ ਰੱਖਿਆ ਅਤੇ ਰਸਮੀ ਬੇਨਤੀ ਕੀਤੀ ਕਿ ਉਹ ਉਸਨੂੰ ਵਿਸ਼ੇਸ਼ ਪ੍ਰਸੰਸ਼ਾ ਪੱਤਰ ਦੇਣਾ ਚਾਹੁੰਦੇ ਹਨ। ਐਕਟਿੰਗ ਏਰੀਆ ਕਮਾਂਡਰ ਇੰਸਪੈਕਟਰ ਨਿੱਕ ਥੌਮ ਨੇ ਵਿਸ਼ੇਸ਼ ਤੌਰ ’ਤੇ ਇਕ ਸੰਖੇਪ ਸਮਾਗਮ ਕਰ ਕੇ ਇਸ ਨੌਜਵਾਨ ਨੂੰ ਪ੍ਰਸੰਸ਼ਾ ਪੱਤਰ ਭੇਟ ਕੀਤਾ ਤੇ ਪੁਲਿਸ ਟੀਮ ਨੇ ਫ਼ੋਟੋ ਖਿਚਵਾਈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement