Israel news: ਇਜ਼ਰਾਈਲ ਨੇ ਗਾਜ਼ਾ ਦੇ ਲੋਕਾਂ ਲਈ ਰਾਹਤ ਸਮੱਗਰੀ ਲਿਜਾ ਰਿਹੇ ਜਹਾਜ਼ ’ਤੇ ਕੀਤਾ ਕਬਜ਼ਾ

By : PARKASH

Published : Jun 9, 2025, 11:28 am IST
Updated : Jun 9, 2025, 11:28 am IST
SHARE ARTICLE
Israel seizes ship carrying relief supplies for Gaza
Israel seizes ship carrying relief supplies for Gaza

Israel news: ਨੋਬਲ ਸ਼ਾਂਤੀ ਪੁਰਸਕਾਰ ਜੇਤੂ ਗ੍ਰੇਟਾ ਥਨਬਰਗ ਸਮੇਤ ਹੋਰ ਕਾਰਕੁਨਾਂ ਨੂੰ ਲਿਆ ਹਿਰਾਸਤ ’ਚ

 

Israel seizes ship carrying relief supplies for Gaza: ਗਾਜ਼ਾ ’ਚ ਜੰਗ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਹੇ ਇਕ ਸਮੁੰਦਰੀ ਜਹਾਜ਼ ਨੂੰ ਇਜ਼ਰਾਇਲੀ ਫ਼ੌਜ ਨੇ ਅਪਣੇ ਕਬਜ਼ੇ ਵਿਚ ਲੈ ਲਿਆ। ਜਾਣਕਾਰੀ ਮੁਤਾਬਕ ਇਜ਼ਰਾਈਲ ਨੇ ਸਵੀਡਿਸ਼ ਵਾਤਾਵਰਣ ਕਾਰਕੁਨ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਗ੍ਰੇਟਾ ਥਨਬਰਗ ਅਤੇ ਉਸਦੇ ਜਹਾਜ਼ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ।

ਸੋਮਵਾਰ ਸਵੇਰੇ ਤੜਕੇ, ਇਜ਼ਰਾਈਲ ਦੀਆਂ 5 ਸਪੀਡ ਬੋਟਾਂ ਨੇ ਜਹਾਜ਼ ਨੂੰ ਘੇਰ ਲਿਆ। ਇਸ ਤੋਂ ਬਾਅਦ ਸੈਨਿਕ ਜਹਾਜ਼ ’ਤੇ ਚੜ੍ਹ ਗਏ ਅਤੇ ਇਸਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਹ ਜਹਾਜ਼ ਗਾਜ਼ਾ ਦੇ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਿਹਾ ਸੀ। ਮੈਡੇਲੀਨ ਨਾਮ ਦੇ ਇਸ ਜਹਾਜ਼ ’ਤੇ 12 ਲੋਕ ਸਵਾਰ ਹਨ। ਸਾਰੇ ਫ਼ੌਜ ਦੀ ਹਿਰਾਸਤ ਵਿੱਚ ਹਨ। ਹੁਣ ਇਸ ਜਹਾਜ਼ ਨੂੰ ਗਾਜ਼ਾ ਦੀ ਬਜਾਏ ਇਜ਼ਰਾਈਲ ਲਿਜਾਇਆ ਜਾ ਰਿਹਾ ਹੈ।

ਗ੍ਰੇਟਾ ਅਤੇ ਉਸਦੇ ਸਾਥੀਆਂ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਜ਼ਰਾਈਲੀ ਸੈਨਿਕਾਂ ਨੇ ਉਸਨੂੰ ਅਤੇ ਉਸਦੇ ਸਾਥੀਆਂ ਨੂੰ ਅੰਤਰਰਾਸ਼ਟਰੀ ਪਾਣੀਆਂ ਵਿੱਚ ਅਗਵਾ ਕਰ ਲਿਆ ਹੈ। ਗ੍ਰੇਟਾ ਗਾਜ਼ਾ ਦੇ ਲੋਕਾਂ ਲਈ ਦਵਾਈ, ਅਨਾਜ, ਬੱਚਿਆਂ ਲਈ ਦੁੱਧ, ਡਾਇਪਰ ਅਤੇ ਪਾਣੀ ਸ਼ੁੱਧ ਕਰਨ ਵਾਲੇ ਲੈ ਕੇ ਜਾ ਰਹੀ ਸੀ।

(For more news apart from Israel Latest News, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement