ਹਵਾਈ 'ਚ ਜਵਾਲਾਮੁਖੀ ਧਮਾਕੇ ਕਾਰਨ 35 ਘਰ ਤਬਾਹ
Published : May 9, 2018, 11:14 am IST
Updated : May 9, 2018, 11:14 am IST
SHARE ARTICLE
Volcano in Hawaii
Volcano in Hawaii

300 ਫ਼ੁਟ ਤਕ ਉੱਠ ਰਿਹੈ ਲਾਵਾ

ਹਵਾਈ, 8 ਮਈ : ਅਮਰੀਕਾ ਦੇ ਹਵਾਈ ਟਾਪੂ 'ਚ ਪਿਛਲੇ ਕਈ ਦਿਨਾਂ ਤੋਂ ਜਵਾਲਾਮੁਖੀ ਨੇ ਭਾਰੀ ਤਬਾਹੀ ਮਚਾਈ ਹੈ। ਜਵਾਲਾਮੁਖੀ ਧਮਾਕੇ ਨਾਲ ਤਬਾਹ ਹੋਣ ਵਾਲੇ ਘਰਾਂ ਦੀ ਗਿਣਤੀ ਵੱਧ ਕੇ 35 ਹੋ ਗਈ ਹੈ। ਵਿਗਿਆਨੀਆਂ ਮੁਤਾਬਕ ਧਮਾਕਾ ਇੰਨਾ ਤੇਜ਼ ਸੀ ਕਿ ਲਾਵਾ ਹਵਾ 'ਚ 300 ਫ਼ੁਟ ਉੱਪਰ ਤਕ ਉੱਛਲਦਾ ਰਿਹਾ।
ਜਵਾਲਾਮੁਖੀ ਫੱਟਣ ਕਾਰਨ ਘਰਾਂ ਤੋਂ ਸੁਰੱਖਿਅਤ ਸਥਾਨਾਂ 'ਤੇ ਭੇਜੇ ਗਏ ਲੋਕਾਂ ਦੇ ਛੇਤੀ ਵਾਪਸੀ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਹਵਾਈ ਦੇ ਅਧਿਕਾਰੀਆਂ ਨੇ ਦਸਿਆ ਕਿ ਤਬਾਹ ਹੋਏ ਘਰ ਲੀਲਾਨੀ ਅਸਟੇਟ 'ਚ ਹਨ, ਜਿਥੇ ਜਵਾਲਾਮੁਖੀ ਕਾਰਨ ਥਾਂ-ਥਾਂ ਤੋਂ ਜ਼ਮੀਨ ਫੱਟ ਗਈ ਹੈ, ਜਿਸ ਕਾਰਨ ਜ਼ਹਿਰੀਲੀ ਗੈਸ ਅਤੇ ਭਾਫ਼ ਨਿਕਲ ਰਹੀ ਹੈ।ਹਵਾਈ ਦੇ ਬੁਲਾਰੇ ਜੈਨੇਟ ਸੈਂਡਰ ਨੇ ਕਿਹਾ, ''ਅੰਕੜਿਆਂ 'ਚ ਬਦਲਾਅ ਆ ਸਕਦਾ ਹੈ। ਇਹ ਦਰਦਨਾਕ ਹੈ।'' ਅਮਰੀਕੀ ਅਧਿਕਾਰੀਆਂ ਦੇ ਸਰਵੇ ਮੁਤਾਬਕ ਅੰਦਰ ਅਜੇ ਵੀ ਮੈਗਮਾ ਹੈ ਜੋ ਅਜੇ ਵੀ ਨਿਕਲ ਰਿਹਾ ਹੈ। ਉਨ੍ਹਾਂ ਦਸਿਆ ਕਿ ਜਦ ਤਕ ਮੈਗਮਾ ਅੰਦਰ ਮੌਜੂਦ ਹੈ ਉਦੋਂ ਤਕ ਇਹ ਨਿਕਲਦਾ ਰਹੇਗਾ। ਇਸੇ ਲਈ ਇਸ ਇਲਾਕੇ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ। ਸੈਲਾਨੀਆਂ ਨੂੰ ਵੀ ਇਸ ਇਲਾਕੇ ਵਲ ਆਉਣ ਤੋਂ ਰੋਕ ਦਿਤਾ ਗਿਆ ਹੈ।

Volcano  In HawaiiVolcano In Hawaii

ਜਵਾਲਾਮੁਖੀ ਫੱਟਣ ਅਤੇ ਲਾਵੇ ਦੀਆਂ ਲਪਟਾਂ ਨਿਕਲਣ ਕਾਰਨ ਹੁਣ ਤਕ ਕਿਸੇ ਦੀ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ, ਪਰ ਸਿਵਲ ਡਿਫੈਂਸ ਏਜੰਸੀ ਨੇ ਕਿਹਾ ਕਿ ਇਸ ਨਾਲ 35 ਘਰ ਤਬਾਹ ਹੋ ਗਏ ਅਤੇ ਕਈ ਮਕਾਨਾਂ ਨੂੰ ਨੁਕਸਾਨ ਪੁੱਜਾ ਹੈ। ਜਵਾਲਾਮੁਖੀ ਦਾ ਲਾਵਾ ਸੜਕਾਂ ਤਕ ਪਹੁੰਚ ਗਿਆ ਹੈ, ਜਿਸ ਨੂੰ ਵੀਡੀਉ 'ਚ ਕੈਦ ਕੀਤਾ ਗਿਆ। ਸੜਕ 'ਤੇ ਖੜੀ ਕਾਰ ਇਸ ਲਾਵੇ ਦੀ ਲਪੇਟ 'ਚ ਆ ਗਈ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।ਸੁਰੱਖਿਆ ਦੇ ਮੱਦੇਨਜ਼ਰ ਸਰਕਾਰ ਨੇ 10 ਹਜ਼ਾਰ ਲੋਕਾਂ ਨੂੰ ਪੁਨਾ ਅਸਟੇਟ ਖ਼ਾਲੀ ਕਰਨ ਲਈ ਕਿਹਾ ਹੈ। ਰੈਡਕ੍ਰਾਸ ਸੁਸਾਇਟੀ ਨੇ ਦੋ ਰਾਹਤ ਕੈਂਪ ਵੀ ਲਗਾÂੈ ਹਨ। 'ਉਬਰ' ਕੰਪਨੀ ਵੀ ਲੋਕਾਂ ਨੂੰ ਮੁਫ਼ਤ ਸੇਵਾਵਾਂ ਦੇ ਰਹੀ ਹੈ। ਲੋਕਾਂ ਦੇ ਰਹਿਣ ਲਈ ਕਮਿਊਨਿਟੀ ਸੈਂਟਰ ਖੋਲ੍ਹੇ ਗਏ ਹਨ, ਜਿਥੇ ਉਨ੍ਹਾਂ ਲਈ ਲਗਾਤਾਰ ਮਦਦ ਪਹੁੰਚਾਈ ਜਾ ਰਹੀ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement