ਬ੍ਰਿਟੇਨ ਸਰਕਾਰ ਦਾ ਵੱਡਾ ਐਕਸ਼ਨ, ਗਰਮਖਿਆਲੀ ਸਮਰਥਕਾਂ ਦੇ 300 ਖਾਤੇ ਸੀਜ਼
Published : Mar 9, 2024, 1:36 pm IST
Updated : Mar 9, 2024, 1:36 pm IST
SHARE ARTICLE
File Photo
File Photo

ਸੂਤਰਾਂ ਮੁਤਾਬਕ ਪਿਛਲੇ ਸਾਲ ਬਣੀ ਬ੍ਰਿਟਿਸ਼ ਟਾਸਕ ਫੋਰਸ ਦੀ ਵਾਚ ਲਿਸਟ 'ਚ ਪੰਜ ਹਜ਼ਾਰ ਤੋਂ ਵੱਧ ਬੈਂਕ ਖਾਤੇ ਹਨ।

ਬ੍ਰਿਟੇਨ - ਬ੍ਰਿਟੇਨ ਸਰਕਾਰ ਨੇ ਭਾਰਤ ਵਿਰੋਧੀ ਗਰਮਖਿਆਲੀ ਸਮਰਥਕਾਂ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਗਰਮਖਿਆਲੀ ਫੰਡਿੰਗ ਨੈੱਟਵਰਕ ਦਾ ਲੱਕ ਤੋੜਨ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਨੇ ਗਰਮਖਿਆਲੀ ਸਮਰਥਕਾਂ ਦੇ 300 ਤੋਂ ਵੱਧ ਬੈਂਕ ਖਾਤੇ ਜ਼ਬਤ ਕਰ ਕੇ ਕਰੀਬ 100 ਕਰੋੜ ਰੁਪਏ ਦੀ ਰਕਮ ਸੀਜ਼ ਕੀਤੀ ਹੈ। 

ਟਾਸਕ ਫੋਰਸ ਨੇ ਇਨ੍ਹਾਂ ਸਾਰੇ ਬੈਂਕ ਖਾਤਿਆਂ ਤੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਕੀਤੇ ਗਏ ਸ਼ੱਕੀ ਲੈਣ-ਦੇਣ ਦਾ ਪਤਾ ਲਗਾਇਆ ਸੀ। ਸੂਤਰਾਂ ਅਨੁਸਾਰ ਗਰਮਖਿਆਲੀ ਪੱਖੀ ਸਿੱਖਸ ਫਾਰ ਜਸਟਿਸ (SFJ) ਦੇ ਖਾਤੇ ਵਿਚ 20 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। SFJ ਨੇ ਇਹ ਰਕਮ ਸਕਾਟਲੈਂਡ ਵਿੱਚ ਗਲਤ ਗਤੀਵਿਧੀਆਂ ਦੇ ਸਮਰਥਨ ਵਿਚ ਰੈਫਰੈਂਡਮ ਲਈ ਜਮ੍ਹਾ ਕਰਵਾਈ ਸੀ।

ਅਮਰੀਕੀ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ FBI ਨਾਲ ਸੰਪਰਕ 'ਤੇ ਨਜ਼ਰ ਰੱਖੀ ਜਾ ਰਹੀ ਹੈ। ਅਮਰੀਕਾ 'ਚ ਗਰਮਖਿਆਲੀ ਸਮਰਥਕਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਟਾਸਕ ਫੋਰਸ ਨੇ ਜਾਂਚ ਏਜੰਸੀ FBI ਨਾਲ ਵੀ ਸੰਪਰਕ ਕੀਤਾ ਹੈ। ਟਾਸਕ ਫੋਰਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤ 'ਚ ਪਾਬੰਦੀਸ਼ੁਦਾ ਸੰਗਠਨਾਂ ਦੇ ਅਮਰੀਕਾ ਸਥਿਤ ਨੇਤਾਵਾਂ ਦੀ ਫੰਡਿੰਗ ਨੂੰ ਰੋਕਣ ਲਈ ਇਕ ਟੀਮ ਅਗਲੇ ਮਹੀਨੇ ਅਮਰੀਕਾ ਜਾਵੇਗੀ। ਜੇਕਰ ਬੈਂਕ ਖਾਤਿਆਂ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ ਤਾਂ ਹਵਾਲਾ ਰਾਹੀਂ ਫੰਡਿੰਗ ਹੋਣ ਦਾ ਖਦਸ਼ਾ ਹੈ।

ਸੂਤਰਾਂ ਮੁਤਾਬਕ ਪਿਛਲੇ ਸਾਲ ਬਣੀ ਬ੍ਰਿਟਿਸ਼ ਟਾਸਕ ਫੋਰਸ ਦੀ ਵਾਚ ਲਿਸਟ 'ਚ ਪੰਜ ਹਜ਼ਾਰ ਤੋਂ ਵੱਧ ਬੈਂਕ ਖਾਤੇ ਹਨ। ਟਾਸਕ ਫੋਰਸ ਨੇ ਇਨ੍ਹਾਂ ਖਾਤਿਆਂ ਨੂੰ ਦੋ ਕਿਸਮਾਂ ਵਿਚ ਵੰਡਿਆ ਹੈ। ਪਹਿਲਾ, ਉਹ ਖਾਤੇ ਜੋ ਸਿੱਧੇ ਐਲਾਨੇ ਗਰਮਖਿਆਲੀ ਆਗੂਆਂ ਦੇ ਹਨ ਅਤੇ ਦੂਜੇ, ਉਹ ਖਾਤੇ ਜੋ ਖਾਲਿਸਤਾਨ ਸਮਰਥਕਾਂ ਦੇ ਹਨ। ਜੇਕਰ ਬੈਂਕ ਖਾਤੇ ਤੋਂ ਇੱਕ ਵਾਰ ਵਿੱਚ 50 ਹਜ਼ਾਰ ਰੁਪਏ ਤੋਂ ਵੱਧ ਦਾ ਲੈਣ-ਦੇਣ ਹੁੰਦਾ ਹੈ, ਤਾਂ ਵੇਰਵੇ ਕੱਢ ਲਏ ਜਾਂਦੇ ਹਨ।


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement