ਕੈਨੇਡਾ ‘ਚ ਪੰਜਾਬੀਆਂ ‘ਤੇ ਲੱਗੇ ਵੱਡੇ ਇਲਜ਼ਾਮ
Published : Oct 8, 2019, 2:19 pm IST
Updated : Oct 8, 2019, 2:19 pm IST
SHARE ARTICLE
Punjabi In Canada
Punjabi In Canada

ਵਿਅਕਤੀ ਨੇ ਗੰਦਗੀ ਫੈਲਾਉਣ ਦੇ ਲਗਾਏ ਇਲਜ਼ਾਮ

ਕੈਨੇਡਾ:  ਕੈਨੇਡੀਅਨ ਵਿਅਕਤੀ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਕੈਨੇਡਾ ਪੜ੍ਹਨ ਲਈ ਘਰਾਂ ‘ਚ ਰਹਿੰਦੇ ਪੰਜਾਬੀਆਂ ਉੱਤੇ ਗੰਦਗੀ ਫੈਲਾਉਣ ਦੇ ਇਲਜ਼ਾਮ ਲਗਾ ਰਿਹਾ ਹੈ। ਇਸ ਵਿਚ ਵਿਅਕਤੀ ਖੁਦ ਵੀਡੀਓ ਬਣਾ ਕੇ ਕੈਨੇਡਾ ਰਹਿੰਦੇ ਪੰਜਾਬੀਆਂ ਦੇ ਘਰ ਦੇ ਹਾਲਾਤ ਦਿਖਾਉਂਦਾ ਹੈ ਇਸ ਨੂੰ ਬਾਅਦ ਵਿਚ ਵਿਅਕਤੀ ਵੱਲੋਂ ਵਾਇਰਲ ਕਰ ਦਿੱਤਾ ਗਿਆ।

CanadaCanada

ਦੱਸ ਦਈਏ ਕਿ ਇਹ ਵੀਡੀਓ ਹੁਣ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਹੈ ਕਿਉਂਕਿ ਮਾਮਲਾ ਪੰਜਾਬੀਆਂ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਪਰ ਸਪੋਕਸਮੈਨ ਟੀਵੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ। ਦੱਸ ਦਈਏ ਕਿ ਕੈਨੇਡਾ ਵਿਚ ਪੰਜਾਬੀ ਵੱਡੀ ਗਿਣਤੀ ਵਿਚ ਰਹਿੰਦੇ ਹਨ ਜਿਥੇ ਪੰਜਾਬੀਆਂ ਵੱਲੋਂ ਵੱਡੀਆਂ ਮੱਲਾਂ ਮਾਰੀਆਂ ਜਾ ਰਹੀਆਂ ਹਨ। ਪਰ ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਇਹ ਵੀਡੀਓ ਬਣਾਈ ਹੋਵੇ।

ਪੰਜਾਬ ਤੋਂ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿਚ ਗਏ ਹੋਏ ਹਨ। ਕੋਈ ਅਪਣੀ ਪੜ੍ਹਾਈ ਲਈ ਤੇ ਕੋਈ ਨੌਕਰੀ ਜਾਂ ਹੋਰ ਕੰਮ ਲਈ। ਪਰ ਕਈ ਲੋਕਾਂ ਨੇ ਤਾਂ ਵਿਦੇਸ਼ਾਂ ਵਿਚ ਜਾ ਕੇ ਕਈ ਪ੍ਰਸਿੱਧੀਆਂ ਵੀ ਹਾਸਲ ਕੀਤੀਆਂ ਹਨ। ਦਸ ਦਈਏ ਕਿ ਕੈਨੇਡਾ ਦੇ ਦੋ ਪੰਜਾਬੀ ਨੌਜਵਾਨਾਂ ਪਰਮਿੰਦਰ ਸਿੰਘ ਅਤੇ ਪ੍ਰੀਤ ਰੰਧਾਵਾ ਨੇ ਫੁੱਟਬਾਲ ਟੂਰਨਾਮੈਂਟ ਐਨਬੀਏ ਫਾਈਨਲ ਮੈਚ ਦੇ ਪ੍ਰਸਾਰਨ ਦੌਰਾਨ ਅਪਣੀ ਮਾਤ ਭਾਸ਼ਾ ਪੰਜਾਬੀ ਵਿਚ ਕੁਮੈਂਟਰੀ ਕੀਤੀ ਅਤੇ ਦਰਸ਼ਕਾਂ ਦੀ ਵਾਹ-ਵਾਹ ਖੱਟੀ ਸੀ।

ਇਸ ਖੇਡ ਦੇ ਚਲ ਰਹੇ ਟੂਰਨਾਮੈਂਟ ਵੱਲ ਕੌਮਾਂਤਰੀ ਪੱਧਰ ਤੇ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ। ਇਸ ਦੌਰਾਨ ਟੋਰੰਟੋ ਤੋਂ ਉੱਘੇ ਕਾਰੋਬਾਰੀ ਨਵ ਭਾਟੀਆ ਅਤੇ ਪਰਮਿੰਦਰ ਸਿੰਘ ਅਤੇ ਪ੍ਰੀਤ ਰੰਧਾਵਾ ਵੀ ਚਰਚਾ ਵਿਚ ਰਹੇ। ਨਵ ਭਾਟੀਆ ਲੰਬੇ ਸਮੇਂ ਤੋਂ ਰੈਪਟਰਜ਼ ਟੀਮ ਦੇ ਪ੍ਰਸ਼ੰਸਕ ਹਨ ਅਤੇ ਇਸ ਟੀਮ ਦਾ ਉਤਸ਼ਾਹ ਨਾਲ ਪ੍ਰਚਾਰ ਕਰਦੇ ਰਹੇ ਹਨ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: Canada, Alberta

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement