Brazil News : ਬ੍ਰਾਜ਼ੀਲ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 90

By : BALJINDERK

Published : May 8, 2024, 1:30 pm IST
Updated : May 8, 2024, 1:30 pm IST
SHARE ARTICLE
ਬ੍ਰਾਜ਼ੀਲ 'ਚ ਹੜ੍ਹ ਕਾਰਨ ਡੁੱਬੇ ਘਰ
ਬ੍ਰਾਜ਼ੀਲ 'ਚ ਹੜ੍ਹ ਕਾਰਨ ਡੁੱਬੇ ਘਰ

Brazil News : ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਦੌਰਾ ਕਰ ਸੰਘੀ ਸਹਾਇਤਾ ਦਾ ਕੀਤਾ ਵਾਅਦਾ 

Brazil News : ਸਾਓ ਪਾਓਲੋ: ਦੱਖਣੀ ਬ੍ਰਾਜ਼ੀਲ ਦੇ ਰੀਓ ਗ੍ਰਾਂਡੇ ਡੋ ਸੁਲ ਸੂਬੇ 'ਚ ਤੂਫ਼ਾਨ ਨੇ ਤਬਾਹੀ ਮਚਾਈ ਹੋਈ ਹੈ। ਬੁੱਧਵਾਰ ਨੂੰ ਪਿਛਲੇ 24 ਘੰਟਿਆਂ ਦੌਰਾਨ ਤੂਫਾਨ 'ਚ 5 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਸੂਬੇ 'ਚ ਮੀਂਹ ਅਤੇ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 90 ਹੋ ਗਈ ਹੈ। ਰਾਜ ਦੀ ਸਿਵਲ ਡਿਫੈਂਸ ਏਜੰਸੀ ਨੇ ਇਹ ਜਾਣਕਾਰੀ ਦਿੱਤੀ। 

ਇਹ ਵੀ ਪੜੋ:Dr Mandeep Kaur News : ਆਸਟ੍ਰੇਲੀਆ ਵਿਚ ਪੰਜਾਬਣ ਨੂੰ ਮਿਲਿਆ 'ਰੂਰਲ ਡਾਕਟਰ ਆਫ ਦਾ ਯੀਅਰ' ਸਨਮਾਨ

ਰਿਪੋਰਟ ਅਨੁਸਾਰ ਉਰੂਗਵੇ ਅਤੇ ਅਰਜਨਟੀਨਾ ਦੀ ਸਰਹੱਦ ਨਾਲ ਲੱਗਦੇ ਰਾਜ ’ਚ ਰਿਕਾਰਡ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 132 ਲੋਕ ਲਾਪਤਾ ਅਤੇ 361 ਜ਼ਖ਼ਮੀ ਹੋ ਗਏ ਹਨ। ਪਿਛਲੇ 8 ਦਿਨਾਂ ’ਚ 200,000 ਤੋਂ ਵੱਧ ਵਸਨੀਕ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਏ ਹਨ। 

a

ਸੂਬੇ ਦੀ ਨਾਗਰਿਕ ਸੁਰੱਖਿਆ ਏਜੰਸੀ ਅਨੁਸਾਰ ਰਾਜਧਾਨੀ ਪੋਰਟੋ ਅਲੇਗਰੇ ਸਮੇਤ ਸੂਬੇ ਦੇ 497 ਸ਼ਹਿਰਾਂ 'ਚੋਂ 388 'ਚ 14 ਲੱਖ ਤੋਂ ਜ਼ਿਆਦਾ ਲੋਕ ਇਸ ਤਬਾਹੀ ਨਾਲ ਪ੍ਰਭਾਵਿਤ ਹੋਏ ਹਨ। ਸ਼ਹਿਰ ਦੀ 85 ਫ਼ੀਸਦੀ ਤੋਂ ਵੱਧ ਆਬਾਦੀ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਰਾਜ ਭਰ ’ਚ ਕਲਾਸਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ, ਕਿਉਂਕਿ 790 ਸਕੂਲ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ, 388 ਨੂੰ ਨੁਕਸਾਨ ਪਹੁੰਚਿਆ ਹੈ ਅਤੇ ਹੋਰ 52 ਸਕੂਲ ਖ਼ਾਲੀ ਹੋਏ ਲੋਕਾਂ ਨੂੰ ਪਨਾਹ ਦੇ ਰਹੇ ਹਨ। ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਤਬਾਹੀ ਵਾਲੀਆਂ ਥਾਵਾਂ ਦਾ ਦੌਰਾ ਕੀਤਾ ਅਤੇ ਸੰਘੀ ਸਹਾਇਤਾ ਦਾ ਵਾਅਦਾ ਕੀਤਾ।

(For more news apart from Death toll due to floods in Brazil rises to 90 News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement