ਅਮਰੀਕੀ ਪ੍ਰਵਾਰਾਂ ਨੇ ਸਾਲ 2019 'ਚ 241 ਭਾਰਤੀ ਬੱਚੇ ਗੋਦ ਲਏ : ਰੀਪੋਰਟ
Published : May 8, 2020, 10:21 am IST
Updated : May 8, 2020, 10:21 am IST
SHARE ARTICLE
File Photo
File Photo

ਅਮਰੀਕਾ ਦੀ ਇਕ ਅਧਿਕਾਰਤ ਰੀਪੋਰਟ ਮੁਤਾਬਕ ਅਮਰੀਕੀ ਪ੍ਰਵਾਰਾਂ ਨੇ 2019 ਵਿਚ 241 ਭਾਰਤੀ ਬੱਚਿਆਂ ਨੂੰ ਗੋਦ ਲਿਆ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਬੁਧਵਾਰ ਨੂੰ ਇਸ ਸੰਬੰਧ

ਵਾਸ਼ਿੰਗਟਨ, 7 ਮਈ : ਅਮਰੀਕਾ ਦੀ ਇਕ ਅਧਿਕਾਰਤ ਰੀਪੋਰਟ ਮੁਤਾਬਕ ਅਮਰੀਕੀ ਪ੍ਰਵਾਰਾਂ ਨੇ 2019 ਵਿਚ 241 ਭਾਰਤੀ ਬੱਚਿਆਂ ਨੂੰ ਗੋਦ ਲਿਆ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਬੁਧਵਾਰ ਨੂੰ ਇਸ ਸੰਬੰਧ ਵਿਚ ਅਪਣੀ 12ਵੀਂ ਸਾਲਾਨਾ ਰੀਪੋਰਟ ਵਿਚ ਕਿਹਾ ਕਿ ਵਿੱਤੀ ਸਾਲ 2019 ਵਿਚ ਦੂਤਾਵਾਸ ਅਧਿਕਾਰੀਆਂ ਨੇ ਅਮਰੀਕੀ ਨਾਗਰਿਕਾਂ ਵਲੋਂ ਵਿਦੇਸ਼ਾਂ ਵਿਚ ਗੋਦ ਲਏ 2,677 ਬੱਚਿਆਂ ਅਤੇ ਅਮਰੀਕਾ ਵਿਚ ਗੋਦ ਲਏ 294 ਬੱਚਿਆਂ ਨੂੰ 2,971 ਪ੍ਰਵਾਸੀ ਵੀਜ਼ਾ ਜਾਰੀ ਕੀਤੇ।

File photoFile photo

ਰੀਪੋਰਟ ਮੁਤਾਬਕ 2019 ਵਿਚ ਚੀਨ ਤੋਂ 819, ਯੂਕਰੇਨ ਤੋਂ 298, ਕੋਲੰਬੀਆ ਤੋਂ 244, ਭਾਰਤ ਤੋਂ 241 ਅਤੇ ਦਖਣੀ ਕੋਰੀਆ ਤੋਂ 166 ਬੱਚੇ ਗੋਦ ਲਏ। ਬੱਚਿਆਂ ਸੰਬੰਧੀ ਮਾਮਲਿਆਂ 'ਤੇ ਵਿਸ਼ੇਸ਼ ਸਲਾਹਕਾਰ ਮਿਸ਼ੇਲ ਬਰਨੀ ਟੋਥ ਨੇ ਪੱਤਰਕਾਰ ਸੰਮੇਲਨ ਦੇ ਦੌਰਾਨ ਕਿਹਾ ਕਿ ਇਸ ਰੀਪੋਰਟ ਵਿਚ ਅਮਰੀਕੀ ਪ੍ਰਵਾਰਾਂ ਵਲੋਂ ਹੋਰ ਦੇਸ਼ਾਂ ਤੋਂ ਗੋਦ ਲਏ ਬੱਚਿਆਂ ਦੀ ਕੁੱਲ ਗਿਣਤੀ ਵਿਚ ਗਿਰਾਵਟ ਦੇਖੀ ਗਈ।

File photoFile photo

ਇਸ ਦਾ ਮੁੱਖ ਕਾਰਨ ਦੋ ਦੇਸ਼ਾਂ, ਚੀਨ ਅਤੇ ਇਥੋਪੀਆ ਤੋਂ ਗੋਦ ਲਏ ਬੱਚਿਆਂ ਦੀ ਗਿਣਤੀ ਵਿਚ ਆਈ ਗਿਰਾਵਟ ਹੈ। ਗੋਦ ਲਏ ਗਏ ਚੀਨੀ ਬੱਚਿਆਂ ਦੀ ਗਿਣਤੀ ਵਿਚ 656 ਅਤੇ ਇਥੋਪੀਆ ਦੇ ਬੱਚਿਆਂ ਦੀ ਗਿਣਤੀ ਵਿਚ 166 ਦੀ ਗਿਰਾਵਟ ਦੇਖੀ ਗਈ। ਉਹਨਾਂ ਨੇ ਕਿਹਾ ਕਿ ਇਸ ਗਿਰਾਵਟ ਦਾ ਕਾਰਨ ਇਹਨਾਂ ਦੇਸ਼ਾਂ ਵਿਚ ਲਗਾਤਾਰ ਆ ਰਹੀਆਂ ਸਮਾਜਿਕ, ਆਰਥਿਕ ਜਾਂ ਕਾਨੂੰਨੀ ਤਬਦੀਲੀਆਂ ਹਨ।

file Photofile Photo

ਟੋਥ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਡਿੱਗ ਰਹੀ ਇਸ ਗਿਣਤੀ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਦੇਸ਼ ਤੋਂ ਵਾਂਝੇ ਬੱਚਿਆਂ ਨੂੰ ਹੋਰ ਦੇਸ਼ ਵਿਚ ਗੋਦ ਦੇਣ ਦੀ ਬਜਾਏ ਘਰੇਲੂ ਪੱਧਰ 'ਤੇ ਗੋਦ ਦੇਣ ਨੂੰ ਤਰਜੀਹ ਦਿੰਦੇ ਹਨ। ਉਹਨਾਂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਬੱਚਿਆਂ ਨੂੰ ਗੋਦ ਲਿਆ ਜਾਣਾ ਕਾਫੀ ਪ੍ਰਭਾਵਤ ਹੋਇਆ ਹੈ ਪਰ ਅਜਿਹਾ ਨਹੀਂ ਕਿਹਾ ਜਾ ਸਕਦਾ ਕਿ ਇਹ ਰੁੱਕ ਗਿਆ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement