1800 ਔਰਤਾਂ ਦੀ ਡਿਲੀਵਰੀ ਦੌਰਾਨ ਬਣਾਈ ਗੁਪਤ ਵੀਡੀਓ
Published : Apr 8, 2019, 12:37 pm IST
Updated : Apr 8, 2019, 12:37 pm IST
SHARE ARTICLE
Private video created during the delivery of 1800 women
Private video created during the delivery of 1800 women

ਹਸਪਤਾਲ 'ਤੇ 81 ਔਰਤਾਂ ਨੇ ਕੇਸ ਦਾਇਰ ਕੀਤਾ ਸੀ

ਵਾਸ਼ਿੰਗਟਨ: ਅਮਰੀਕਾ ਦੇ ਹਸਪਤਾਲ ਨੇ 1,800 ਔਰਤਾਂ ਤੋਂ ਮੁਆਫ਼ੀ ਮੰਗੀ ਹੈ, ਕਿਉਂਕਿ ਹਸਪਤਾਲ ਨੇ ਉਨ੍ਹਾਂ ਦੇ ਜਣੇਪੇ ਤੇ ਹੋਰਨਾਂ ਗਾਇਨੋਕੌਲੀਜਿਕਲ ਸਰਜਰੀਜ਼ (ਜਨਾਨਾ ਰੋਗ) ਦੌਰਾਨ ਵੀਡੀਓ ਬਣਾਈ ਸੀ। ਇਹ ਘਟਨਾਵਾਂ ਜੁਲਾਈ 2012 ਤੋਂ ਜੂਨ 2013 ਦਰਮਿਆਨ ਵਾਪਰੀਆਂ ਸਨ। ਸ਼ਾਰਪ ਗ੍ਰੌਸਮੋਂਟ ਹਸਪਤਾਲ ਨੇ ਸਪੱਸ਼ਟੀਕਰਨ ਦਿੱਤਾ ਕਿ ਹਸਪਤਾਲ ਵਿਚੋਂ ਕਈ ਤਾਕਤਵਰ ਦਵਾਈਆਂ ਦੇ ਗ਼ਾਇਬ ਹੋਣ ਮਗਰੋਂ ਸੁਰੱਖਿਆ ਦੇ ਲਿਹਾਜ਼ ਨਾਲ ਕੈਮਰੇ ਲਾਏ ਗਏ ਸਨ।

ਇਨ੍ਹਾਂ ਵਿਚ ਹੀ ਔਰਤਾਂ ਦੀ ਜਣੇਪੇ ਦੌਰਾਨ ਵੀਡੀਓ ਬਣ ਗਈ ਸੀ। ਹਸਪਤਾਲ ਨੇ ਕਿਹਾ ਕਿ ਅੱਗੇ ਤੋਂ ਅਜਿਹਾ ਕਦੇ ਵੀ ਨਹੀਂ ਵਾਪਰੇਗਾ, ਕਿਉਂਕਿ ਜੋ ਦਵਾਈਆਂ ਚੋਰੀ ਕਰਦਾ ਸੀ ਉਹ ਵਿਅਕਤੀ ਹੁਣ ਹਸਪਤਾਲ ਵਿਚ ਕੰਮ ਨਹੀਂ ਕਰਦਾ। ਇਸ ਲਈ ਉਨ੍ਹਾਂ ਦੱਸਿਆ ਕਿ ਇਹ ਨਿਗਰਾਨੀ ਸਿਸਟਮ ਹਟਾ ਲਿਆ ਗਿਆ ਹੈ। ਹਸਪਤਾਲ 'ਤੇ 81 ਔਰਤਾਂ ਨੇ ਕੇਸ ਦਾਇਰ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement