ਲੰਦਨ 'ਚ 15 ਨਸ਼ਾ ਤਸਕਰਾਂ ਨੂੰ ਜੇਲ ਭੇਜਿਆ
Published : Jun 9, 2017, 9:12 am IST
Updated : Apr 8, 2018, 5:23 pm IST
SHARE ARTICLE
 Drug traffickers
Drug traffickers

ਬੀਤੇ ਦਿਨੀ ਬਰਤਾਨੀਆ ਵਿਚ ਪੰਜਾਬੀਆਂ ਦੀ ਅਗਵਾਈ ਵਿਚ ਚਲਦੇ 15 ਮੈਂਬਰੀ ਟੋਲੇ ਨੂੰ 1 ਮਿਲੀਅਨ ਪੌਂਡ ਦੇ ਨਸ਼ਾ ਤਸਕਰੀ ਦੇ ਸਬੰਧ ਵਿਚ ਜੇਲ ਦੀ ਸਜ਼ਾ ਸੁਣਾਈ ਗਈ।

ਲੰਦਨ, 8 ਜੂਨ (ਰਾਜਵੀਰ ਸਮਰਾ) : ਬੀਤੇ ਦਿਨੀ ਬਰਤਾਨੀਆ ਵਿਚ ਪੰਜਾਬੀਆਂ ਦੀ ਅਗਵਾਈ ਵਿਚ ਚਲਦੇ 15 ਮੈਂਬਰੀ ਟੋਲੇ ਨੂੰ 1 ਮਿਲੀਅਨ ਪੌਂਡ ਦੇ ਨਸ਼ਾ ਤਸਕਰੀ ਦੇ ਸਬੰਧ ਵਿਚ ਜੇਲ ਦੀ ਸਜ਼ਾ ਸੁਣਾਈ ਗਈ।
ਲੈਸਟਰ ਕਰਾਊਨ ਕੋਰਟ ਵਿਚ ਇਸ ਮੁਕਦਮੇ ਦੀ ਸੁਣਵਾਈ ਦੌਰਾਨ ਪਤਾ ਚਲਿਆ ਕਿ ਇਸ ਟੋਲੇ ਦੇ ਬਹੁਤੇ ਮੈਂਬਰ ਲੈਸਟਰ ਸ਼ਹਿਰ ਨਾਲ ਸਬੰਧਤ ਹਨ, ਜਿਨ੍ਹਾਂ ਵਲੋਂ ਲੈਸਟਰ ਅਤੇ ਬਰਤਾਨੀਆ ਦੇ ਹੋਰ ਸ਼ਹਿਰਾਂ ਵਿਚ ਵੀ ਨਸ਼ੇ ਦਾ ਵਪਾਰ ਵੱਡੇ ਪੱਧਰ 'ਤੇ ਕੀਤਾ ਜਾਂਦਾ ਸੀ। ਇਸ ਗਰੋਹ ਦਾ ਮੁਖੀ ਰਾਜਿੰਦਰ ਦੱਤ ਵਾਸੀ ਲੈਸਟਰ ਸੀ, ਜਿਸ ਕੋਲੋਂ ਬਰਾਮਦ ਹੋਈ ਡਰੱਗ ਦੀ ਕੀਮਤ 1 ਮਿਲੀਅਨ ਪੌਂਡ ਤੋਂ ਵੱਧ ਦੱਸੀ ਗਈ। ਜਦ ਕਿ ਇਸ ਦੀ ਮਾਰਕੀਟ ਕੀਮਤ 2 ਮਿਲੀਅਨ ਪੌਂਡ ਹੋਣ ਤਕ ਦਾ ਅਨੁਮਾਨ ਹੈ।
ਪੁਲਿਸ ਮੁਹਿੰਮ ਦੌਰਾਨ ਇਸ ਗਰੋਹ ਕੋਲੋਂ 1 ਮਿਲੀਅਨ ਪੌਂਡ ਕੀਮਤ ਦੀ ਕੋਕੀਨ 72 ਹਜ਼ਾਰ ਪੌਂਡ ਕੀਮਤ ਦੀ ਕਰੈਕ ਕੋਕੀਨ ਅਤੇ 52 ਹਜ਼ਾਰ ਪੌਂਡ ਕੀਮਤ ਦੀ ਕੇਨਬਿਸ ਵੀ ਬਰਾਮਦ ਹੋਈ। 2 ਲੱਖ ਪੌਂਡ ਨਕਦੀ, ਆਲੀਸ਼ਾਨ ਕਾਰਾਂ ਅਤੇ ਹੋਰ ਬਹੁਤ ਸਾਰਾ ਕੀਮਤੀ ਸਾਮਾਨ ਕਾਬੂ ਕੀਤਾ ਗਿਆ। ਰਾਜਿੰਦਰ ਦੱਤ (40) ਨੂੰ 16 ਸਾਲ, ਹਰਿੰਦਰ ਸਿੰਘ (45) ਨੂੰ 8 ਸਾਲ, ਜਸਵਿੰਦਰ ਜੋਹਲ (43) ਨੂੰ 15 ਸਾਲ, ਗੁਰਦੀਪ ਸਿੰਘ ਦੋਸਾਂਝ (42) ਵਾਸੀ ਵੂਲਵੇਰਹੈਪਟਨ ਨੂੰ 2 ਸਾਲ ਕੈਦ ਦੀ ਸਜ਼ਾ ਸੁਣਾਈ ਗਈ, ਜਦ ਕਿ ਸਰਫ਼ਰਾਜ ਰੋਸ਼ਨਾਲੀ ਨੂੰ 12 ਸਾਲ, ਕਰੇਗ ਕੋਕਰਾਮ (26) ਨੂੰ 8 ਸਾਲ, ਈਬੋਨੀ ਅਸਟੋ (34) ਨੂੰ 9 ਸਾਲ, ਬੈਨ ਬਰੋਜ (30) ਨੂੰ 10 ਸਾਲ, ਜੈਮੀ ਪੋਟਰ ਨੂੰ 11 ਸਾਲ ਕਾਇਲ ਡੈਂਟਰ (28) ਨੂੰ 8 ਮਹੀਨੇ, ਆਰਕੇਡੀਅਸ ਸਡੌਕਸੀ (32) ਨੂੰ 10 ਮਹੀਨੇ ਦੀ ਕੈਦ ਅਤੇ ਡੈਨੀਅਲ ਜੌਹਨਸਨ (43) ਨੂੰ 6 ਸਾਲ ਕੈਦ ਦੀ ਸਜ਼ਾ ਹੋਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement