ਔਰਤਾਂ ਨੂੰ ਨੰਗੀ ਤਸਵੀਰ ਭੇਜਣ ਵਾਲਾ ਪਾਕਿ ਮੂਲ ਦਾ ਕੌਂਸਲਰ ਮੁਅੱਤਲ
Published : Dec 7, 2018, 1:13 pm IST
Updated : Dec 7, 2018, 1:13 pm IST
SHARE ARTICLE
Pak-origin UK councillor
Pak-origin UK councillor

ਬ੍ਰੀਟੇਨ ਵਿਚ ਪਾਕਿਸਤਾਨੀ ਮੂਲ ਦੇ ਇਕ ਕੌਂਸਲਰ ਨੇ ਬੈਠਕ ਦੇ ਦੌਰਾਨ ਔਰਤਾਂ ਦੇ ਸਮੂਹ ਨੂੰ ਇਕ ਮਹਿਲਾ ਦੀ ਟੌਪਲੈਸ ਤਸਵੀਰ ਭੇਜ ਦਿਤੀ ਜਿਸ ਤੋਂ ਬਾਅਦ ਵਿਰੋਧੀ ਲੇਬਰ...

ਲੰਡਨ : (ਭਾਸ਼ਾ) ਬ੍ਰੀਟੇਨ ਵਿਚ ਪਾਕਿਸਤਾਨੀ ਮੂਲ ਦੇ ਇਕ ਕੌਂਸਲਰ ਨੇ ਬੈਠਕ ਦੇ ਦੌਰਾਨ ਔਰਤਾਂ ਦੇ ਸਮੂਹ ਨੂੰ ਇਕ ਮਹਿਲਾ ਦੀ ਟੌਪਲੈਸ ਤਸਵੀਰ ਭੇਜ ਦਿਤੀ ਜਿਸ ਤੋਂ ਬਾਅਦ ਵਿਰੋਧੀ ਲੇਬਰ ਪਾਰਟੀ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿਤਾ। ਵੀਰਵਾਰ ਨੂੰ ਖਬਰਾਂ ਵਿਚ ਦੱਸਿਆ ਗਿਆ ਕਿ ਕਾਉਂਸਲਰ ਨੇ ਇਸ ਨੂੰ ਈਮਾਨਦਾਰ ਗਲਤੀ ਕਰਾਰ ਦਿਤਾ ਹੈ। ਸ਼ੇਫੀਲਡ ਸਿਟੀ ਕੌਂਸਲਰ ਮੁਹੰਮਦ ਮਾਰੂਫ ਨੇ ਗਰੁੱਪ ਮਮਸ ਯੂਨਾਈਟਿਡ ਵਿਚ ਇਹ ਫੋਟੋ ਭੇਜੀ।

Pak-origin UK councillor sends photo of topless womanPak-origin UK councillor sends photo of topless woman

ਇਸ ਨੇ ਦੱਸਿਆ ਕਿ ਗਰੁੱਪ ਦੀ ਸੰਸਥਾਪਕ ਸਾਹਿਰਾ ਇਰਸ਼ਾਦ ਨੇ ਜਿਵੇਂ ਹੀ ਚਾਕੂ ਨਾਲ ਹੋਣ ਵਾਲੇ ਅਪਰਾਧ 'ਤੇ ਯਾਚਿਕਾ ਪੇਸ਼ ਕੀਤੀ,  ਉਨ੍ਹਾਂ ਨੇ ਗਰੁੱਪ ਵਿਚ ਫੋਟੋ ਪਾ ਦਿਤੀ। ਮਾਰੂਫ ਨੇ ਕਿਹਾ ਕਿ ਇਸ ਨਾਲ ਉਹ ਕਾਫ਼ੀ ਸ਼ਰਮਿੰਦਾ ਹੋਏ ਅਤੇ ਇਸ ਘਟਨਾ ਨੂੰ ਈਮਾਨਦਾਰ ਗਲਤੀ ਦੱਸਦੇ ਹੋਏ ਮੁਆਫੀ ਮੰਗੀ ਹੈ। ਖਬਰਾਂ ਵਿਚ ਦੱਸਿਆ ਗਿਆ ਹੈ ਕਿ ਜਾਂਚ ਹੋਣ ਤੱਕ ਲੇਬਰ ਕੌਂਸਲਰ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿਤਾ ਹੈ। ਲੋਕਲ ਲੋਕਤੰਤਰ ਰਿਪੋਰਟਿੰਗ ਸਰਵਿਸ ਦੇ ਮੁਤਾਬਕ, ਉਨ੍ਹਾਂ ਨੇ ਕਿਹਾ ਕਿ ਉਹ ਬੈਠਕ ਵਿਚ ਇਰਸ਼ਾਦ ਦੇ ਬੋਲਣ ਦਾ ਵੀਡੀਓ ਅਟੈਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ

Pak-origin UK councillor sends photo of topless womanPak-origin UK councillor sends photo of topless woman

ਇਸ ਦੀ ਬਜਾਏ ਗਲਤੀ ਨਾਲ ਗਲਤ ਤਸਵੀਰ ਅਟੈਚ ਹੋਕੇ ਚਲੀ ਗਈ।  ਉਨ੍ਹਾਂ ਨੇ ਦਾਅਵਾ ਕੀਤਾ ਕਿ ਤਸਵੀਰ ਭੇਜੇ ਜਾਣ ਦੇ ਕੁੱਝ ਸੈਕਿੰਡ ਦੇ ਅੰਦਰ ਹੀ ਉਨ੍ਹਾਂ ਨੇ ਇਸ ਨੂੰ ਹਟਾਉਣ ਲਈ ਕਿਹਾ। ਮਾਰੂਫ ਨੇ ਕਿਹਾ ਕਿ ਇਹ ਮੇਰਾ ਨਿਜੀ ਫੋਨ ਹੈ ਅਤੇ ਵਟਸਐਪ ਉਤੇ ਕਈ ਚੀਜ਼ਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਹਰ ਚੀਜ਼ ਫੋਨ ਦੇ ਫੋਟੋ ਪ੍ਰੋਫਾਈਲ ਵਿਚ ਅਪਣੇ ਆਪ ਸੇਵ ਹੁੰਦੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਨੇ ਮੈਨੂੰ ਇਹ ਫੋਟੋ ਭੇਜੀ, ਇਹ ਸਵੇਰੇ ਵਿਚ ਆਈ ਹੋਵੇਗੀ ਅਤੇ ਇਹ ਮੇਰੇ ਫੋਨ ਦੇ ਫਾਈਲ ਵਿਚ ਚਲੀ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement