100 ਸਾਲ ਪੁਰਾਣੀ ਦਖਣੀ ਅਫ਼ਰੀਕਾ ਦੀ 'ਫ਼ਾਰਮਰਜ਼ ਵੀਕਲੀ' ਮੈਗਜ਼ੀਨ ਬੰਦ ਹੋਣ ਕੰਢੇ
Published : May 7, 2020, 7:11 am IST
Updated : May 7, 2020, 7:11 am IST
SHARE ARTICLE
File Photo
File Photo

ਕੋਰੋਨਾ ਮਹਾਂਮਾਰੀ ਦਾ ਅਸਰ

ਜੋਹਨਸਨਬਰਗ, 6 ਮਈ: ਦਖਣੀ ਅਫ਼ਰੀਕਾ ਦੀ 100 ਸਾਲ ਤੋਂ ਵੀ ਜ਼ਿਆਦਾ ਪੁਰਾਣੀ 'ਫ਼ਾਰਮਰਜ਼ ਵੀਕਲੀ' ਰਸਾਲੇ ਦੇ ਵੀ ਕੋਰੋਨਾ ਵਾਇਰਸ ਸੰਕਟ 'ਚ ਡੁੱਬ ਜਾਣ ਦਾ ਖ਼ਤਰਾ ਹੈ। ਰਸਾਲਾ ਚਲਾਉਣ ਵਾਲੀ ਕੰਪਨੀ ਇਸ ਨੂੰ ਬਚਾਉਣ ਲਈ ਅਪਣੇ ਕਈ ਹੋਰ ਰਸਾਲਿਆਂ ਦਾ ਪ੍ਰਕਾਸ਼ਨ ਬੰਦ ਕਰਨ ਦਾ ਐਲਾਨ ਕਰ ਚੁੱਕੀ ਹੈ।
ਕੋਰੋਨਾ ਵਾਇਰਸ ਮਹਾਂਮਾਰੀ ਤੋਂ ਦੁਨੀਆਂ ਭਰ 'ਚ ਆਰਥਕ ਤੰਗੀ ਦੇ ਹਾਲਾਤ ਹਨ। ਇਸ਼ਤਿਹਾਰ ਅਤੇ ਪ੍ਰਸਾਰ 'ਚ ਆਈ ਕਮੀ ਨਾਲ ਮੀਡੀਆ ਕੰਪਨੀਆਂ ਦੀ ਆਮਦਨ ਘਟੀ ਹੈ ਅਤੇ ਅਪਣੀ ਮਾਲੀ ਹਾਲਤ ਸੰਭਾਲਣ ਲਈ ਕਈ ਮੀਡੀਆ ਕੰਪਨੀਆਂ ਅਪਣਾ ਪ੍ਰਕਾਸ਼ਨ ਬੰਦ ਕਰ ਰਹੀਆਂ ਹਨ।

File photoFile photo

ਕੈਕਸਟਨ ਦਖਣੀ ਅਫ਼ਰੀਕਾ ਦੀ ਦੂਜੀ ਅਜਿਹੀ ਕੰਪਨੀ ਹੈ ਜਿਸ ਨੇ ਅਪਣੇ ਕਈ ਪ੍ਰਕਾਸ਼ਨ ਬੰਦ ਕੀਤੇ ਹਨ। ਪਿਛਲੇ ਹਫ਼ਤੇ ਐਸੋਸੀਏਟ ਮੀਡੀਆ ਪਬਲੀਸ਼ਿੰਗ ਨੇ ਵੀ ਅਪਣਾ ਪ੍ਰਕਾਸ਼ਨ ਬੰਦ ਕਰ ਦਿਤਾ ਸੀ। ਕੰਪਨੀ ਦਾ ਕਹਿਣਾ ਹੈ ਕਿ ਉਹ 100 ਸਾਲ ਤੋਂ ਜ਼ਿਆਦਾ ਪੁਰਾਣੀ 'ਫ਼ਾਰਮਰਜ਼ ਵੀਕਲੀ' ਅਤੇ ਹੋਰ ਮਸ਼ਹੂਰ ਰਸਾਲੇ 'ਲਿਵਿੰਗ ਐਂਡ ਲਵਿੰਗ' ਨੂੰ ਬਚਾਉਣ ਦੀ ਕੋਸ਼ਿਸ਼ ਕਰੇਗੀ। ਇਸ ਨੂੰ ਉਹ ਹੋਰ ਪ੍ਰਕਾਸ਼ਕਾਂ ਕੋਲ ਲੈ ਕੇ ਜਾਣ 'ਤੇ ਵਿਚਾਰ ਕਰ ਰਹੀ ਹੈ।

ਕੈਕਸਟਨ ਨੇ ਇਕ ਬਿਆਨ 'ਚ ਕਿਹਾ, ''ਆਮਦਨ 'ਚ ਕਮੀ ਦੀ ਸਥਿਤੀ ਕੋਰੋਨਾ ਦੇ ਲੰਮੇ ਸਮੇਂ 'ਚ ਸੰਭਾਵਤ ਅਸਰਾਂ ਨਾਲ ਹੋਰ ਖ਼ਰਾਬ ਹੋਈ ਹੈ। ਨਾਲ ਹੀ ਵਿਕਰੀ 'ਚ ਗਿਣਤੀ ਦੀ ਕਮੀ ਕਾਰੋਬਾਰ ਨੂੰ ਲਘੂ ਅਤੇ ਲੰਮੇ ਸਮੇਂ 'ਚ ਚਲਾਈ ਰੰਖਣ ਲਈ ਕਾਫ਼ੀ ਨਹੀਂ ਹਨ।''  (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement