ਪ੍ਰਧਾਨ ਮੰਤਰੀ, ਰਾਸ਼ਟਰਪਤੀ ਦੀ ਸੁਰੱਖਿਆ ਲਈ ਭਾਰਤ ਨੂੰ ਦੋ ਮਿਜ਼ਾਈਲ ਡਿਫੈਂਸ ਸਿਸਟਮ ਦੇਵੇਗਾ ਅਮਰੀਕਾ
Published : Feb 7, 2019, 12:21 pm IST
Updated : Feb 7, 2019, 12:21 pm IST
SHARE ARTICLE
US missile defense system
US missile defense system

ਪੈਂਟਾਗਨ ਮੁਤਾਬਕ ਇਸ ਸੌਦੇ ਰਾਹੀਂ ਭਾਰਤ ਅਤੇ ਅਮਰੀਕਾ ਵਿਚਕਾਰ ਸਬੰਧ ਮਜ਼ਬੂਤ ਹੋਣਗੇ।

ਵਾਸ਼ਿੰਗਟਨ : ਅਮਰੀਕਾ ਨੇ ਭਾਰਤ ਨੂੰ ਪਹਿਲੀ ਵਾਰ ਮਿਜ਼ਾਈਲ ਡਿਫੈਂਸ ਸਿਸਟਮ ਵੇਚਣ 'ਤੇ ਸਹਿਮਤੀ ਪ੍ਰਗਟ ਕੀਤੀ ਹੈ। 190 ਮਿਲੀਅਨ ਡਾਲਰ ( ਲਗਭਗ 1360 ਕੋਰੜ ਰੁਪਏ ) ਦੇ ਇਸ ਸੌਦੇ ਅਧੀਨ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਭਾਰਤ ਦੀ ਏਅਰ ਇੰਡੀਆ ਵਨ ਨੂੰ ਦੋ ਮਿਜ਼ਾਈਲ ਡਿਫੈਂਸ ਸਿਸਟਮ ਦੇਵੇਗਾ। ਏਅਰ ਇੰਡੀਆ ਵਨ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੀ ਹਵਾਈ ਸੁਰੱਖਿਆ

Donald TrumpDonald Trump

ਵਿਚ ਲਗੇ ਹੋਏ ਹਵਾਈ ਦਸਤੇ ਦਾ ਨਾਮ ਹੈ। ਟਰੰਪ ਪ੍ਰਸ਼ਾਸਨ ਨੇ ਹੀ ਅਮਰੀਕੀ ਕਾਂਗਰਸ ਨੂੰ ਭਾਰਤ ਦੇ ਨਾਲ ਇਸ ਸੌਦੇ ਦੇ ਪ੍ਰਵਾਨਗੀ ਦੀ ਸੂਚਨਾ ਦਿਤੀ। ਇਸ ਅਧੀਨ ਅਮਰੀਕਾ ਛੇਤੀ ਹੀ ਭਾਰਤ ਨੂੰ ਲਾਰਜ ਏਅਰਕ੍ਰਾਫਟ ਇਨਫਰਾਰੇਡ ਕਾਉਂਟਮੇਸਰਜ ਅਤੇ ਸੈਲਫ ਪ੍ਰੋਟੈਕਸ਼ਨ ਸੂਟਸ ਨਾਮ ਦੇ ਦੋ ਮਿਜ਼ਾਈਸ ਡਿਫੈਂਸ ਸਿਸਟਮ ਦੇਵੇਗਾ। ਭਾਰਤ ਸਰਕਾਰ

PentagonPentagon

ਨੇ ਕੁਝ ਹੀ ਦਿਨ ਪਹਿਲਾਂ ਅਮਰੀਕੀ ਸਰਕਾਰ ਨੂੰ ਇਹਨਾਂ ਦੋਹਾਂ ਸਿਸਟਮ ਨੂੰ ਖਰੀਦਣ ਦੀ ਅਰਜ਼ੀ ਭੇਜੀ ਸੀ। ਪੈਂਟਾਗਨ ਮੁਤਾਬਕ ਇਸ ਸੌਦੇ ਰਾਹੀਂ ਭਾਰਤ ਅਤੇ ਅਮਰੀਕਾ ਵਿਚਕਾਰ ਸਬੰਧ ਮਜ਼ਬੂਤ ਹੋਣਗੇ। ਇਹਨਾਂ ਡਿਫੈਂਸ ਸਿਸਟਮਸ ਨੂੰ ਬੋਇੰਗ-777 ਏਅਰਕ੍ਰਾਫਟ ਵਿਚ ਲਗਾਇਆ ਜਾਵੇਗਾ। 

Air IndiaAir India

ਭਾਰਤ ਸਰਕਾਰ ਛੇਤੀ ਹੀ ਏਅਰ ਇੰਡੀਆ ਤੋਂ ਇਸ ਦੇ ਲਈ ਦੋ ਬੋਇੰਗ-777 ਜਹਾਜ਼ ਖਰੀਦ ਸਕਦੀ ਹੈ। ਇਹਨਾਂ ਸਿਸਟਮਸ ਰਾਹੀਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਮਿਲਣ ਵਾਲੀ ਹਵਾਈ ਸੁਰੱਖਿਆ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀ ਸੁਰੱਖਿਆ ਏਅਰਫੋਰਸ ਵਨ ਦੇ ਬਰਾਬਰ ਪੱਧਰ ਦੀ ਹੋ ਜਾਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement