ਟਰੰਪ ਦੀ ਹਾਰ ਨੂੰ ਲੈ ਕੇ ਸਮਰਥਕਾਂ ਨੇ ਕੀਤਾ ਬਵਾਲ, ਅੱਜ ਤੋਂ ਹੋਵੇਗੀ ਹਟਾਉਣ ਦੀ ਪ੍ਰਕਿਰਿਆ ਸ਼ੁਰੂ
Published : Jan 7, 2021, 9:43 am IST
Updated : Jan 7, 2021, 9:43 am IST
SHARE ARTICLE
trump
trump

25ਵੇਂ ਸੰਵਿਧਾਨ ਸੋਧ ਜ਼ਰੀਏ ਟਰੰਪ ਨੂੰ ਹਟਾਉਣ ਦੀ ਪ੍ਰਕਿਰਿਆ ਅੱਜ ਹੀ ਸ਼ੁਰੂ ਕੀਤੀ ਜਾਵੇ।

ਵਾਸ਼ਿੰਗਟਨ-  ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ 'ਚ ਟਰੰਪ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ ਹੈ। ਇਸ ਲਈ ਕਾਫ਼ੀ ਸਮੇਂ ਤੋਂ ਵੀਡੀਓ ਜਾ ਕੁਝ ਬਿਆਨ ਟਵਿੱਟਰ ਤੇ ਦੇ ਕੇ ਖੂਬ ਚਰਚਾ ਵਿਚ ਹੈ।  ਇਸ ਦੌਰਾਨ ਅੱਜ ਟਰੰਪ ਸਮਰਥਕ ਵਾਈਟ ਹਾਊਸ ਤੇ ਕੈਪਿਟੋਲ ਹਿਲਸ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ।

PROTEST

ਹੁਣ ਹੰਗਾਮੇ ਤੋਂ ਬਾਅਦ ਵਾਸ਼ਿੰਗਟਨ 'ਚ ਲੌਕਡਾਊਨ ਲਾ ਦਿੱਤਾ ਗਿਆ ਹੈ। ਪ੍ਰਦਰਸ਼ਨ ਦੌਰਾਨ ਪੁਲਿਸ ਫਾਇਰਿੰਗ 'ਚ ਇਕ ਪ੍ਰਦਰਸ਼ਨਕਾਰੀ ਦੀ ਮੌਤ ਵੀ ਹੋ ਗਈ।

ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਆਪਣੇ ਬਿਆਨ 'ਚ ਕਿਹਾ, 'ਇਹ ਕੋਈ ਵਿਰੋਧ ਨਹੀਂ ਹੈ ਇਹ ਵਿਦ੍ਰੋਹ ਹੈ। ਬਾਇਡਨ ਨੇ ਟਰੰਪ ਨੂੰ ਹੰਗਾਮਾ ਖਤਮ ਕਰਨ ਦੀ ਅਪੀਲ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਮੈਂ ਰਾਸ਼ਟਰਪਤੀ ਟਰੰਪ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਸਹੁੰ ਪੂਰੀ ਕਰਨ 'ਤੇ ਇਸ ਘੇਰਾਬੰਦੀ ਨੂੰ ਖਤਮ ਕਰਨ ਦੀ ਮੰਗ ਕਰਨ। ਬਾਇਡਨ ਨੇ ਕਿਹਾ, 'ਕੈਪਿਟੋਲ ਬਿਲਡਿੰਗ ਤੇ ਹੰਗਾਮਾ ਕਰਨ ਵਾਲੇ ਉਹ ਲੋਕ ਹਨ ਜੋ ਕਾਨੂੰਨ ਨੂੰ ਨਹੀਂ ਮੰਨਦੇ।'

trump

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ  ਅਮਰੀਕੀ ਰਾਸ਼ਟਰਪਤੀ ਟਰੰਪ ਨੂੰ 5ਵੀਂ ਸੰਵਿਧਾਨ ਸੋਧ ਦੇ ਜ਼ਰੀਏ ਅੱਜ ਹੀ ਹਟਾਇਆ ਜਾ ਸਕਦਾ ਹੈ। ਅਮਰੀਕਾ ਦੇ ਅਟਾਰਨੀ ਜਨਰਲ ਨੇ ਉਪ ਰਾਸ਼ਟਰਪਤੀ ਮਾਇਕ ਪੇਂਸ ਨੂੰ ਕਿਹਾ ਕਿ 25ਵੇਂ ਸੰਵਿਧਾਨ ਸੋਧ ਜ਼ਰੀਏ ਟਰੰਪ ਨੂੰ ਹਟਾਉਣ ਦੀ ਪ੍ਰਕਿਰਿਆ ਅੱਜ ਹੀ ਸ਼ੁਰੂ ਕੀਤੀ ਜਾਵੇ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement