ਅਮਰੀਕਾ 'ਚ ਹੰਗਾਮੇ ਤੋਂ ਬਾਅਦ ਲੌਕਡਾਊਨ ਤੇ ਟਰੰਪ ਦਾ ਟਵਿਟਰ-ਫੇਸਬੁੱਕ-ਇੰਸਟਾ ਅਕਾਊਂਟ ਬੰਦ
Published : Jan 7, 2021, 10:08 am IST
Updated : Jan 7, 2021, 2:52 pm IST
SHARE ARTICLE
trump
trump

ਟਵਿਟਰ ਨੇ 12 ਘੰਟੇ ਤੇ ਇੰਸਟਾਗ੍ਰਾਮ ਨੇ 24 ਘੰਟਿਆਂ ਲਈ ਡੋਨਾਲਡ ਟਰੰਪ ਦਾ ਅਕਾਊਂਟ ਸਸਪੈਂਡ ਕੀਤਾ ਹੈ।

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਲਗਾਤਾਰ ਵਿਵਾਦ ਵਧਦਾ ਹੀ ਜਾ ਰਿਹਾ ਹੈ।  ਰਾਸ਼ਟਰਪਤੀ ਡੌਨਾਲਡ ਟਰੰਪ ਦੇ ਸਮਰਥਕਾਂ ਨੇ ਵਾਈਟ ਹਾਊਸ ਤੇ ਕੈਪਿਟੋਲ ਹਿਲਸ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ। ਹੁਣ ਅਮਰੀਕਾ 'ਚ ਹੰਗਾਮੇ ਤੋਂ ਬਾਅਦ ਵਾਸ਼ਿੰਗਟਨ ਡੀਸੀ 'ਚ ਲੌਕਡਾਊਨ ਲਾ ਦਿੱਤਾ ਗਿਆ ਹੈ। ਉੱਥੇ ਹੀ ਟਵਿਟਰ, ਫੇਸਬੁੱਕ ਤੇ ਇੰਸਟਾਗ੍ਰਾਮ ਨੇ ਟਰੰਪ ਦੇ ਅਕਾਊਂਟ ਬਲੌਕ ਕਰ ਦਿੱਤੇ ਹਨ। ਇਸ ਦੇ ਨਾਲ ਹੀ ਕੁਝ ਟਵੀਟ ਤੇ ਵੀਡੀਓ ਵੀ ਹਟਾ ਦਿੱਤੇ ਹਨ।

donald-trump

ਟਵਿਟਰ ਨੇ 12 ਘੰਟੇ ਤੇ ਇੰਸਟਾਗ੍ਰਾਮ ਨੇ 24 ਘੰਟਿਆਂ ਲਈ ਡੋਨਾਲਡ ਟਰੰਪ ਦਾ ਅਕਾਊਂਟ ਸਸਪੈਂਡ ਕੀਤਾ ਹੈ। ਟਵਿਟਰ ਨੇ ਟਰੰਪ ਦੇ ਅਕਾਊਂਟ ਨੂੰ ਸਸਪੈਂਡ ਕਰਨ ਪਿੱਛੇ ਨਾਗਰਿਕ ਅਖੰਡਤਾ ਨਿਯਮ ਦਾ ਹਵਾਲਾ ਦਿੱਤਾ। ਟਵਿਟਰ ਨੇ ਚੇਤਾਵਨੀ ਦਿੰਦਿਆਂ ਕਿਹਾ, 'ਜੇਕਰ ਟਰੰਪ ਆਪਣੇ ਤਿੰਨ ਟਵੀਟ ਡਿਲੀਟ ਨਹੀਂ ਕਰਦੇ ਤਾਂ ਉਨ੍ਹਾਂ ਦਾ ਅਕਾਊਂਟ 12 ਘੰਟੇ ਬਾਅਦ ਵੀ ਸਸਪੈਂਡ ਰਹੇਗਾ। ਭਵਿੱਖ 'ਚ ਟਵਿਟਰ ਦੇ ਨਿਯਮਾਂ ਦਾ ਉਲੰਘਣ ਕਰਨ 'ਤੇ ਡੌਨਾਲਡ ਟਰੰਪ ਦਾ ਅਕਾਊਂਟ ਹਮੇਸ਼ਾਂ ਲਈ ਸਸਪੈਂਡ ਕਰ ਦਿੱਤਾ ਜਾਵੇਗਾ।' 

trump

ਦੱਸ ਦੇਈਏ ਕਿ ਟਵਿੱਟਰ ਨੇ ਟਰੰਪ ਨੂੰ ਤਿੰਨ ਟਵੀਟ ਹਟਾਉਣ ਲਈ ਕਿਹਾ ਹੈ ਜਿਨ੍ਹਾਂ ਨੂੰ ਹਿੰਸਾ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ, ਟਰੰਪ ਦੇ ਫੇਸਬੁੱਕ ਅਤੇ ਇਸਦੇ ਮਾਲਕੀਅਤ ਇੰਸਟਾਗ੍ਰਾਮ 'ਤੇ ਪੇਜ ਵੀ 24 ਘੰਟਿਆਂ ਲਈ ਬਲਾਕ ਕੀਤੇ ਗਏ ਹਨ।  ਫੇਸਬੁੱਕ ਨੇ ਕਿਹਾ, "ਇਹ ਇਕ ਐਮਰਜੈਂਸੀ ਹੈ ਅਤੇ ਅਸੀਂ ਟਰੰਪ ਦੇ ਵੀਡੀਓ ਨੂੰ ਪਲੇਟਫਾਰਮ ਤੋਂ ਹਟਾਉਣ ਸਮੇਤ ਇਹ ਕਦਮ ਚੁੱਕ ਰਹੇ ਹਾਂ।"

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement