ਕਲਯੁਗੀ ਬਾਪ ਵੱਲੋਂ ਬੀਮਾ ਰਾਸ਼ੀ ਲੈਣ ਲਈ ਬੇਟੀ ਦਾ ਕੀਤਾ ਕਤਲ
Published : Jul 6, 2019, 1:56 pm IST
Updated : Jul 6, 2019, 1:57 pm IST
SHARE ARTICLE
Murder Case
Murder Case

ਨੇਪਾਲ ਵਿੱਚ ਇੱਕ ਅਜਿਹੇ ਕਲਯੁਗੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ...

ਕਾਠਮੰਡੂ: ਨੇਪਾਲ ਵਿੱਚ ਇੱਕ ਅਜਿਹੇ ਕਲਯੁਗੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਸਨੇ ਬੀਮੇ ਦੀ 25 ਲੱਖ ਰੁਪਏ ਦੀ ਮੋਟੀ ਰਕਮ ਹਾਸਲ ਕਰਨ ਲਈ ਆਪਣੀ ਹੀ ਨਬਾਲਿਗ ਧੀ ਨੂੰ ਗਲਾ ਦਬਾ ਕੇ ਮਾਰ ਦਿੱਤਾ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਬੁਲਾਰੇ ਨਬੀਨ ਕਰਕੀ ਨੇ ਦੱਸਿਆ ਕਿ ਸਿਰਾਹਾ ਜ਼ਿਲ੍ਹੇ ਦੀ ਨਗਰਪਾਲਿਕਾ ਦੇ ਮੌਲਾਪੁਰ ਇਲਾਕੇ ਦੇ ਨਿਵਾਸੀ ਰਾਮ ਕਿਸ਼ੋਰ ਯਾਦਵ (39) ਨੇ ਸੋਮਵਾਰ ਨੂੰ ਰਿਸ਼ਤਿਆਂ ਨੂੰ ਤਾਰ ਤਾਰ ਕਰਦੇ ਹੋਏ ਆਪਣੀ ਚਾਰ ਸਾਲ ਦੀ ਧੀ ਲਕਸ਼ਮੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।

Murder Case Murder Case

ਬੱਚੀ ਦੀ ਲਾਸ਼ ਦੂਜੇ ਦਿਨ ਇੱਕ ਟੋਭੇ ਵਿੱਚ ਤੈਰਦੀ ਨਜ਼ਰ ਆਈ। ਪੁਲਿਸ ਅਨੁਸਾਰ ਰਾਮ ਕਿਸ਼ੋਰ ਦੀ ਸਭ ਤੋਂ ਛੋਟੀ ਧੀ ਦੇ ਚੰਗੇ ਭਵਿੱਖ ਲਈ ਪ੍ਰਭੂ ਬੈਂਕ ਵਿਚ 25 ਲੱਖ ਰੁਪਏ ਦਾ ਬੀਮਾ ਕਰਾਇਆ ਹੋਇਆ ਸੀ। ਪੁਲਿਸ ਨੂੰ ਜਾਂਚ ਵਿੱਚ ਪਤਾ ਚਲਾ ਕਿ ਉਹ ਬਤੋਰ ਪ੍ਰੀਮਿਅਮ 1,75,000 ਰੁਪਏ ਦੀ ਮੋਟੀ ਰਕਮ ਵੀ ਜਮਾਂ ਕਰਵਾ ਚੁੱਕਿਆ ਸੀ।

Murder CaseMurder Case

ਪੁਲਿਸ ਨੇ ਦੱਸਿਆ ਕਿ ਉਸਨੂੰ ਕਿਸੇ ਤੋਂ ਪਤਾ ਚਲਾ ਸੀ ਕਿ ਜੇਕਰ ਕਿਸੇ ਬੀਮਾ ਧਾਰਕ ਦੀ ਮੌਤ ਪਾਲਿਸੀ ਲੈਣ ਤੋਂ ਇੱਕ ਮਹੀਨੇ ਦੇ ਅੰਦਰ ਹੋ ਜਾਂਦੀ ਹੈ ਤਾਂ ਬੀਮਾ ਕੰਪਨੀ ਰਾਸ਼ੀ ਦਾ ਦੁੱਗਣਾ ਪੈਸਾ ਦਿੰਦੀ ਹੈ। ਇਸ ਜਾਣਕਾਰੀ ਨੇ ਉਸਨੂੰ ਇਹ ਦੋਸ਼ ਕਰਨ ਲਈ ਲਾਲਚ ਦੇ ਦਿੱਤਾ। ਪੁਲਿਸ ਨੂੰ ਪਤਾ ਚੱਲਿਆ ਹੈ ਕਿ ਉਹ ਕਈ ਵਾਰ ਦੂਜੇ ਗੁਨਾਹਾਂ ਲਈ ਪਹਿਲਾਂ ਵੀ ਜੇਲ੍ਹ ਜਾ ਚੁੱਕਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement