Shimla Agreement : ਪਾਕਿਸਤਾਨੀ ਰੱਖਿਆ ਮੰਤਰੀ ਖ਼ਵਾਜ਼ਾ ਆਸਿਫ਼ ਦਾ ਸ਼ਿਮਲਾ ਸਮਝੌਤਾ ’ਤੇ ਬਿਆਨ 
Published : Jun 6, 2025, 2:18 pm IST
Updated : Jun 6, 2025, 2:18 pm IST
SHARE ARTICLE
Pakistani Defense Minister Khawaja Asif's Statement on Shimla Agreement Latest News in Punjabi
Pakistani Defense Minister Khawaja Asif's Statement on Shimla Agreement Latest News in Punjabi

Shimla Agreement : ਕੀ ਸ਼ਿਮਲਾ ਸਮਝੌਤਾ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ? ਜਾਣੋ

Pakistani Defense Minister Khawaja Asif's Statement on Shimla Agreement Latest News in Punjabi : ਇਸਲਾਮਾਬਾਦ: ਪਾਕਿਸਤਾਨ ਨੇ ਕਿਹਾ ਹੈ ਕਿ ਵਧਦੇ ਕੂਟਨੀਤਕ ਤਣਾਅ ਦੇ ਬਾਵਜੂਦ, ਭਾਰਤ ਨਾਲ ਕਿਸੇ ਵੀ ਦੁਵੱਲੇ ਸਮਝੌਤੇ ਨੂੰ ਖ਼ਤਮ ਕਰਨ ਦਾ ਕੋਈ ਰਸਮੀ ਫ਼ੈਸਲਾ ਨਹੀਂ ਲਿਆ ਗਿਆ ਹੈ, ਜਿਸ ਵਿਚ 1972 ਦਾ ਸ਼ਿਮਲਾ ਸਮਝੌਤਾ ਵੀ ਸ਼ਾਮਲ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਵੀਰਵਾਰ, 5 ਜੂਨ ਨੂੰ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿਤੀ ਹੈ। ਇਕ ਦਿਨ ਪਹਿਲਾਂ, ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜ਼ਾ ਆਸਿਫ਼ ਨੇ ਸ਼ਿਮਲਾ ਸਮਝੌਤੇ ਨੂੰ ਖ਼ਤਮ ਹੋਣ ਦਾ ਐਲਾਨ ਕੀਤਾ ਸੀ। ਇਕ ਪਾਕਿਸਤਾਨੀ ਨਿਊਜ਼ ਚੈਨਲ 'ਤੇ ਇਕ ਇੰਟਰਵਿਊ ਦੌਰਾਨ, ਪਾਕਿਸਤਾਨੀ ਰੱਖਿਆ ਮੰਤਰੀ ਨੇ ਇਸ ਨੂੰ 'ਮ੍ਰਿਤ ਦਸਤਾਵੇਜ਼' ਕਿਹਾ।

ਆਸਿਫ਼ ਨੇ ਸ਼ਿਮਲਾ ਸਮਝੌਤੇ 'ਤੇ ਕੀਤੀ ਟਿੱਪਣੀ 
ਇਕ ਟੀਵੀ ਇੰਟਰਵਿਊ ਦੌਰਾਨ ਆਸਿਫ਼ ਨੇ ਕਿਹਾ ਕਿ ਸ਼ਿਮਲਾ ਸਮਝੌਤਾ ਹੁਣ ਇਕ ਮ੍ਰਿਤ ਦਸਤਾਵੇਜ਼ ਹੈ। ਭਾਰਤ ਅਤੇ ਪਾਕਿਸਤਾਨ ਅੱਜ 1948 ਦੀ ਸਥਿਤੀ ਵਿਚ ਵਾਪਸ ਆ ਗਏ ਹਨ। ਉਨ੍ਹਾਂ ਨੇ ਕੰਟਰੋਲ ਰੇਖਾ (LOC) ਨੂੰ ਭਾਰਤ-ਪਾਕਿਸਤਾਨ ਤੋਂ ਬਾਅਦ ਸਥਾਪਤ ਪਹਿਲੀ ਜੰਗਬੰਦੀ ਰੇਖਾ ਦਸਿਆ। ਆਸਿਫ਼ ਨੇ ਕਿਹਾ ਕਿ ਸ਼ਿਮਲਾ ਸਮਝੌਤਾ ਅਪ੍ਰਸੰਗਿਕ ਹੋਣ ਕਾਰਨ, 'LOC ਹੁਣ ਜੰਗਬੰਦੀ ਰੇਖਾ ਹੈ।'

ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਸਥਿਤੀ ਦੀ ਕੀਤੀ ਵਿਆਖਿਆ 
ਇਕ ਪਾਕਿਸਤਾਨੀ ਅਖ਼ਬਾਰ ਨੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਦੀ ਕਾਰਵਾਈ ਨੇ ਪਾਕਿਸਤਾਨ ਦੇ ਅੰਦਰ ਅੰਦਰੂਨੀ ਚਰਚਾਵਾਂ ਨੂੰ ਉਤਸ਼ਾਹਤ ਕੀਤਾ ਹੈ, ਪਰ ਕਿਸੇ ਵੀ ਸਮਝੌਤੇ ਨੂੰ ਰੱਦ ਕਰਨ ਲਈ ਕੋਈ ਰਸਮੀ ਕਦਮ ਨਹੀਂ ਚੁੱਕੇ ਗਏ ਹਨ। ਅਧਿਕਾਰੀ ਨੇ ਕਿਹਾ, ‘ਇਸ ਸਮੇਂ, ਕਿਸੇ ਵੀ ਦੁਵੱਲੇ ਸਮਝੌਤੇ ਨੂੰ ਖ਼ਤਮ ਕਰਨ ਦਾ ਕੋਈ ਰਸਮੀ ਫ਼ੈਸਲਾ ਨਹੀਂ ਲਿਆ ਗਿਆ ਹੈ।’ ਉਨ੍ਹਾਂ ਸੰਕੇਤ ਦਿਤਾ ਕਿ ਸ਼ਿਮਲਾ ਸਮਝੌਤਾ ਸਮੇਤ ਮੌਜੂਦਾ ਦੁਵੱਲੇ ਸਮਝੌਤੇ ਲਾਗੂ ਹਨ।

ਸ਼ਿਮਲਾ ਸਮਝੌਤਾ ਕੀ ਹੈ?
1971 ਦੀ ਜੰਗ ਵਿਚ ਪਾਕਿਸਤਾਨੀ ਫ਼ੌਜ ਦੀ ਬੁਰੀ ਤਰ੍ਹਾਂ ਹਾਰ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਸ਼ਿਮਲਾ ਸਮਝੌਤਾ ਹੋਇਆ ਸੀ। 1972 ਵਿਚ ਹੋਏ ਸਮਝੌਤੇ ਨੇ ਦੁਵੱਲੇ ਸਬੰਧਾਂ ਦਾ ਫ਼ੈਸਲਾ ਲੈਣ ਲਈ ਸਿਧਾਂਤ ਨਿਰਧਾਰਤ ਕੀਤੇ ਸਨ, ਜਿਨ੍ਹਾਂ ਵਿਚੋਂ ਸੱਭ ਤੋਂ ਪ੍ਰਮੁੱਖ ਇਹ ਸੀ ਕਿ ਦੋਵੇਂ ਧਿਰਾਂ ਵਿਵਾਦ ਨੂੰ ਸੁਲਝਾਉਣ ਲਈ ਕਿਸੇ ਤੀਜੀ ਧਿਰ ਨੂੰ ਵਿਚੋਲੇ ਵਜੋਂ ਨਿਯੁਕਤ ਨਹੀਂ ਕਰਨਗੀਆਂ। ਹਾਲਾਂਕਿ, ਰੱਖਿਆ ਮੰਤਰੀ ਖ਼ਵਾਜ਼ਾ ਆਸਿਫ਼ ਦੇ ਬਿਆਨ ਤੋਂ ਬਾਅਦ, ਸਵਾਲ ਉਠਾਏ ਜਾ ਰਹੇ ਸਨ ਕਿ ਕੀ ਪਾਕਿਸਤਾਨ ਨੇ ਅਸਲ ਵਿਚ ਇਸ ਨੂੰ ਖ਼ਤਮ ਕਰ ਦਿਤਾ ਹੈ?

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement