Vedanshi Vala: ਬ੍ਰਿਟਿਸ਼ ਕੋਲੰਬੀਆ 'ਚ ਭਾਰਤੀ ਵਿਦਿਆਰਥਣ ਨੂੰ ਮਿਲਿਆ 'ਵੂਮੈਨ ਆਫ਼ ਦੀ ਯੀਅਰ 2024'
Published : May 6, 2024, 7:39 am IST
Updated : May 6, 2024, 8:37 am IST
SHARE ARTICLE
 Vedanshi Vala
Vedanshi Vala

Vedanshi Vala: ਵੇਦਾਂਸੀ ਵਲਾ ਨੇ ਘਰੇਲੂ ਹਿੰਸਾ ਤੇ ਸਰੀਰਕ ਸੋਸ਼ਣ ਬਾਰੇ ਔਰਤਾਂ ਨੂੰ ਕੀਤਾ ਜਾਗਰੂਕ

Vedanshi Vala got 'Woman of the Year 2024': ਭਾਰਤੀ ਜਿੱਥੇ ਵੀ ਜਾਂਦੇ ਹਨ ਆਪਣੀ ਮਿਹਨਤ ਸਦਕਾ ਮੁਕਾਮ ਹਾਸਲ ਕਰ ਹੀ ਲੈਂਦੇ ਹਨ। ਅਜਿਹੀ ਹੀ ਮਾਣਮੱਤੀ ਪ੍ਰਾਪਤੀ ਭਾਰਤੀ ਲੜਕੀ ਨੇ ਕੈਨੇਡਾ ਵਿਚ ਹਾਸਲ ਕੀਤੀ ਹੈ। ਦਰਅਸਲ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਸਮਾਜ ਸੇਵੀ ਔਰਤਾਂ ਨੂੰ ਉਤਸ਼ਾਹਿਤ ਕਰਨ ਵਾਲੇ ਅਦਾਰੇ ਬੀ. ਸੀ. ਬਿਜਨੈੱਸ ਵਲੋਂ ਵੂਮੈਨ ਆਫ਼ ਦੀ ਯੀਅਰ 2024 ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ: Punjab News: ਕਣਕ ਦਾ ਸੀਜ਼ਨ ਖ਼ਤਮ ਹੋਣ ਵਲ ਪਰ ਪੰਜਾਬ ਸਰਕਾਰ ਚੋਣਾਂ ਦੇ ਰੌਲੇ ਰੱਪੇ ਵਿਚ ਝੋਨੇ ਦੀ ਲਵਾਈ ਦੀ ਤਰੀਕ ਤੈਅ ਕਰਨਾ ਹੀ ਭੁੱਲੀ

ਸੂਬੇ ਭਰ 'ਚੋਂ 8 ਔਰਤਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਵੱਖ-ਵੱਖ ਸ਼੍ਰੇਣੀਆਂ ਵਿਚ ਦਿੱਤੇ ਗਏ ਇਨਾਮਾਂ 'ਚ ਵੈਨਕੂਵਰ ਦੀ ਇਕੋ-ਇਕ ਭਾਰਤੀ ਵਿਦਿਆਰਥਣ ਵੇਦਾਂਸੀ ਵਲਾ ਵੀ ਸ਼ਾਮਲ ਹੈ। ਵੇਦਾਂਸੀ ਵਲਾ ਨੂੰ ਵੂਮੈਨ ਆਫ਼ ਯੀਅਰ ਰਾਈਜ਼ਿੰਗ ਸਟਾਰਜ਼ ਦਾ ਸਨਮਾਨ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Health News: ਪੇਟ ਵਿਚੋਂ ਆ ਰਹੀ ਗੁੜਗੁੜ ਦੀ ਆਵਾਜ਼ ਹੋ ਸਕਦੀ ਹੈ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ, ਇਸ ਦੇ ਬਚਾਅ 

ਬੀ. ਸੀ. ਬਿਜਨੈੱਸ ਵਲੋਂ ਵੂਮੈਨ ਆਫ਼ ਦੀ ਯੀਅਰ ਐਵਾਰਡ ਹਰ ਸਾਲ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਆਪੋ-ਆਪਣੇ ਖ਼ੇਤਰ ਵਿਚ ਸਮਾਜ ਸੇਵਾ ਤੇ ਵਿਸ਼ੇਸ਼ ਕਰਕੇ ਔਰਤਾਂ ਵਾਸਤੇ ਅਹਿਮ ਯੋਗਦਾਨ ਪਾਇਆ। ਵੈਨਕੂਵਰ ਦੀ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵਿਖੇ ਸਾਇੰਸ ਦੀ ਵਿਦਿਆਰਥਣ ਵੇਦਾਂਸੀ ਵਲਾ ਸਮਾਜ ਸੇਵੀ ਸੰਸਥਾ ਬੋਲਟ ਸੇਫਟੀ ਸੁਸਾਇਟੀ ਦੀ ਸਹਿ ਸੰਸਥਾਧਿਕ ਹੈ। 40 ਵਲੰਟੀਅਰਾਂ ਦੀ ਇਹ ਸੰਸਥਾ ਕੈਨੇਡਾ, ਕੀਨੀਆ ਤੇ ਜੈਪੁਰ ਦੀ ਪ੍ਰਿੰਸ ਦੀਆਂ ਕੁਮਾਰੀ ਫਾਊਂਡੇਸ਼ਨ ਨਾਲ ਮਿਲ ਕੇ ਘਰੇਲੂ ਭਹਿੰਸਾ ਤੇ ਸਰੀਰਕ ਸੋਸ਼ਣ ਤੋਂ ਕਿਵੇਂ ਬਚਿਆ ਜਾਵੇ ਬਾਰੇ ਜਾਗਰੂਕ ਕਰਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Indian student Vedanshi Vala in British Columbia got 'Woman of the Year 2024' , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement