ਧਰਤੀ ਦੀ ਓਜ਼ੋਨ ਪਰਤ ਵਿਚ ਪਿਆ ਛੇਦ ਖ਼ਤਮ, ਵਿਗਿਆਨੀਆਂ ਵਲੋਂ ਇੰਕਸਾਫ਼
Published : May 6, 2020, 10:06 am IST
Updated : May 6, 2020, 10:06 am IST
SHARE ARTICLE
File Photo
File Photo

ਵਿਗਿਆਨੀਆ ਨੇ ਇੰਕਸਾਫ਼ ਕੀਤਾ ਹੈ ਕਿ ਧਰਤੀ ਦੀ ਓਜ਼ੋਨ ਪਰਤ 'ਤੇ ਆਇਆ ਛੇਦ ਹੁਣ ਸਮਾਪਤ ਹੋ ਗਿਆ ਹੈ । ਇਹ  ਛੇਦ ਉਸ ਸਮੇਂ ਖ਼ਤਮ ਹੋਇਆ ਜਦੋਂ ਕਿ ਸੰਸਾਰ

ਸਾਂਨਫਰਾਂਸਿਸਕੋ, (ਕੈਲੀਫੋਰਨੀਆ), 5 ਮਈ (ਜੰਗ ਸਿੰਘ) : ਵਿਗਿਆਨੀਆ ਨੇ ਇੰਕਸਾਫ਼ ਕੀਤਾ ਹੈ ਕਿ ਧਰਤੀ ਦੀ ਓਜ਼ੋਨ ਪਰਤ 'ਤੇ ਆਇਆ ਛੇਦ ਹੁਣ ਸਮਾਪਤ ਹੋ ਗਿਆ ਹੈ । ਇਹ  ਛੇਦ ਉਸ ਸਮੇਂ ਖ਼ਤਮ ਹੋਇਆ ਜਦੋਂ ਕਿ ਸੰਸਾਰ ਕਰੋਨਾ ਵਰਗੀ ਫੈਲੀ ਮਹਾਂਮਾਰੀ ਬੀਮਾਰੀ ਨਾਲ ਜੂਝ ਰਿਹਾ ਹੈ । ਸਾਰੇ ਸੰਸਾਰ ਦਾ ਕੰਮ ਪੂਰੀ ਤਰਾਂ ਠੱਪ ਹੋ ਜਾਣ ਕਾਰਨ ਵਾਤਾਵਰਣ ਵਿਚ ਭਾਰੀ ਤਬਦੀਲੀ ਆਈ ਹੈ। ਕੁੱਝ ਚਿੰਤਕਾਂ ਦਾ ਕਹਿਣਾ ਹੈ ਕਿ ਇਹ ਸ਼ਾਇਦ ਵਾਤਾਵਰਣ ਸ਼ੁਧ ਹੋਣ ਦੇ ਨਤੀਜੇ ਕਾਰਨ ਸੰਭਵ ਹੋਇਆ ਹੈ ਪਰ ਵਿਗਿਆਨੀਆ ਨੇ ਇਸ ਨੁੰ ਰੱਦ ਕਰਦਿਆ ਕਿਹਾ ਕਿ ਕੁੱਝ ਮਹੀਨੇ ਪਹਿਲਾਂ  ਇਕ ਮਿਲੀਅਨ ਵਰਗ ਕਿਲੋਮੀਟਰ ਦਾ ਇਹ ਛੇਦ ਦੇਖਿਆ ਸੀ 

File photoFile photo

ਮੰਨਿਆ ਜਾ ਰਿਹਾ ਹੈ ਇਹ ਛੇਦ ਉਤੱਰੀ ਧਰੁਵ ਵਿਚ ਘੱਟ ਤਾਪਮਾਨ ਕਾਰਨ ਬਣਿਆ ਸੀ। ਸੂਰਜ ਦੀਆਂ ਅਲਟਰਾ-ਵਾਇਲਟ ਕਿਰਨਾਂ ਦੇ ਸਿੱਧਾ ਪੈਣ ਕਾਰਨ ਚੱਮੜੀ ਦਾ  ਕੈਂਸਰ ਹੋਣ ਦਾ ਇਕ ਮੁੱਖ ਕਾਰਨ ਹੈ । ਕਾਪਰਨੀਕਸ ਐਟਮੋਸਫੀਅਰ ਮਾਨਟੀਰੀਅਸ ਸਰਵਿਸ (ਸੀ ਏ ਐਮ ਐਸ) ਤੇ ਕਾਪਰਨੀਕਸ ਚੇਂਜ ਸਰਵਿਸ (ਸੀ 3 ਐਸ) ਨੇ ਪੁਸ਼ਟੀ ਕੀਤੀ ਹੈ ਕਿ ਇਹ ਛੇਦ ਜਿਹੜਾ ਕੁਝ ਸਮਾਂ ਪਹਿਲਾਂ ਹੀ ਨੋਟ ਕੀਤਾ ਗਿਆ ਸੀ ਇਹ ਹੁਣ ਅਪਣੇ ਆਪ ਠੀਕ ਹੋ ਗਿਆ ਹੈ। ਕਾਪਰਨੀਕਸ ਦਾ ਇਹ ਵੀ ਕਹਿਣਾ ਕਿ ਇਸ ਸਾਲ ਦਾ ਪੋਲਰ ਵਰਟੈਕਸ ਕਾਫੀ ਸ਼ਕਤੀਸ਼ਾਲੀ ਸੀ ਜਿਸ ਨਾਲ ਸਟ੍ਰੋੋਟੋਸਫਰਿਕ ਬੱਦਲਾਂ ਦੀ ਉਤਪੱਤੀ ਹੋਈ ਸੀ ਜਿਸ ਨੇ ਸੀਐਫ਼ਸੀ ਗੈਸਾਂ ਨਾਲ ਪ੍ਰਤੀਕਿਰਿਆ ਕਰ ਕੇ ਓਜੋਨ ਪਰਤ ਨੂੰ ਖ਼ਤਮ ਕਰ ਦਿਤਾ । ਕਾਪਰਨੀਕਸ ਦਾ ਇਹ ਵੀ ਕਹਿਣਾ ਹੈ ਕਿ ਇਹ ਵੋਰਟੈਕਸ ਦੁਬਾਰਾ ਬਣ ਸਕਦਾ ਹੈ ਪਰ ਇਹ ਓੋਜੋਨ ਪਰਤ ਨੂੰ ਜ਼ਿਆਦਾ ਪ੍ਰਭਾਵਤ ਨਹੀਂ ਕਰ ਸਕੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement