ਕੋਰੋਨਾ 'ਤੇ ਕੰਮ ਕਰ ਰਹੇ ਚੀਨੀ ਖੋਜਕਰਤਾ ਦੀ ਹੱਤਿਆ, ਹਮਲਾਵਰ ਨੇ ਖੁਦ ਨੂੰ ਵੀ ਮਾਰੀ ਗੋਲੀ
Published : May 6, 2020, 3:22 pm IST
Updated : May 6, 2020, 4:25 pm IST
SHARE ARTICLE
Photo
Photo

ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਭਰ ਵਿਚ ਚੀਨ 'ਤੇ ਉਂਗਲੀਆਂ ਉੱਠ ਰਹੀਆਂ ਹਨ।

ਵਾਸ਼ਿੰਗਟਨ: ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਭਰ ਵਿਚ ਚੀਨ 'ਤੇ ਉਂਗਲੀਆਂ ਉੱਠ ਰਹੀਆਂ ਹਨ। ਇਸ ਦੌਰਾਨ ਯੂਨੀਵਰਸਿਟੀ ਆਫ ਪਿਟਸਬਰਗ ਦੇ ਮੈਡੀਕਲ ਸੈਂਟਰ ਵਿਚ ਇਕ ਚੀਨੀ ਖੋਜਕਰਤਾ ਦੀ ਹੱਤਿਆ ਹੋ ਗਈ। ਇਸ ਖੋਜਕਰਤਾ ਨੇ ਹਾਲ ਹੀ ਵਿਚ ਕਿਹਾ ਸੀ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਉਸ ਨੇ ਵੱਡੀ ਖੋਜ ਕੀਤੀ ਹੈ ਅਤੇ ਉਹ ਅਪਣੀ ਖੋਜ ਨੂੰ ਪੂਰਾ ਕਰਨ ਵਾਲਾ ਹੈ।

PhotoPhoto

ਖੋਜਕਰਤਾ 'ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਅਪਣੇ ਘਰ ਵਿਚ ਇਕੱਲਾ ਸੀ। ਉਸ ਦੇ ਮਾਤਾ-ਪਿਤਾ ਹਾਲੇ ਵੀ ਚੀਨ ਵਿਚ ਹੀ ਹਨ। ਇਸ ਚੀਨੀ ਖੋਜਕਰਤਾ ਦਾ ਨਾਂਅ ਡਾਕਟਰ ਬਿੰਗ ਲਿਊ ਦੱਸਿਆ ਜਾ ਰਿਹਾ ਹੈ। ਮੀਡੀਆ ਰਿਪੋਰਟ ਅਨੁਸਾਰ ਸ਼ਨੀਵਾਰ ਨੂੰ ਜਦੋਂ ਉਹ ਅਪਣੇ ਘਰ ਵਿਚ ਸੀ ਤਾਂ, ਇਕ ਵਿਅਕਤੀ ਉਸ ਦੇ ਘਰ ਪਹੁੰਚਿਆ ਤੇ ਉਸ ਨੇ ਫਾਇਰਿੰਗ ਸ਼ੁਰੂ ਕੀਤੀ।

PhotoPhoto

ਉਸ ਦੀ ਪਛਾਣ 46 ਸਾਲਾ ਹਾਓ ਗੂ ਦੇ ਰੂਪ ਵਿਚ ਕੀਤੀ ਗਈ ਹੈ। ਇਸ ਦੌਰਾਨ ਬਿੰਗ ਲਿਊ ਦੇ ਗਲੇ ਅਤੇ ਸਿਰ ਵਿਚ ਗੋਲੀ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਗਏ। ਬਾਅਦ ਵਿਚ ਉਹਨਾਂ ਨੇ ਦਮ ਤੋੜ ਦਿੱਤਾ। ਘਟਨਾ ਸਮੇਂ ਉਹਨਾਂ ਦੀ ਪਤਨੀ ਘਰ ਨਹੀਂ ਸੀ। 

Corona VirusPhoto

ਦੱਸਿਆ ਜਾ ਰਿਹਾ ਹੈ ਕਿ ਚੀਨੀ ਖੋਜਕਰਤਾ ਤੇ ਹਮਲਾਵਰ ਇਕ ਦੂਜੇ ਨੂੰ ਜਾਣਦੇ ਸੀ, ਹਾਲਾਂਕਿ ਇਸ ਬਾਰੇ ਪੁਲਿਸ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ। ਇਸ ਵਾਰਦਾਤ ਪਿੱਛੇ ਕੀ ਮਕਸਦ ਸੀ ਇਸ ਬਾਰੇ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement