ਆਕਲੈਂਡ ਸਿਟੀ ਕੌਂਸਲ ਚੋਣਾਂ ਦੌਰਾਨ ਫਿਰ ਇਤਿਹਾਸ ਸਿਰਜਣ ਦੀ ਤਿਆਰੀ 'ਚ ਪੰਜਾਬੀ ਨੌਜਵਾਨ
Published : Apr 6, 2019, 3:55 pm IST
Updated : Apr 6, 2019, 3:55 pm IST
SHARE ARTICLE
shail kaushal
shail kaushal

2016 'ਚ ਵੀ ਸ਼ੈਲ ਕੌਸ਼ਲ ਨੇ ਜਿੱਤੀ ਸੀ ਆਕਲੈਂਡ ਕੌਂਸਲ ਚੋਣ

ਨਿਊਜ਼ੀਲੈਂਡ- ਆਕਲੈਂਡ ਸਿਟੀ ਕੌਂਸਲ ਦੀਆਂ ਚੋਣਾਂ ਵਿਚ ਪੰਜਾਬੀ ਮੂਲ ਦੇ ਸ਼ੈਲ ਕੌਸ਼ਲ ਨੂੰ ਮਾਊਂਟ ਰੌਸਕਿਲ ਹਲਕੇ ਤੋਂ ਸਿਟੀ ਵਿਜ਼ਨ ਅਤੇ ਰੌਸਕਿਲ ਕਮਿਊਨਿਟੀ ਵੁਆਇਸ ਵਲੋਂ ਆਪਣਾ ਉਮੀਦਵਾਰ ਐਲਾਨਿਆ  ਗਿਆ ਹੈ। ਇਸ ਦੇ ਨਾਲ ਹੀ ਇਹ ਪੰਜਾਬੀ ਨੌਜਵਾਨ ਸਿਆਸਤ ਦੀ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਰੇਗਾ, ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਪੰਜਾਬੀ ਨੌਜਵਾਨ ਸ਼ੈਲ ਕੌਸ਼ਲ ਨੇ 2016 ਦੀਆਂ ਹੋਈਆਂ ਆਕਲੈਂਡ ਕੌਂਸਲ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕਰਕੇ ਇਤਿਹਾਸ ਸਿਰਜਿਆ ਸੀ।

Shail kaushalShail kaushal

ਇਹ ਪਹਿਲੀ ਵਾਰ ਹੋਇਆ ਸੀ ਜਦੋਂ ਕਿਸੇ ਭਾਰਤੀ ਮੂਲ ਦੇ ਨੌਜਵਾਨ ਨੇ ਪੁਕੀਟਾਪਾਪਾ ਹਲਕੇ ਤੋਂ ਕੌਂਸਲ ਦੀ ਚੋਣ ਜਿੱਤੀ ਸੀ। ਇਹੀ ਨਹੀਂ ਇਹ ਚੋਣ ਜਿੱਤਣ ਮਗਰੋਂ ਸ਼ੈਲ ਕੌਸ਼ਲ ਨੂੰ ਨਿਊਜ਼ੀਲੈਂਡ ਵਿਚ ਸੱਭ ਤੋਂ ਘੱਟ ਉਮਰ ਦਾ ਜੇਤੂ ਕੌਂਸਲਰ ਬਣਨ ਦਾ ਮਾਣ ਵੀ ਹਾਸਲ ਹੋਇਆ ਸੀ। ਪੰਜਾਬੀ ਨੌਜਵਾਨ ਸ਼ੈਲ ਕੌਸ਼ਲ ਨੂੰ 2017 ਵਿਚ ਇਕ ਵੱਕਾਰੀ ਭਾਰਤੀ ਕਮਿਊਨਿਟੀ ਐਵਾਰਡ 'ਹਾਲ ਆਫ਼ ਫ਼ੇਮ-ਯੰਗ ਐਚੀਵਰ ਆਫ਼ ਦਾ ਯੀਅਰ' ਵੀ ਮਿਲ ਚੁੱਕਿਆ ਹੈ।

Massey UniversityMassey University

ਸ਼ੈਲ ਨੇ ਮੈਸੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਆਕਲੈਂਡ ਤੋਂ ਉਚ ਸਿੱਖਿਆ ਪ੍ਰਾਪਤ ਕੀਤੀ ਹੋਈ ਹੈ। ਜਿਸ ਵਿਚ ਇੰਟਰਨੈਸ਼ਨਲ ਸਕਿਓਰਿਟੀ, ਬੈਚਲਰ ਆਫ਼ ਆਰਟਸ ਇਨ ਪੋਲੀਟਿਕਸ ਅਤੇ ਇੰਟਰਨੈਸ਼ਨਲ ਰਿਲੇਸ਼ਨਜ਼ ਸ਼ਾਮਲ ਹਨ। ਦੱਸ ਦਈਏ ਕਿ ਇੱਥੇ ਹਰ ਤਿੰਨ ਸਾਲ ਬਾਅਦ ਚੋਣਾਂ ਹੁੰਦੀਆਂ ਹਨ। ਇਸ ਵਾਰ ਇਨ੍ਹਾਂ ਚੋਣਾਂ ਦੇ ਚਲਦਿਆਂ 19 ਜੁਲਾਈ ਤੋਂ 16 ਅਗਸਤ ਤਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਅਤੇ 16 ਅਗਸਤ ਤੋਂ 20 ਸਤੰਬਰ ਤਕ ਡਾਕ ਰਾਹੀਂ ਵੋਟਾਂ ਪੈਣਗੀਆਂ ਜਦਕਿ 17 ਅਕਤੂਬਰ 2019 ਨੂੰ ਚੋਣਾਂ ਦਾ ਨਤੀਜਾ ਐਲਾਨਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement