ਕੰਮ ਦੌਰਾਨ ਮਜ਼ਦੂਰ ਜ਼ਖਮੀ ਹੋਣ 'ਤੇ ਕੈਨੇਡੀਅਨ ਕੰਪਨੀ ਨੂੰ ਲੱਗਿਆ 90,000 ਡਾਲਰਾਂ ਦਾ ਜ਼ੁਰਮਾਨਾ
Published : Apr 6, 2018, 4:20 pm IST
Updated : Apr 6, 2018, 4:20 pm IST
SHARE ARTICLE
Workplace accident
Workplace accident

ਕੈਨੇਡਾ ਦੇ ਸ਼ਹਿਰ ਮਿਸੀਸਾਗਾ 'ਚ ਸਾਲ 2016 'ਚ 'ਸੈਨਟੋਰੋ ਕੰਸਟ੍ਰਕਸ਼ਨ ਕੰਪਨੀ' 'ਚ ਕੰਮ ਕਰਨ ਵਾਲਾ ਮਜ਼ਦੂਰ ਪੌੜੀ ਤੋਂ ਡਿੱਗ ਗਿਆ ਸੀ

ਮਿਸੀਸਾਗਾ : ਕੈਨੇਡਾ ਦੇ ਸ਼ਹਿਰ ਮਿਸੀਸਾਗਾ 'ਚ ਸਾਲ 2016 'ਚ 'ਸੈਨਟੋਰੋ ਕੰਸਟ੍ਰਕਸ਼ਨ ਕੰਪਨੀ' 'ਚ ਕੰਮ ਕਰਨ ਵਾਲਾ ਮਜ਼ਦੂਰ ਪੌੜੀ ਤੋਂ ਡਿੱਗ ਗਿਆ ਸੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਇਸ ਮਾਮਲੇ 'ਚ 3 ਅਪ੍ਰੈਲ ਨੂੰ 'ਜਸਟਿਸ ਆਫ਼ ਦਿ ਪੀਸ ਰੋਜ਼ੇਨ ਗਿਊਲਿਏਟੀ' ਦੀ ਅਦਾਲਤ ਨੇ ਕੰਪਨੀ ਨੂੰ ਭਾਰੀ ਜ਼ੁਰਮਾਨਾ ਲਗਾਇਆ ਹੈ। ਇਥੋਂ ਦੀ ਕੰਸਟ੍ਰਕਸ਼ਨ ਕੰਪਨੀ ਨੂੰ ਆਕੂਪੇਸ਼ਨਲ ਹੈਲਥ ਐਂਡ ਸੇਫਟੀ ਐਕਟ (ਸਿਹਤ ਅਤੇ ਸੁਰੱਖਿਆ ਐਕਟ) ਦੀ ਉਲੰਘਣਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਕੰਪਨੀ ਨੂੰ 90,000 ਡਾਲਰਾਂ ਦਾ ਜ਼ੁਰਮਾਨਾ ਲਗਾਇਆ ਗਿਆ ਹੈ।
 Workplace accidentWorkplace accidentਦਸ ਦਈਏ ਕਿ ਸਾਲ 10 ਮਈ, 2016 ਨੂੰ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਨੇੜੇ ਫਾਸਕਨ ਡਰੇਲ 'ਤੇ ਸਥਿਤ ਸਨਵਿੰਗ ਦਫ਼ਤਰ ਦੀ ਇਮਾਰਤ 'ਤੇ ਦੋ ਮਜ਼ਦੂਰ ਪੌੜੀ ਲਗਾ ਕੇ ਕੰਮ ਕਰ ਰਹੇ ਸਨ। ਅਚਾਨਕ ਇਕ ਮਜ਼ਦੂਰ ਹੇਠਾਂ ਡਿੱਗ ਗਿਆ ਅਤੇ ਇਸ ਕਾਰਨ ਉਸ ਦੇ ਸਿਰ 'ਚ ਡੂੰਘੀਆਂ ਸੱਟਾਂ ਲੱਗੀਆਂ।
 
ਅਦਾਲਤ ਨੇ ਕਿਹਾ ਕਿ ਕੰਪਨੀ ਵਲੋਂ ਮਜ਼ਦੂਰ ਨੂੰ ਪੂਰੀਆਂ ਸਹੂਲਤਾਂ ਨਹੀਂ ਦਿਤੀਆਂ ਗਈਆਂ ਸਨ, ਇਸੇ ਕਾਰਨ ਮਜ਼ਦੂਰ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ 10 ਫੁੱਟ ਦੀ ਪੌੜੀ 'ਤੇ ਚੜ੍ਹ ਕੇ ਮਜ਼ਦੂਰ ਇਮਾਰਤ ਦੀ ਛੱਤ 'ਤੇ ਬਿਜਲੀ ਫੀਟਿੰਗ ਕਰ ਰਿਹਾ ਸੀ ਅਤੇ ਹੇਠਾਂ ਡਿੱਗ ਗਿਆ। ਲੇਬਰ ਮੰਤਰਾਲੇ ਨੇ ਕਿਹਾ ਕਿ ਜੇਕਰ ਮਜ਼ਦੂਰ ਨੂੰ ਸਾਰੀਆਂ ਜ਼ਰੂਰੀ ਸਹੂਲਤਾਂ ਮਿਲਦੀਆਂ ਤਾਂ ਉਹ ਇਸ ਹਾਦਸੇ ਦਾ ਸ਼ਿਕਾਰ ਨਾ ਹੁੰਦਾ। Workplace accidentWorkplace accidentਆਕੂਪੇਸ਼ਨਲ ਹੈਲਥ ਐਂਡ ਸੇਫਟੀ ਐਕਟ ਮੁਤਾਬਕ ਕਰਮਚਾਰੀ ਨੂੰ ਅਜਿਹਾ ਕੰਮ ਕਰਨ ਲਈ ਕੰਪਨੀ ਵਲੋਂ ਇਕ ਪਲੈਟਫਾਰਮ, ਬੋਟਸਵੇਨਜ਼ ਚੇਅਰ ਅਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾਉਣੇ ਪੈਂਦੇ ਹਨ। ਅਦਾਲਤ ਵਲੋਂ ਪ੍ਰੋਵਿੰਸ਼ੀਅਲ ਔਫੈਂਸ ਐਕਟ (ਸੂਬਾ ਅਪਰਾਧ ਐਕਟ) ਅਧੀਨ ਸੈਨਟੋਰੋ ਕੰਸਟ੍ਰਕਸ਼ਨ ਕੰਪਨੀ 'ਤੇ 25 ਫ਼ੀ ਸਦੀ ਵਾਧੂ ਜ਼ੁਰਮਾਨਾ ਵੀ ਲਗਾਇਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement