ਭਾਰਤੀ ਮੂਲ ਦੇ 6 ਸਾਲਾ ਲੜਕੇ ਨੇ ਰਚਿਆ ਇਤਿਹਾਸ, ਸਿੰਗਾਪੁਰ ਬੁੱਕ ਆਫ਼ ਰਿਕਾਰਡਜ਼ ’ਚ ਨਾਂਅ ਦਰਜ
Published : Dec 5, 2022, 8:27 pm IST
Updated : Dec 5, 2022, 8:27 pm IST
SHARE ARTICLE
Om Madan Garg becomes youngest Singaporean to complete Everest base camp trek
Om Madan Garg becomes youngest Singaporean to complete Everest base camp trek

5,364 ਮੀਟਰ ਦੀ ਉਚਾਈ 'ਤੇ ਨੇਪਾਲ 'ਚ ਐਵਰੈਸਟ ਬੇਸ ਕੈਂਪ ਤੱਕ ਟ੍ਰੈਕ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਸਿੰਗਾਪੁਰੀ ਬਣਿਆ


 

ਸਿੰਗਾਪੁਰ: ਸਿੰਗਾਪੁਰ ਦੇ ਵਸਨੀਕ ਭਾਰਤੀ ਮੂਲ ਦੇ 6 ਸਾਲਾ ਓਮ ਮਦਨ ਗਰਗ ਨੇ ਨੇਪਾਲ ਵਿਚ ਐਵਰੈਸਟ ਬੇਸ ਕੈਂਪ ਦੀ ਯਾਤਰਾ ਪੂਰੀ ਕੀਤੀ ਹੈ ਅਤੇ ਇਸ ਚੜ੍ਹਾਈ ਨੂੰ ਪੂਰਾ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਸਿੰਗਾਪੁਰੀ ਬਣ ਗਿਆ ਹੈ। ਓਮ ਮਦਨ ਗਰਗ ਨੇ ਇਸ ਪ੍ਰਾਪਤੀ ਨਾਲ ਆਪਣਾ ਨਾਂਅ ਸਿੰਗਾਪੁਰ ਬੁੱਕ ਆਫ ਰਿਕਾਰਡਜ਼ ਵਿਚ ਦਰਜ ਕਰਵਾਇਆ ਹੈ।

ਓਮ ਨੇ ਅਕਤੂਬਰ ਵਿਚ ਆਪਣੇ ਮਾਤਾ-ਪਿਤਾ ਨਾਲ 10 ਦਿਨਾਂ ਦੀ ਇਹ ਯਾਤਰਾ ਕੀਤੀ ਅਤੇ 65 ਕਿਲੋਮੀਟਰ ਦੀ ਟ੍ਰੈਕਿੰਗ ਤੋਂ ਬਾਅਦ 5,364 ਮੀਟਰ ਦੀ ਉਚਾਈ 'ਤੇ ਸਥਿਤ ਨੇਪਾਲ ਵਿਚ ਦੱਖਣੀ ਬੇਸ ਕੈਂਪ ਪਹੁੰਚਿਆ।

ਇਸ ਤੋਂ ਪਹਿਲਾਂ ਓਮ ਦੇ ਮਾਤਾ-ਪਿਤਾ ਉਸ ਨੂੰ ਵੀਅਤਨਾਮ, ਥਾਈਲੈਂਡ ਅਤੇ ਲਾਓਸ ਦੇ ਸਾਹਸਿਕ ਦੌਰਿਆਂ 'ਤੇ ਲੈ ਗਏ ਜਦੋਂ ਉਹ ਸਿਰਫ ਢਾਈ ਮਹੀਨੇ ਦਾ ਸੀ। ਓਮ, ਉਸ ਦੇ ਪਿਤਾ ਮਯੂਰ ਗਰਗ (38) ਅਤੇ ਮਾਂ ਗਾਇਤਰੀ ਮਹੇਂਦਰਮ (39) ਨੇ 28 ਸਤੰਬਰ ਨੂੰ 10 ਦਿਨਾਂ ਦੀ ਯਾਤਰਾ ਸ਼ੁਰੂ ਕੀਤੀ ਸੀ। ਓਮ  ਕਿੰਡਰਗਾਰਟਨ 2 ਦਾ ਵਿਦਿਆਰਥੀ ਹੈ, ਉਸ ਦਾ ਕਹਿਣਾ ਹੈ, “ਮੈਂ ਪੂਰੀ ਦੁਨੀਆ ਨੂੰ ਦੇਖਣਾ ਚਾਹੁੰਦਾ ਹਾਂ।”

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement