ਬ੍ਰਾਜ਼ੀਲ 'ਚ ਪੁਲ ਤੋਂ ਹੇਠਾਂ ਡਿੱਗੀ ਬੱਸ, 16 ਦੀ ਮੌਤ, 27 ਜਖ਼ਮੀ 
Published : Dec 5, 2020, 10:59 am IST
Updated : Dec 5, 2020, 10:59 am IST
SHARE ARTICLE
Bus Falls Off Viaduct In Brazil, Killing At Least 16
Bus Falls Off Viaduct In Brazil, Killing At Least 16

ਬੱਸ ਤਕਰੀਬਨ 49 ਫੁੱਟ ਹੇਠਾਂ ਖੱਡ ਵਿਚ ਜਾ ਡਿੱਗੀ

ਰੀਓ ਡੀ ਜਨੇਰੀਓ- ਬ੍ਰਾਜ਼ੀਲ ਦੇ ਮਿਨਾਸ ਜੇਰਾਈਸ ਸੂਬੇ ਵਿਚ ਇਕ ਬੱਸ ਭਿਆਨਕ ਦੁਰਘਟਨਾ ਦੀ ਸ਼ਿਕਾਰ ਹੋ ਗਈ, ਜਿਸ ਵਿਚ ਘੱਟ ਤੋਂ ਘੱਟ 16 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ 27 ਲੋਕ ਜ਼ਖ਼ਮੀ ਹੋ ਗਏ ਹਨ।

Bus Falls Off Viaduct In Brazil, Killing At Least 16Bus Falls Off Viaduct In Brazil, Killing At Least 16

ਡਰਾਈਵਰ ਨੇ ਕਥਿਤ ਤੌਰ 'ਤੇ ਬੱਸ 'ਤੋਂ ਕੰਟਰੋਲ ਗੁਆ ਲਿਆ ਸੀ ਅਤੇ ਇਕ ਟਰੱਕ ਵਿਚ ਵੱਜਣ ਤੋਂ ਬਾਅਦ ਬੱਸ ਪੁਲ਼ ਤੋਂ ਹੇਠਾਂ ਡਿੱਗ ਗਈ। ਸੂਬੇ ਦੀ ਸੰਘੀ ਹਾਈਵੇਅ ਪੁਲਿਸ ਦੇ ਟਵਿੱਟਰ ਅਕਾਊਂਟ 'ਤੇ ਹਾਦਸੇ ਦੀ ਜਾਣਕਾਰੀ ਦਿੱਤੀ ਗਈ ਹੈ। ਹਾਦਸੇ ਦੀਆਂ ਜੋ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਈਆਂ ਹਨ, ਉਨ੍ਹਾਂ ਵਿਚ ਬੱਸ ਵਿਚੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ।

Bus Falls Off Viaduct In Brazil, Killing At Least 16Bus Falls Off Viaduct In Brazil, Killing At Least 16

ਬੱਸ ਤਕਰੀਬਨ 49 ਫੁੱਟ ਹੇਠਾਂ ਖੱਡ ਵਿਚ ਡਿੱਗ ਗਈ ਸੀ। ਰੇਡੀਓ ਸਟੇਸ਼ਨ ਨੇ ਦਾਅਵਾ ਕੀਤਾ ਹੈ ਕਿ ਹਾਦਸੇ ਵਿਚ 16 ਲੋਕਾਂ ਦੀ ਮੌਤ ਹੋ ਗਈ ਤੇ ਹੋਰ 27 ਜ਼ਖਮੀ ਹੋ ਗਏ ਹਨ।  ਪਿਛਲੇ ਹਫਤੇ ਵੀ ਇੱਥੇ ਇਕ ਅਜਿਹਾ ਹੀ ਹਾਦਸਾ ਵਾਪਰਿਆ ਸੀ ਜਦ ਇਕ ਬੱਸ ਅਤੇ ਟਰੱਕ ਵਿਚਕਾਰ ਟੱਕਰ ਹੋਣ ਕਾਰਨ 42 ਲੋਕਾਂ ਦੀ ਮੌਤ ਹੋ ਗਈ ਸੀ। ਇੱਥੇ ਸੜਕ ਨਿਯਮਾਂ ਦੀ ਅਣਗਹਿਲੀ ਵੀ ਹਾਦਸਿਆਂ ਦਾ ਵੱਡਾ ਕਾਰਨ ਨਜ਼ਰ ਆ ਰਹੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement