Afghanistan opium ban : ਨਸ਼ਿਆਂ ’ਤੇ ਪਾਬੰਦੀ ਮਗਰੋਂ ਅਫਗਾਨਿਸਤਾਨ ’ਚ ਅਫੀਮ ਪੋਸਤ ਦੀ ਖੇਤੀ 95 ਫੀ ਸਦੀ ਘਟੀ
Published : Nov 5, 2023, 4:18 pm IST
Updated : Nov 5, 2023, 4:18 pm IST
SHARE ARTICLE
Afghanistan drugs ban
Afghanistan drugs ban

ਅਨਾਜ ਦੀ ਕਾਸ਼ਤ ’ਚ 160,000 ਹੈਕਟੇਅਰ ਦਾ ਵਾਧਾ, ਬਹੁਤੇ ਕਿਸਾਨ ਕਣਕ ਉਗਾਉਣ ਲੱਗੇ

Afghanistan opium ban : ਸੰਯੁਕਤ ਰਾਸ਼ਟਰ ਦੇ ਡਰੱਗਜ਼ ਅਤੇ ਅਪਰਾਧ ਦਫਤਰ ਨੇ ਐਤਵਾਰ ਨੂੰ ਕਿਹਾ ਕਿ ਅਫਗਾਨਿਸਤਾਨ ’ਚ ਅਫੀਮ ਪੋਸਤ ਦੀ ਖੇਤੀ ਅਪਰੈਲ 2022 ’ਚ ਦੇਸ਼ ਦੀ ਕਾਰਜਕਾਰੀ ਸਰਕਾਰ ਵਲੋਂ ਨਸ਼ਿਆਂ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਅੰਦਾਜ਼ਨ 95 ਫੀ ਸਦੀ ਤਕ ਘੱਟ ਗਈ ਹੈ।

ਕਿਸੇ ਸਮੇਂ ਅਫ਼ਗਾਨਿਸਤਾਨ ਦੁਨੀਆਂ ’ਚ ਸਭ ਤੋਂ ਵੱਧ ਅਫ਼ੀਮ ਦਾ ਉਤਪਾਦਨ ਕਰਦਾ ਸੀ। ਸੰਗਠਨ ਦੀ ਰੀਪੋਰਟ ਅਨੁਸਾਰ, ਅਫ਼ਗਾਨਿਸਤਾਨ ’ਚ ਅਫੀਮ ਦੀ ਖੇਤੀ 233,000 ਹੈਕਟੇਅਰ ਤੋਂ ਘਟ ਕੇ 2023 ’ਚ ਸਿਰਫ 10,800 ਹੈਕਟੇਅਰ ਰਹਿ ਗਈ, ਜਿਸ ਨਾਲ ਅਫੀਮ ਦੀ ਸਪਲਾਈ ’ਚ 95 ਫ਼ੀ ਸਦੀ ਦੀ ਕਮੀ ਆਈ, ਜੋ ਕਿ 6,200 ਟਨ ਤੋਂ 2023 ’ਚ 332 ਟਨ ਰਹਿ ਗਈ। 

ਰੀਪੋਰਟ ਅਨੁਸਾਰ ਅਫੀਮ ਦੀ ਫਸਲ ਵੇਚਣ ਨਾਲ ਕਿਸਾਨਾਂ ਦੀ ਆਮਦਨ ’ਚ 1 ਅਰਬ ਡਾਲਰ ਤੋਂ ਵੱਧ ਦੀ ਕਮੀ ਆਈ ਹੈ। ਰੀਪੋਰਟ ’ਚ ਨੋਟ ਕੀਤਾ ਗਿਆ ਹੈ ਕਿ ਫਰਾਹ, ਹੇਲਮੰਡ, ਕੰਧਾਰ ਅਤੇ ਨੰਗਰਹਾਰ ਸੂਬਿਆਂ ’ਚ ਅਨਾਜ ਦੀ ਕਾਸ਼ਤ ’ਚ 160,000 ਹੈਕਟੇਅਰ ਦੇ ਸਮੁੱਚੇ ਵਾਧੇ ਦੇ ਨਾਲ ਬਹੁਤ ਸਾਰੇ ਕਿਸਾਨ ਇਸ ਦੀ ਬਜਾਏ ਕਣਕ ਦੀ ਕਾਸ਼ਤ ਕਰਨ ਵੱਲ ਮੁੜ ਪਏ।

 (For more news apart from Afghanistan opium ban, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement