ਇੰਗਲੈਂਡ 'ਚ ਮੁੜ ਕੋਰੋਨਾ ਦਾ ਕਹਿਰ ਜਾਰੀ, ਦੂਜੇ ਲੌਕਡਾਊਨ ਬਾਰੇ ਬ੍ਰਿਟਿਸ਼ PM ਨੇ ਕੀਤਾ ਐਲਾਨ
Published : Nov 5, 2020, 10:47 am IST
Updated : Nov 5, 2020, 10:47 am IST
SHARE ARTICLE
England lockdown
England lockdown

ਇਹ ਲੌਕਡਾਊਨ ਦੋ ਦਸੰਬਰ ਤਕ ਚੱਲੇਗਾ।

ਲੰਡਨ: ਇੰਗਲੈਂਡ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਚਲਦੇ ਅੱਜ ਅੱਜ ਤੋਂ ਲੌਕਡਾਊਨ-2 ਲਾਗੂ ਹੋ ਗਿਆ ਹੈ। ਦੱਸ ਦੇਈਏ ਕਿ ਇਹ ਐਲਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਪਹਿਲੀ ਨਵੰਬਰ ਨੂੰ ਕੀਤਾ ਸੀ। ਉਨ੍ਹਾਂ ਦਾ ਕਿਹਾ ਕਿ  ਇੰਗਲੈਂਡ 'ਚ ਚਾਰ ਹਫਤਿਆਂ ਦਾ ਇਕ ਹੋਰ ਲੌਕਡਾਊਨ ਲਾਗੂ ਕੀਤਾ ਜਾਵੇਗਾ। ਇਹ ਲੌਕਡਾਊਨ ਦੋ ਦਸੰਬਰ ਤਕ ਚੱਲੇਗਾ। 

corona
 

ਸਕੂਲਾਂ, ਕਾਲਜਾਂ ਖੁੱਲ੍ਹੇ
-ਇਸ ਦੌਰਾਨ ਸਕੂਲਾਂ, ਕਾਲਜਾਂ ਨੂੰ ਖੁੱਲ੍ਹੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। 
ਦੂਜੇ ਲੌਕਡਾਊਨ ਦੌਰਾਨ ਇੰਗਲੈਂਡ 'ਚ ਗੈਰ-ਜ਼ਰੂਰੀ ਦੁਕਾਨਾਂ, ਰੈਸਟੋਰੈਂਟ, ਪੱਬ ਤੇ ਹੋਟਲ ਬੰਦ ਰਹਿਣਗੇ। ਇਸ ਤੋਂ ਇਲਾਵਾ ਯਾਤਰਾ 'ਤੇ ਵੀ ਪਾਬੰਦੀ ਰਹੇਗੀ।

ਯੂਕੇ ਪ੍ਰਾਈਮ ਮਿਨਿਸਟਰ ਵੱਲੋਂ ਕੀਤੇ ਟਵੀਟ  ਕਰਕੇ ਕਿਹਾ ਗਿਆ ਹੈ ਕਿ  ਪੰਜ ਨਵੰਬਰ ਤੋਂ ਦੋ ਦਸੰਬਰ ਦੇ ਵਿਚ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਾ ਨਿੱਕਲੋ। ਇਹ ਉਪਾਅ ਇੰਗਲੈਂਡ 'ਚ ਚਾਰ ਹਫਤਿਆਂ ਲਈ ਲਾਗੂ ਰਹਿਣਗੇ। ਇਸ ਤੋਂ ਬਾਅਦ ਹਾਲਾਤ ਦੇਖਦਿਆਂ ਇਸ ਨੂੰ ਹਟਾਇਆ ਜਾਵੇਗਾ।

UK
 

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੰਗਲੈਂਡ 'ਚ ਮਾਰਚ ਵਿਚ ਪਹਿਲੀ ਵਾਰ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ। ਪਰ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਹਸਪਤਾਲਾਂ 'ਤੇ ਬੋਝ ਵਧਣ ਲੱਗਾ, ਜਿਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਲੌਕਡਾਊਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਲੌਕਡਾਊਨ ਦੋ ਚਾਰ ਹਫਤਿਆਂ ਬਾਅਦ ਖਤਮ ਹੋ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement