ਕੈਲੇਫ਼ੋਰਨੀਆ ’ਚ ਹਾਈਵੇ ਦਾ ਦੇ ਇਕ ਹਿੱਸੇ ਦਾ ਨਾਂ ਭਾਰਤੀ ਮੂਲ ਦੇ ਮਰਹੂਮ ਪੁਲਿਸ ਅਧਿਕਾਰੀ ਦੇ ਨਾਂ ’ਤੇ ਰਖਿਆ ਜਾਵੇਗਾ

By : BIKRAM

Published : Sep 5, 2023, 4:00 pm IST
Updated : Sep 5, 2023, 4:00 pm IST
SHARE ARTICLE
Ronil Singh Memorial Highway
Ronil Singh Memorial Highway

ਰੋਨਿਲ ਸਿੰਘ ਦਾ 2018 ’ਚ ਇਕ ਨਾਜਾਇਜ਼ ਪ੍ਰਵਾਸੀ ਨੇ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ

ਵਾਸ਼ਿੰਗਟਨ: ਸ਼ਹੀਦ ਰਾਸ਼ਟਰੀ ਨਾਇਕ ਦਾ ਮਾਣ ਕਰਨ ਲਈ ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ’ਚ ਇਕ ਹਾਈਵੇ ਦਾ ਨਾਂ ਭਾਰਤੀ ਮੂਲ ਦੇ 33 ਵਰ੍ਹਿਆਂ ਦੇ ਪੁਲਿਸ ਅਧਿਕਾਰੀ ਰੋਨਿਲ ਸਿੰਘ ਦੇ ਨਾਂ ’ਤੇ ਰਖਿਆ ਗਿਆ ਹੈ, ਜਿਨ੍ਹਾਂ ਦਾ 2018 ’ਚ ਇਕ ਨਾਜਾਇਜ਼ ਪ੍ਰਵਾਸੀ ਨੇ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ।

‘ਮੋਡੈਸਟੋ ਬੀ’ ਅਖ਼ਬਾਰ ਦੀ ਖ਼ਬਰ ਅਨੁਸਾਰ, ਨਿਊਮੈਨ ’ਚ ਹਾਈਵੇ 33 ਦਾ ਇਹ ਹਿੱਸਾ ਸਨਿਚਰਵਾਰ ਨੂੰ ਨਿਊਮੈਨ ਪੁਲਿਸ ਵਿਭਾਗ ਦੇ ਰੋਨਿਲ ਸਿੰਘ ਨੂੰ ਸਮਰਪਿਤ ਕੀਤਾ ਗਿਆ। ਹਾਈਵੇ 33 ਅਤੇ ਸਟੂਹਰ ਰੋਡ ’ਤੇ ‘ਕਾਰਪੋਰਲ ਰੋਨਿਲ ਸਿੰਘ ਮੈਮੋਰੀਅਲ ਹਾਈਵੇ’ ਦਾ ਐਲਾਨ ਕਰਨ ਵਾਲਾ ਸੰਕੇਤ ਚਿੰਨ੍ਹ ਲਗਿਆ ਹੋਇਆ ਹੈ। 

ਫ਼ਿਜੀ ਵਾਸੀ ਰੋਨਿਲ ਸਿੰਘ ਜੁਲਾਈ 2011 ’ਚ ਫ਼ੋਰਸ ’ਚ ਸ਼ਾਮਲ ਹੋਏ ਸਨ। 26 ਦਸੰਬਰ, 2018 ਨੂੰ ਨਸ਼ੇ ਦੀ ਹਾਲਤ ’ਚ ਸ਼ੱਕ ਗੱਡੀ ਡਰਾਈਵਰ ਨੇ ਉਨ੍ਹਾਂ ਨੂੰ ਗੋਲੀ ਮਾਰ ਦਿਤੀ ਸੀ। ਤਿੰਨ ਦਨਾ ਦੀ ਤਲਾਸ਼ੀ ਤੋਂ ਬਾਅਦ ਉਸ ਦੇ ਕਾਤਲ ਪਾਊਲੋ ਵਿਰਜੇਨ ਮੇਂਡੋਜਾ ਨੂੰ ਕੇਰਨ ਕਾਊਂਟੀ ’ਚ ਇਕ ਰਿਸ਼ਤੇਦਾਰ ਦੇ ਘਰੋਂ ਫੜਿਆ ਗਿਆ ਉਸ ਨੂੰ ਨਵੰਬਰ 2020 ’ਚ ਰੋਨਿਲ ਸਿੰਘ ਦੇ ਕਤਲ ਲਈ ਮੁਲਜ਼ਮ ਠਹਿਰਾਇਆ ਗਿਆ ਅਤੇ ਪੈਰੋਲ ਦੀ ਸੰਭਾਵਨਾ ਤੋਂ ਬਗ਼ੈਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। 

ਰੋਨਿਲ ਦੀ ਯਾਦ ’ਚ ਹਾਈਵੇ ਦੇ ਹਿੱਸੇ ਲਈ ਬਣਾਏ ਗਏ ਸਾਈਨੇਜ ਤੋਂ ਪਰਦਾ ਹਟਾਉਣ ਲਈ ਇਕ ਸਮਾਰੋਹ ਕੀਤਾ ਗਿਆ। ਇਸ ਮੌਕੇ ਰੋਨਿਲ ਦੀ ਪਤਨੀ ਅਨਾਮਿਕਾ, ਪੁੱਤਰ ਅਰਨਵ ਅਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ। ਘਟਨਾ ਦੇ ਸਮੇਂ ਅਰਨਵ ਦੀ ਉਮਰ ਸਿਰਫ ਪੰਜ ਮਹੀਨੇ ਸੀ।

ਰੋਨਿਲ ਦੇ ਨਾਲ ਉਸ ਦੇ ਨਿਊਮੈਨ ਪੁਲਿਸ ਵਿਭਾਗ ਦੇ ਸਹਿਯੋਗੀ ਅਤੇ ਅਧਿਕਾਰੀ ਸ਼ਾਮਲ ਹੋਏ, ਜਿਨ੍ਹਾਂ ’ਚ ਕਾਉਂਟੀ ਸੁਪਰਵਾਈਜ਼ਰ ਚਾਂਸ ਕੰਡਿਟ, ਸਟੇਟ ਸੈਨੇਟਰ ਮੈਰੀ ਅਲਵਾਰਾਡੋ-ਗਿਲ, ਯੂ.ਐਸ. ਪ੍ਰਤੀਨਿਧੀ ਜੌਹਨ ਡੁਆਰਟੇ ਅਤੇ ਅਸੈਂਬਲੀ ਮੈਂਬਰ ਜੁਆਨ ਅਲਾਨਿਸ ਸ਼ਾਮਲ ਸਨ।

ਨਿਸ਼ਾਨ ਦੇ ਪਿਛਲੇ ਪਾਸੇ ਲਿਖੇ ਸੰਦੇਸ਼ਾਂ ’ਚ ਅਰਨਵ ਦਾ ਇਕ ਸੁਨੇਹਾ ਵੀ ਸ਼ਾਮਲ ਹੈ, ਜਿਸ ’ਚ ਉਸ ਨੇ ਲਿਖਿਆ ਹੈ, ‘‘ਲਵ ਯੂ ਪਾਪਾ।’’

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement