ਯੂ. ਕੇ. ਦੀ ਨਵੀਂ ਪ੍ਰਧਾਨ ਮੰਤਰੀ ਬਣੀ ਲਿਜ਼ ਟਰੱਸ, ਮਿਲੀਆਂ 81326 ਵੋਟਾਂ
Published : Sep 5, 2022, 5:54 pm IST
Updated : Sep 5, 2022, 5:54 pm IST
SHARE ARTICLE
U. K. Liz Truss
U. K. Liz Truss

ਰਿਸ਼ੀ ਸੁਨਕ ਨੂੰ ਮਿਲੀਆਂ 60399 ਵੋਟਾਂ

 

ਲੰਡਨ: ਲਿਜ਼ ਟਰੱਸ ਬ੍ਰਿਟੇਨ ਦੀ ਅਗਲੀ ਪ੍ਰਧਾਨ ਮੰਤਰੀ ਬਣ ਗਈ ਹੈ। ਉਨ੍ਹਾਂ ਨੇ ਇਸ ਮੈਚ 'ਚ 'ਭਾਰਤਵੰਸ਼ੀ' ਰਿਸ਼ੀ ਸੁਨਕ ਨੂੰ ਪਿੱਛੇ ਛੱਡ ਦਿੱਤਾ। ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦੇ ਐਲਾਨ ਦਾ ਬ੍ਰਿਟੇਨ 'ਚ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ।

ਇਸ ਮੁਕਾਬਲਾ ਵਿੱਚ ਬੋਰਿਸ ਜਾਨਸਨ ਦੇ ਉੱਤਰਾਧਿਕਾਰੀ ਦੇ ਅਹੁਦੇ ਲਈ ਲਿਜ਼ ਟਰੱਸ ਅੱਗੇ ਸੀ, ਬ੍ਰਿਟੇਨ ਇਸ ਸਮੇਂ ਜੀਵਨ ਦੀ ਵਧਦੀ ਲਾਗਤ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਹ ਨਤੀਜੇ ਅੱਜ ਬ੍ਰਿਟਿਸ਼ ਸਮੇਂ ਅਨੁਸਾਰ ਦੁਪਹਿਰ 12:30 ਵਜੇ ਐਲਾਨੇ ਗਏ। ਵਿਦੇਸ਼ ਮੰਤਰੀ ਲਿਜ਼ ਟਰੱਸ ਅਤੇ ਉਨ੍ਹਾਂ ਦੇ ਵਿਰੋਧੀ ਰਿਸ਼ੀ ਸੁਨਕ ਕੰਜ਼ਰਵੇਟਿਵ ਪਾਰਟੀ ਦੇ ਮੁਖੀ ਦੇ ਅਹੁਦੇ ਲਈ ਚੋਣ ਲੜ ਰਹੇ ਸਨ।

ਲਿਜ਼ ਟਰੱਸ ਬ੍ਰਿਟੇਨ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਹੋਵੇਗੀ। ਉਨ੍ਹਾਂ ਤੋਂ ਪਹਿਲਾਂ ਥੈਰੇਸਾ ਮੇਅ ਅਤੇ ਮਾਰਗਰੇਟ ਥੈਚਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ।
ਚੋਣ ਸਰਵੇਖਣ ਵਿੱਚ 47 ਸਾਲਾ ਲਿਜ਼ ਟਰੱਸ 42 ਸਾਲਾ ਰਿਸ਼ੀ ਸੁਨਕ ਤੋਂ ਅੱਗੇ ਸਨ। ਅੰਤਮ ਪੜਾਅ ਦਾ ਫੈਸਲਾ ਲਗਭਗ 200,000 ਟੋਰੀ ਮੈਂਬਰਾਂ ਦੁਆਰਾ ਕੀਤਾ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement