ਬ੍ਰਿਟੇਨ ਵਿਚ ਹਿੰਦੂ-ਸਿੱਖ ਭਾਈਚਾਰੇ ਨੂੰ ਫੁੱਲ ਪਾਉਣ ਲਈ ਮਿਲਿਆ ਟੈਫ਼ ਦਰਿਆ
Published : Aug 5, 2021, 11:27 am IST
Updated : Aug 5, 2021, 11:27 am IST
SHARE ARTICLE
Taif River was found to be a flower for the Hindu-Sikh community in Britain
Taif River was found to be a flower for the Hindu-Sikh community in Britain

ਦਸੰਬਰ 2016 ਵਿਚ ਬਣਾਇਆ ਗਿਆ ਅੰਤਮ ਸਸਕਾਰ ਸਮੂਹ, ਵੇਲਜ਼ (ਏਐਸਜੀਡਬਲਯੂ), ਇਸ ਦੇ ਲਈ ਯਤਨ ਕਰ ਰਿਹਾ ਸੀ।

ਲੰਡਨ : ਬਿ੍ਰਟੇਨ ਦੇ ਵੇਲਜ਼ ਵਿਚ ਹਿੰਦੂਆਂ ਅਤੇ ਸਿੱਖਾਂ ਨੂੰ  ਉਨ੍ਹਾਂ ਦੇ ਅਜ਼ੀਜ਼ਾਂ ਦੇ ਅੰਤਮ ਸਸਕਾਰ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਲਈ ਇਕ ਨਵੀਂ ਜਗ੍ਹਾ ਮਿਲ  ਗਈ ਹੈ। ਲੰਮੇ ਸਮੇਂ ਤੋਂ ਬਾਅਦ ਟੈਫ਼ ਨਦੀ ਦੇ ਕਿਨਾਰੇ ਫੁੱਲ ਪਾਉਣ ਦੀ ਆਗਿਆ ਦੇ ਦਿਤੀ ਗਈ ਹੈ।  ਦਸੰਬਰ 2016 ਵਿਚ ਬਣਾਇਆ ਗਿਆ ਅੰਤਮ ਸਸਕਾਰ ਸਮੂਹ, ਵੇਲਜ਼ (ਏਐਸਜੀਡਬਲਯੂ), ਇਸ ਦੇ ਲਈ ਯਤਨ ਕਰ ਰਿਹਾ ਸੀ।

ਆਖ਼ਰਕਾਰ ਪਿਛਲੇ ਹਫ਼ਤੇ ਵੇਲਜ਼ ਦੀ ਰਾਜਧਾਨੀ ਰਾਕਡਿਫ਼ ਦੇ ਲੰਡਨ ਵਿਚ ਇਸ ਦੀ ਸ਼ੁਰੂਆਤ ਹੋ ਹੀ ਗਈ। ਏਐਸਜੀਡਬਲਯੂ ਦੀ ਪ੍ਰਧਾਨ ਵਿਮਲਾ ਪਟੇਲ ਨੇ ਕਿਹਾ ਕਿ ਕਾਰਡਿਫ਼ ਕੌਂਸਲ ਨੇ ਸਾਈਟ ਦੇ ਨਿਰਮਾਣ ਲਈ ਫੰਡ ਦਿਤਾ ਅਤੇ ਲੈਂਡਫ ਰੋਇੰਗ ਕਲੱਬ ਅਤੇ ਸਾਊਥ ਵੇਲਜ਼ ਦੇ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਵੀ ਵਿੱਤੀ ਯੋਗਦਾਨ ਪਾਇਆ। ਵਿਮਲਾ ਪਟੇਲ ਨੇ ਕਿਹਾ ਕਿ ਕਈ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਹੁਣ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਲਈ ਜਗ੍ਹਾ ਮਿਲੀ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement