ਅਤਿਵਾਦ ਵਿਰੋਧੀ ਜਾਂਚ ਵਿਚ ਯੂਕੇ ਸਿੱਖ ਚੈਰਿਟੀ ਸੰਸਥਾ ਦੇ 2 ਮੈਂਬਰ ਗ੍ਰਿਫ਼ਤਾਰ
Published : Jul 5, 2019, 12:50 pm IST
Updated : Jul 6, 2019, 8:24 am IST
SHARE ARTICLE
2 Sikh Youth Charity Workers Arrested
2 Sikh Youth Charity Workers Arrested

ਬ੍ਰਿਟੇਨ ਦੀ ਅਤਿਵਾਦ ਵਿਰੋਧੀ ਪੁਲਸ ਨੇ ਇਕ ਸਿੱਖ ਨੌਜਵਾਨ ਸੰਸਥਾ ਦੇ ਫੰਡ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿਚ ਇਕ ਔਰਤ ਸਮੇਤ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਲੰਡਨ: ਬ੍ਰਿਟੇਨ ਦੀ ਅਤਿਵਾਦ ਵਿਰੋਧੀ ਪੁਲਸ ਨੇ ਇਕ ਸਿੱਖ ਨੌਜਵਾਨ ਸੰਸਥਾ ਦੇ ਫੰਡ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿਚ ਇਕ ਔਰਤ ਸਮੇਤ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ ਕਿ ਬੁੱਧਵਾਰ ਨੂੰ ਬਰਮਿੰਘਮ ਵਿਚ 38 ਸਾਲਾ ਇਕ ਵਿਅਕਤੀ ਅਤੇ 49 ਸਾਲਾ ਔਰਤ ਨੂੰ ਬੁੱਧਵਾਰ ਨੂੰ ਜਾਂਚ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ। ਇਹ ਜਾਂਚ ਪਿਛਲੇ ਸਾਲ ਸਤੰਬਰ ਵਿਚ ਸ਼ੁਰੂ ਹੋਈ ਸੀ।

CTUCTU

ਬ੍ਰਿਟੇਨ ਦਾ ਚੈਰਿਟੀ ਕਮਿਸ਼ਨ, ਸਿੱਖ ਯੂਥ ਯੂਕੇ ਵੱਲੋਂ ਰਸੀਦ ਅਤੇ ਚੈਰਿਟੀ ਫੰਡ ਦੀ ਵਰਤੋਂ ਬਾਰੇ ਜਾਂਚ ਕਰ ਰਿਹਾ ਹੈ ਕਿਉਂਕਿ ਇਸ ਨਾਲ ਕਈ ਰੈਗੂਲੇਟਰੀ ਚਿੰਤਾਵਾਂ ਪੈਦਾ ਹੋਈਆਂ ਹਨ। ਸਿੱਖ ਯੂਥ ਯੂਕੇ ਚੈਰਿਟੀ ਸੰਸਥਾ ਨਹੀਂ ਹੈ ਪਰ ਇਹ ਅਜ਼ਾਦ ਰੈਗੁਲੇਟਰੀ ਦੇ ਅਧਿਕਾਰਕ ਖੇਤਰ ਵਿਚ ਹੈ ਕਿਉਂਕਿ ਜਿਸ ਫੰਡ ਦੀ ਜਾਂਚ ਹੋ ਰਹੀ ਹੈ ਉਹ ਚੈਰਿਟੀ ਲਈ ਹੈ। ਵੈਸਟ ਮਿਡਲੈਂਡਜ਼ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਵੈਸਟ ਮਿਡਲੈਂਡਸ ਕਾਊਂਟਰ ਟੈਰਰਿਜ਼ਮ ਯੂਨਿਟ ਦੇ ਅਧਿਕਾਰੀਆਂ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

2 Sikh Youth Charity workers arrested2 Sikh Youth Charity workers arrested

ਸਤੰਬਰ 2018 ਵਿਚ ਤਲਾਸ਼ੀ ਦੌਰਾਨ ਮਿਲੇ ਸਬੂਤਾਂ ਦੀ ਜਾਂਚ ਦੇ ਅਧਾਰ ‘ਤੇ ਅਜਿਹਾ ਕੀਤਾ ਗਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ 38 ਸਾਲਾ ਇਕ ਵਿਅਕਤੀ ਅਤੇ 49 ਸਾਲਾ ਇਕ ਔਰਤ ਨੂੰ ਚੈਰਿਟੀ (ਦਾਨ) ਵਿਚ ਦਿੱਤੇ ਗਏ ਫੰਡ ਦੀ ਕਥਿਤ ਧੋਖਾਧੜੀ ਅਪਰਾਧਾਂ ਦੇ ਸਿਲਸਿਲੇ ਵਿਚ ਪੁੱਛ ਗਿੱਛ ਲਈ ਬਰਮਿੰਘਮ ਵਿਚ ਇਕ ਸਥਾਨ ਤੋਂ ਹਿਰਾਸਤ ਵਿਚ ਲੈ ਲਿਆ ਗਿਆ। ਇਸ ਸੰਸਥਾ ਦੀ ਵੈੱਬਸਾਈਟ ‘ਤੇ ਇਸ ਨੂੰ ਰਾਸ਼ਟਰੀ ਸੰਸਥਾ ਦੱਸਿਆ ਗਿਆ ਹੈ ਪਰ ਉਸ ਦੀਆਂ ਗਤੀਵਿਧੀਆਂ ਵਿਚ ਉਹਨਾਂ ਲੋਕਾਂ ਨੂੰ ਯਾਦ ਕਰਨਾ ਸ਼ਾਮਲ ਹੈ ਜੋ 1984 ਵਿਚ ਸਾਕਾ ਨੀਲਾ ਤਾਰਾ ਦੌਰਾਨ ਮਾਰੇ ਗਏ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement