ਗਵਾਟੇਮਾਲਾ ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
Published : Jun 5, 2018, 3:11 am IST
Updated : Jun 5, 2018, 3:11 am IST
SHARE ARTICLE
Earthquake in Guatemala
Earthquake in Guatemala

ਰੀਕਟਰ ਪੈਮਾਨੇ 'ਤੇ ਪ੍ਰਸ਼ਾਂਤ ਮਹਾਸਾਗਰ 'ਚ ਆਏ ਭੂਚਾਲ ਦੀ ਤੀਬਰਤਾ 5.2 ਮਾਪੀ ਗਈ

ਗਵਾਟੇਮਾਲਾ— ਜਵਾਸਾਮੁਖੀ ਧਮਾਕੇ ਦੇ ਇਕ ਦਿਨ ਬਾਅਦ ਸੋਮਵਾਰ ਨੂੰ ਮੱਧ ਅਮਰੀਕੀ ਦੇਸ਼ ਗਵਾਟੇਮਾਲਾ 'ਚ ਭੂਚਾਲ ਦੇ ਦਰਮਿਆਨੇ ਝਟਕੇ ਮਹਿਸੂਸ ਕੀਤੇ ਗਏ। ਰੀਕਟਰ ਪੈਮਾਨੇ 'ਤੇ ਪ੍ਰਸ਼ਾਂਤ ਮਹਾਸਾਗਰ 'ਚ ਆਏ ਭੂਚਾਲ ਦੀ ਤੀਬਰਤਾ 5.2 ਮਾਪੀ ਗਈ। ਇਸ ਦੀ ਡੂੰਘਾਈ ਸਮੁੰਦਰ 'ਚ 10 ਕਿਲੋਮੀਟਰ ਹੇਠਾਂ ਸੀ। ਭੂਚਾਲ ਦੇ ਝਟਕੇ ਹਾਲਾਂਕਿ ਰਾਜਧਾਨੀ 'ਚ ਮਹਿਸੂਸ ਨਹੀਂ ਕੀਤੇ ਗਏ ਤੇ ਇਸ ਦੇ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਹੁਣ ਤਕ ਕੋਈ ਸੂਚਨਾ ਨਹੀਂ ਹੈ। ਗ਼ੌਰਤਲਬ ਹੈ ਕਿ ਗਵਾਟੇਮਾਲਾ 'ਚ ਫਯੂਗੋ ਜਵਾਲਾਮੁਖੀ 'ਚ ਐਤਵਾਰ ਨੂੰ ਹੋਏ ਧਮਾਕੇ 'ਚ ਕਰੀਬ 38 ਲੋਕਾਂ ਦੀ ਜਾਨ ਚਲੀ ਗਈ ਤੇ ਲਗਭਗ 300 ਲੋਕ ਜ਼ਖਮੀ ਹੋਏ ਹਨ। ਸੋਮਵਾਰ ਤੜਕੇ ਵੀ ਇਸ ਜਵਾਲਾਮੁਖੀ 'ਚ ਧਮਾਕਾ ਹੋਇਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਅਮਰੀਕਾ ਦੇ ਹਵਾਈ ਦ੍ਵੀਪ ਤੇ ਵੀ ਜਵਾਲਾਮੁਖੀ ਫਟ ਚੁਕਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement