ਚੀਨ ਦੇ ਸੀਨੀਅਰ ਸਿਹਤ ਅਧਿਕਾਰੀ ਨੂੰ ਕੋਵਿਡ-19 ਦੇ ਪਰਤਣ ਦਾ ਡਰ
Published : May 5, 2020, 11:04 am IST
Updated : May 5, 2020, 11:04 am IST
SHARE ARTICLE
file photo
file photo

ਚੀਨ ਦੇ ਇਕ ਸੀਨੀਅਰ ਸਿਹਤ ਅਧਿਕਾਰੀ ਨੇ ਸੋਮਵਾਰ ਨੂੰ ਚਿਤਾਵਨੀ ਦਿਤੀ ਕਿ ਦੇਸ਼ ਵਿਚ ਕੋਰੋਨਾਵਾਇਰਸ ਦੇ ਪਰਤਣ ਦਾ ਖਤਰਾ ਬਰਕਰਾਰ ਹੈ ਕਿਉਂਕਿ

ਬੀਜਿੰਗ, 4 ਮਈ: ਚੀਨ ਦੇ ਇਕ ਸੀਨੀਅਰ ਸਿਹਤ ਅਧਿਕਾਰੀ ਨੇ ਸੋਮਵਾਰ ਨੂੰ ਚਿਤਾਵਨੀ ਦਿਤੀ ਕਿ ਦੇਸ਼ ਵਿਚ ਕੋਰੋਨਾਵਾਇਰਸ ਦੇ ਪਰਤਣ ਦਾ ਖਤਰਾ ਬਰਕਰਾਰ ਹੈ ਕਿਉਂਕਿ ਬੀਤੇ ਦੋ ਹਫ਼ਤਿਆਂ ਵਿਚ ਸੂਬਾ-ਪਧਰੀ 10 ਖੇਤਰਾਂ ਵਿਚ ਇਨ੍ਹਾਂ ਦੇ ਪ੍ਰਸਾਰ ਦੇ ਸਥਾਨਕ ਪੱਧਰ ਉਤੇ ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਕਿਹਾ ਕਿ ਐਤਵਾਰ ਨੂੰ ਕੋਰੇਨਾ ਵਾਇਰਸ ਦੇ ਤਿੰਨ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ।

ਇਹ ਤਿੰਨੇ ਮਾਮਲੇ ਵਿਦੇਸ਼ ਤੋਂ ਚੀਨ ਪਹੁੰਚੇ ਸਨ। ਇਸ ਦੇ ਇਲਾਵਾ 13 ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਕੋਈ ਲੱਛਣ ਨਹੀਂ ਦਿਸ ਰਹੇ ਸਨ। ਇਨ੍ਹਾਂ ਮਾਮਲਿਆਂ ਵਿਚ ਦੋ ਵਿਦੇਸ਼ ਤੋਂ ਆਏ ਸਨ। ਐੱਨ.ਐੱਚ.ਸੀ. ਨੇ ਕਿਹਾ ਕਿ ਐਤਵਾਰ ਤਕ 962 ਉਹਨਾਂ ਮਾਮਲਿਆਂ ਨੂੰ ਨਿਗਰਾਨੀ ਵਿਚ ਰਖਿਆ ਗਿਆ ਹੈ ਜਿਨਵਾਂ ਵਿਚ ਬੀਮਾਰੀ ਦਾ ਕੋਈ ਲੱਛਣ ਨਹੀਂ ਦਿਖਿਆ ਸੀ। ਇਨ੍ਹਾਂ ਵਿਚੋਂ 98 ਮਾਮਲੇ ਵਿਦੇਸ਼ ਤੋਂ ਆਏ ਹਨ।

File photoFile photo

ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਖ਼ਬਰ ਦੇ ਮੁਤਾਬਕ ਐੱਨ.ਐੱਚ.ਸੀ. ਦੇ ਬੁਲਾਰੇ ਮੀ ਫੇਂਗ ਨੇ ਕਿਹਾ ਕਿ ਸੂਬਾ ਪਧਰੀ 10 ਖੇਤਰਾਂ ਵਿਚ ਪਿਛਲੇ 14 ਦਿਨਾਂ ਵਿਚ ਸਥਾਨਕ ਤੌਰ ਉਤੇ ਪ੍ਰਸਾਰ ਦੇ ਨਵੇਂ ਮਾਮਲੇ ਜਾਂ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਕੋਈ ਲੱਛਣ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਇਹ ਦਸਿਆ ਹੈ ਕਿ ਮਹਾਮਾਰੀ ਦੇ ਪ੍ਰਸਾਰ ਦਾ ਖਤਰਾ ਹਾਲੇ ਵੀ ਹੈ। 

ਖ਼ਬਰ ਵਿਚ ਕਿਹਾ ਗਿਆ ਹੈ ਕਿ ਬੀਜਿੰਗ ਵਿਚ ਕੁਝ ਦਫ਼ਤਰ, ਕਾਰੋਬਾਰੀ ਅਤੇ ਸੈਲਾਨੀ ਸਥਲ ਮੁੜ ਖੋਲ੍ਹ ਦਿਤੇ ਗਏ ਹਨ ਪਰ ਮਹਾਮਾਰੀ ਦੀ ਰੋਕਥਾਮ ਅਤੇ ਕੰਟਰੋਲ ਲਈ ਸਿਨੇਮਾ- ਘਰਾਂ ਅਤੇ ਥੀਏਟਰਾਂ ਨੂੰ ਬੰਦ ਰਖਿਆ ਗਿਆ ਹੈ। ਦੇਸ਼ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 4,633 ਹੈ। ਐਤਵਾਰ ਨੂੰ ਇਸ ਬੀਮਾਰੀ ਨਾਲ ਕਿਸੇ ਦੀ ਮੌਤ ਨਹੀਂ ਹੋਈ। ਚੀਨ ਦੀ ਮੁੱਖ ਭੂਮੀ ਵਿਚ ਐਤਵਾਰ ਤਕ ਕੋਰੋਨਾ ਵਾਇਰਸ ਦੇ 82,880 ਮਾਮਲੇ ਸਨ ਨਿਵਾਂ ਵਿਚੋਂ 481 ਦਾ ਹਾਲੇ ਵੀ ਇਲਾਜ ਚਲ ਰਿਹਾ ਹੈ। (ਪੀਟੀਆੀਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement