ਤੋਤੇ ਦੀ ਗਵਾਹੀ ਨੇ ਕਾਤਲ ਪਤਨੀ ਨੂੰ ਜੇਲ ਪਹੁੰਚਾਇਆ
Published : Jul 20, 2017, 5:15 pm IST
Updated : Apr 5, 2018, 4:38 pm IST
SHARE ARTICLE
Parrot
Parrot

ਮਿਸ਼ੀਗਨ, 20 ਜੁਲਾਈ : ਅਮਰੀਕਾ ਦੇ ਮਿਸ਼ੀਗਨ 'ਚ ਇਕ ਔਰਤ ਨੂੰ ਪਤੀ ਦੀ ਹਤਿਆ ਦੇ ਮਾਮਲੇ 'ਚ ਤੋਤੇ ਦੇ 'ਗਵਾਹ' ਬਣਨ ਤੋਂ ਬਾਅਦ ਦੋਸ਼ੀ ਠਹਿਰਾਇਆ ਗਿਆ ਹੈ।

ਮਿਸ਼ੀਗਨ, 20 ਜੁਲਾਈ : ਅਮਰੀਕਾ ਦੇ ਮਿਸ਼ੀਗਨ 'ਚ ਇਕ ਔਰਤ ਨੂੰ ਪਤੀ ਦੀ ਹਤਿਆ ਦੇ ਮਾਮਲੇ 'ਚ ਤੋਤੇ ਦੇ 'ਗਵਾਹ' ਬਣਨ ਤੋਂ ਬਾਅਦ ਦੋਸ਼ੀ ਠਹਿਰਾਇਆ ਗਿਆ ਹੈ।
ਇਹ ਘਟਨਾ ਮਿਸ਼ੀਗਨ 'ਚ ਸੈਂਡ ਲੇਕ ਸਥਿਤ ਇਕ ਘਰ 'ਚ ਵਾਪਰੀ ਸੀ। ਗਲੇਨਾ ਦੁਰਮ ਨੇ ਸਾਲ 2015 'ਚ ਤੋਤੇ ਸਾਹਮਣੇ ਅਪਣੇ ਪਤੀ ਮਾਰਟਿਨ 'ਤੇ ਪੰਜ ਗੋਲੀਆਂ ਚਲਾਈਆਂ ਸਨ। ਉਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ। ਗਲੇਨਾ ਦੇ ਸਿਰ 'ਚ ਸੱਟ ਲੱਗੀ ਸੀ। ਹਾਲਾਂਕਿ ਉਹ ਬੱਚ ਗਈ। ਉਸ ਸਮੇਂ ਤੋਤਾ ਮਾਰਟਿਨ ਦੀ ਆਵਾਜ਼ 'ਚ 'ਗੋਲੀ ਨਾ ਚਲਾਉ' ਵਾਰ-ਵਾਰ ਕਹਿ ਰਿਹਾ ਸੀ। ਹਾਲਾਂਕਿ 'ਬਡ' ਨਾਂ ਦੇ ਇਸ ਅਫ਼ਰੀਕੀ ਤੋਤੇ ਨੂੰ ਅਦਾਲਤ 'ਚ ਸੁਣਵਾਈ ਦੌਰਾਨ ਨਹੀਂ ਲਿਆਇਆ ਗਿਆ। ਜਿਊਰੀ ਨੇ ਪਾਇਆ ਕਿ 49 ਸਾਲਾ ਗਲੇਨਾ ਹਤਿਆ ਦੀ ਦੋਸ਼ੀ ਹੈ। ਉਸ ਨੂੰ ਅਗਲੇ ਮਹੀਨੇ ਸਜ਼ਾ ਸੁਣਾਈ ਜਾਵੇਗੀ।
ਮਾਰਟਿਨ ਦੀ ਮਾਂ ਲਿਲਿਅਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੇਖ ਕੇ ਬਹੁਤ ਦੁੱਖ ਹੋ ਰਿਹਾ ਹੈ ਕਿ ਦੋਸ਼ੀ ਠਹਿਰਾਈ ਗਈ ਗਲੇਨਾ ਨੂੰ ਅਪਣੇ ਦੋਸ਼ ਦਾ ਪਛਾਵਾ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਆਂ ਮਿਲਣ 'ਚ ਦੇਰੀ ਹੋ ਰਹੀ ਹੈ। ਦੋ ਸਾਲ ਦਾ ਸਮਾਂ ਘੱਟ ਨਹੀਂ ਹੁੰਦਾ ਹੈ। ਮਾਰਟਿਨ ਦੇ ਮਾਪੇ ਇਸ ਸਮੇਂ ਤੋਤੇ ਦਾ ਧਿਆਨ ਰਖਦੇ ਹਨ। ਉਨ੍ਹਾਂ ਕਿਹਾ, ''ਤੋਤਾ ਉਸ ਰਾਤ ਦੀ ਪੂਰੀ ਗੱਲਬਾਤ ਨੂੰ ਦੁਹਰਾ ਰਿਹਾ ਸੀ ਅਤੇ ਉਹ ਵਾਰ-ਵਾਰ 'ਗੋਲੀ ਨਾ ਚਲਾਉ' ਦੀ ਗੱਲ ਕਹਿ ਰਿਹਾ ਸੀ।'' ਪੀੜਤ ਦੇ ਮਾਤਾ-ਪਿਤਾ ਵੀ ਇਸ ਗੱਲ 'ਤੇ ਭਰੋਸਾ ਕਰਦੇ ਹਨ ਕਿ ਇਹ ਸੰਭਵ ਹੈ ਕਿ ਤੋਤੇ ਨੇ ਉਨ੍ਹਾਂ ਦੀ ਗੱਲਬਾਤ ਸੁਣੀ ਸੀ, ਇਸੇ ਲਈ ਉਨ੍ਹਾਂ ਦੀ ਆਖਰੀ ਗੱਲਬਾਤ ਨੂੰ ਉਹ ਦੁਹਰਾ ਰਿਹਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement