ਈ-ਸਿਗਰਟ ਦੀ ਵਰਤੋਂ ਕਾਰਨ 18 ਲੋਕਾਂ ਦੀ ਮੌਤ 1,080 ਹੋਏ ਬੀਮਾਰ
Published : Oct 4, 2019, 12:23 pm IST
Updated : Oct 4, 2019, 5:25 pm IST
SHARE ARTICLE
E-cigarette use kills 18
E-cigarette use kills 18

ਈ-ਸਿਗਰਟ ਦੀ ਵਰਤੋਂ ਕਾਰਨ 18 ਲੋਕਾਂ ਦੀ ਮੌਤ

ਅਮਰੀਕਾ: ਅਮਰੀਕਾ ‘ਚ ਈ-ਸਿਗਰਟ ਦੀ ਵਰਤੋਂ ਕਾਰਨ ਹੁਣ ਤੱਕ 18 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕੀ ਸਿਹਤ ਅਧਿਕਾਰੀਆਂ ਮੁਤਾਬਿਕ ਫੇਫੜਿਆਂ ਦੀ ਬੀਮਾਰੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1,080 ਹੋ ਗਈ ਹੈ।

SmokingSmoking

'ਸੈਂਟਰਸ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ' ਦੇ ਮੁੱਖੀ ਰੌਬਰਟ ਰੈੱਡਫੀਲਡ ਨੇ ਕਿਹਾ ਹੈ ਕਿ ,''ਬਦਕਿਸਮਤੀ ਨਾਲ ਇਸ ਬੀਮਾਰੀ ਨੂੰ ਅਮਰੀਕੀ ਲੋਕਾਂ, ਖਾਸ ਕਰ ਕੇ ਨੌਜਵਾਨਾਂ 'ਤੇ ਪੈਣ ਵਾਲੇ ਸਿਹਤ ਸੰਬੰਧੀ ਖਤਰਿਆਂ ਦੇ ਵਧਣ ਦੇ ਲਿਹਾਜ ਨਾਲ ਦੇਖੀਏ ਤਾਂ ਇਹ ਇਕ ਭਿਆਨਕ ਸਮੱਸਿਆ ਦਾ ਸਿਰਫ ਛੋਟਾ ਜਿਹਾ ਹਿੱਸਾ ਹੋ ਸਕਦਾ ਹੈ।'' ਉੱਥੇ ਹੀ ਏਜੰਸੀ ਨੇ ਦੱਸਿਆ ਕਿ ਪਿਛਲੇ ਹਫਤੇ 275 ਮਾਮਲੇ ਸਾਹਮਣੇ ਆਏ ਹਨ।

SmpokingSmoking

ਇੰਨਾ ਹੀ ਨਹੀਂ ਏਜੰਸੀ ਮੁਤਾਬਿਕ ਪੁਰਾਣੇ ਮਰੀਜ਼ਾਂ ਵਿਚ ਫਿਰ ਤੋਂ ਬੀਮਾਰੀ ਦੇ ਲੱਛਣ ਨਜ਼ਰ ਆਉਣ ਦੀ ਸ਼ਿਕਾਇਤ ਹੈ। ਕਾਬਲੇਗੌਰ ਹੈ ਕਿ ਮਰੀਜ਼ਾਂ ਨੇ ਕਿਹੜੇ-ਕਿਹੜੇ ਪਦਾਰਥਾਂ ਦੀ ਵਰਤੋਂ ਕੀਤੀ ਹੈ ਇਸ ਸੰਬੰਧ ਵਿਚ 578 ਮਰੀਜ਼ਾਂ ਤੋਂ ਪੁੱਛੇ ਗਏ ਸਵਾਲ ਵਿਚ ਸਾਹਮਣੇ ਆਇਆ ਕਿ 78 ਫੀਸਦੀ ਨੇ ਨਿਕੋਟੀਨ ਵਾਲੇ ਟੀ.ਐੱਚ.ਸੀ. ਉਤਪਾਦਾਂ ਦੀ ਵਰਤੋਂ ਕੀਤੀ, 37 ਫੀਸਦੀ ਨੇ ਸਿਰਫ ਟੀ.ਐੱਚ.ਸੀ. ਅਤੇ 17 ਫੀਸਦੀ ਨੇ ਨਿਕੋਟੀਨ ਯੁਕਤ ਉਤਪਾਦਾਂ ਦੀ ਵਰਤੋਂ ਕੀਤੀ ਸੀ।

SmokingSmoking

ਜ਼ਿਕਰਯੋਗ ਹੈ ਕਿ ਟੀ.ਐੱਚ.ਸੀ. ਗਾਂਜੇ ਦਾ ਮੁੱਖ ਨਸ਼ੀਲਾ ਪਦਾਰਥ ਹੈ ਜੋ ਵਿਅਕਤੀ ਦੇ ਮਿਜਾਜ਼ ਅਤੇ ਹੋਰ ਦਿਮਾਗੀ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰਦਾ ਹੈ। ਇਨ੍ਹਾਂ ਮਰੀਜ਼ਾਂ ਵਿਚ 70 ਫੀਸਦੀ ਪੁਰਸ਼ ਅਤੇ 80 ਫੀਸਦੀ ਔਰਤਾਂ ਦੀ ਉਮਰ 35 ਸਾਲ ਤੋਂ ਘੱਟ ਹੈ। ਇਸ ਮਾਮਲੇ ‘ਚ ਸੀਡੀਸੀ ਦੀ ਪ੍ਰਮੁੱਖ ਡਿਪਟੀ ਡਾਇਰੈਕਟਰ ਐਨੀ ਸ਼ੁਚੈਟ ਦਾ ਕਹਿਣਾ ਹੈ ਕਿ ਈ-ਸਿਗਰਟ ਕਾਰਨ ਬੀਮਾਰ ਹੋਏ ਲੋਕਾਂ ਦੀ ਤੁਲਨਾ ਵਿਚ ਔਰਤਾਂ ਦੀਆ ਮੌਤਾਂ ਜ਼ਿਆਦਾ ਹੋਈਆ ਹਨ।

ਦੱਸ ਦਈਏ ਕਿ ਅਮਰੀਕਾ ਦੇ ਕੁਝ ਰਾਜਾਂ ਵਿਚ ਈ-ਸਿਗਰਟ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਅਮਰੀਕੀ ਸਿਹਤ ਅਧਿਕਾਰੀਆਂ ਵੱਲੋਂ ਈ-ਸਿਗਰਟ ਕਾਰਨ ਬੀਮਾਰ ਹੋਏ ਹੋਰ ਮਰੀਜ਼ਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement