ਮਾਸਕੋ ’ਤੇ ਯੂਕਰੇਨ ਦਾ ਡਰੋਨ ਹਮਲਾ ਨਾਕਾਮ ਕੀਤਾ ਗਿਆ : ਰੂਸ

By : KOMALJEET

Published : Jul 4, 2023, 6:52 pm IST
Updated : Jul 4, 2023, 6:52 pm IST
SHARE ARTICLE
representational Image
representational Image

ਮਾਸਕੋ ਦੇ ਬਾਹਰੀ ਇਲਾਕੇ ’ਚ ਪੰਜ ’ਡਰੋਨਾਂ ਨਾਲ ਹਮਲੇ ਦੀ ਕੋਸ਼ਿਸ਼


ਮਾਸਕੋ: ਰੂਸ ਦੀ ਹਵਾਈ ਫ਼ੌਜ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਮਾਸਕੋ ਨੂੰ ਨਿਸ਼ਾਨਾ ਬਣਾ ਕੇ ਕੀਤੇ ਯੂਕਰੇਨੀ ਡਰੋਨ ਹਮਲੇ ਨੂੰ ਨਾਕਾਮ ਕਰ ਦਿਤਾ ਹੈ।ਅਧਿਕਾਰੀਆਂ ਨੇ ਕਿਹਾ ਕਿ ਹਮਲੇ ਕਾਰਨ ਸ਼ਹਿਰ ਦੇ ਇਕ ਕੌਮਾਂਤਰੀ ਹਵਾਈ ਅੱਡੇ ਨੂੰ ਕੁਝ ਦੇਰ ਲਈ ਬੰਦ ਕੀਤਾ ਗਿਆ।

ਇਹ ਵੀ ਪੜ੍ਹੋ: ਤਾਲਿਬਾਨ ਨੇ ਅਫ਼ਗਾਨਿਸਤਾਨ ’ਚ ਬਿਊਟੀ ਪਾਲਰ ’ਤੇ ਲਾਈ ਪਾਬੰਦੀ

ਨਿਜੀ ਫ਼ੌਜ ‘ਵੈਗਨਰ’ ਵਲੋਂ ਰੂਸ ਵਿਰੁਧ ਬਗ਼ਾਵਤੀ ਤੇਵਰ ਵਿਖਾਉਣ ਤੋਂ ਲਗਭਗ 11 ਦਿਨ ਬਾਅਦ ਮਾਸਕੋ ’ਤੇ ਡਰੋਨ ਰਾਹੀਂ ਹਮਲੇ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ।ਹਾਲਾਂਕਿ, ਯੂਕਰੇਨ ਦੇ ਅਧਿਕਾਰੀਆਂ ਨੇ ਰੂਸੀ ਖੇਤਰ ’ਤੇ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ। ਰੂਸੀ ਰਖਿਆ ਮੰਤਰਾਲੇ ਨੇ ਕਿਹਾ ਕਿ ਮਾਸਕੋ ਦੇ ਬਾਹਰੀ ਇਲਾਕੇ ’ਚ ਪੰਜ ’ਚੋਂ ਚਾਰ ਡਰੋਨਾਂ ਨੂੰ ਨਸ਼ਟ ਕਰ ਦਿਤਾ ਗਿਆ ਹੈ, ਜਦਕਿ ਇਕ ਡਰੋਨ ਨੂੰ ਤਕਨੀਕੀ ਮਦਦ ਨਾਲ ਬੇਅਸਰ ਕਰ ਦਿਤਾ ਗਿਆ।

ਮਾਸਕੋ ਦੇ ਮੇਅਰ ਸਰਗੇਈ ਐਸ. ਨੇ ਕਿਹਾ ਕਿ ਇਸ ਹਮਲੇ ਨਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਡਰੋਨ ਹਮਲੇ ਕਾਰਨ ਅਧਿਕਾਰੀਆਂ ਨੂੰ ਮਾਸਕੋ ਦੇ ਨੁਕੋਵੋ ਹਵਾਈ ਅੱਡੇ ’ਤੇ ਉਡਾਨਾਂ ਨੂੰ ਅਸਥਾਈ ਰੂਪ ’ਚ ਪਾਬੰਦੀਸ਼ੁਦਾ ਕਰਨਾ ਪਿਆ ਅਤੇ ਉਡਾਨਾਂ ਨੂੰ ਦੋ ਹੋਰ ਹਵਾਈ ਅੱਡਿਆਂ ਵਲ ਮੋੜਨਾ ਪਿਆ। ਨੁਕੋਵੋ ਮਾਸਕੋ ਤੋਂ ਲਗਭਗ 15 ਕਿਲੋਮੀਟਰ ਦੂਰ ਦਖਣੀ-ਪਛਮ ’ਚ ਸਥਿਤ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement