ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਕੋਵਿਡ ਮਹਾਂਮਾਰੀ ਦੌਰਾਨ ਸੇਵਾਵਾਂ ਲਈ ਸਿੱਖਾਂ ਦੀ ਸ਼ਲਾਘਾ ਕੀਤੀ
Published : Jul 4, 2021, 8:07 am IST
Updated : Jul 4, 2021, 8:19 am IST
SHARE ARTICLE
Singapore PM Lee Hsien Loong
Singapore PM Lee Hsien Loong

ਪ੍ਰਧਾਨ ਮੰਤਰੀ ਨੇ ਪੱਗ ਬੰਨ੍ਹ ਕੇ ‘ਸਤਿ ਸ੍ਰੀ ਅਕਾਲ’ ਦੇ ਜੈਕਾਰੇ ਨਾਲ ਗੁਰਦਵਾਰੇ ਦਾ ਕੀਤਾ ਉਦਘਾਟਨ

ਸਿੰਗਾਪੁਰ : ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਸਥਾਨਕ ਸਿੱਖਾਂ ਦੀ ਕੋਵਿਡ 19 ਮਹਾਂਮਾਰੀ ਦੌਰਾਨ ਧਰਮ, ਨਸਲ ਤੇ ਪਿਛੋਕੜ ਤੋਂ ਪਰੇ ਜਾ ਕੇ ਲੋਕਾਂ ਦੀ ਮਦਦ ਲਈ ਵੱਖ ਵੱਖ ਪ੍ਰਗੋਰਾਮ ਚਲਾਉਣ ਦੀ ਭਰਪੂਰ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਲੀ ਨੇ ਚਿੱਟੀ ਸਿੱਖ ਪੱਗ ਬੰਨ੍ਹ ਕੇ ਸਿਲਟ ਰੋਡ ’ਤੇ ਸਥਿਤ ਗੁਰਦੁਆਰਾ ਸਾਹਿਬ ਦੇ ਉਦਘਾਟਨ ਸਮਾਰੋਹ ਵਿਚ ਸ਼ਿਰਕਤ ਕੀਤੀ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ‘ਸਤਿ ਸ੍ਰੀ ਅਕਾਲ’ ਬੋਲ ਕੇ ਵਧਾਈ ਦਿਤੀ।

Singapore PM  praises Sikh community for their services during COVID-19 pandemicSingapore PM praises Sikh community for their services during COVID-19 pandemic

ਇਸ ਗੁਰਦੁਆਰੇ ਦਾ ਨਵੀਨੀਕਰਨ ਮਹਾਂਮਾਰੀ ਦੌਰਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਲਟ ਰੋਡ ਗੁਰਦੁਆਰਾ ਅਤੇ ਹੋਰ ਗੁਰਦੁਆਰਿਆਂ ਸਮੇਤ ਪੂਜਾ ਸਥਾਨ ਮਹਾਂਮਾਰੀ ਕਾਰਨ ਪ੍ਰਭਾਵਤ ਹੋਏ ਹਨ। ਲੀ ਨੇ ਕਿਹਾ, “ਸ਼ਰਧਾਲੂਆਂ ਲਈ ਇਹ ਮੁਸ਼ਕਲ ਸਮਾਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਗੁਰਦੁਆਰਾ ਸਮੇਤ ਹੋਰ ਧਾਰਮਕ ਸਥਾਨਾਂ ਨੇ ਕੋਵਿਡ 19 ਮਹਾਂਮਾਰੀ ਪ੍ਰਬੰਧਨ ਲਈ ਕਈ ਉਪਾਅ ਕੀਤੇ।

Singapore PM  praises Sikh community for their services during COVID-19 pandemicSingapore PM praises Sikh community for their services during COVID-19 pandemic

ਲੀ ਨੇ ਕਿਹਾ, ‘‘ਮੈਂ ਇਸ ਤੋਂ ਵੱਧ ਇਸ ਗੱਲ ਨਾਲ ਖ਼ੁਸ਼ ਹਾਂ ਕਿ ਗੁਰਦੁਆਰਾ ਸਾਹਿਬ ਅਤੇ ਸਿੱਖ ਭਾਈਚਾਰਾ ਇਸ ਮੁਸ਼ਕਲ ਸਮੇਂ ’ਚ ਮਦਦ ਲਈ ਅੱਗੇ ਆਇਆ। ਉਨ੍ਹਾਂ ਨੇ ਧਰਮ ਦਾ ਕੰਮ ਕੀਤਾ, ਰਾਸ਼ਨ ਵੰਡਿਆ ਅਤੇ ਹੋਰ ਮਦਦ ਕਰਨ ਲਈ ਕਈ ਪ੍ਰੋਗਰਾਮ ਆਯੋਜਿਤ ਕੀਤੇ। ਮਹਾਂਮਾਰੀ ਕਾਰਨ ਤਣਾਅ ਦਾ ਮੁਕਾਬਲਾ ਕਰਨ ਲਈ ਸਿੱਖ ਸੰਸਥਾਵਾਂ ਦੇ ਤਾਲਮੇਲ ਪ੍ਰੀਸ਼ਦ ਨੇ ‘ਪ੍ਰੋਜੇਕਟ ਅਲਾਕ’ ਨਾਮ ਤੋਂ ਇਕ ਕਾਰਜਬਲ ਬਣਾਇਆ, ਜਿਸਨੇ ਸਿੱਖ ਭਾਈਚਾਰੇ ਦੇ 13 ਹਜ਼ਾਰ ਮੈਂਬਰਾਂ ਦੀ ਮਾਨਸਿਕ ਸਿਹਤ ਲਈ ਕੰਮ ਕੀਤਾ।

Singapore PM  praises Sikh community for their services during COVID-19 pandemicSingapore PM praises Sikh community for their services during COVID-19 pandemic

ਉਦਘਾਟਨ ਦੇ ਬਾਅਦ ਲੀ ਨੇ ਅਪਣੇ ਫ਼ੇਸਬੁੱਕ ਪੋਸਟ ’ਚ ਲਿਖਿਆ, ‘‘ਸਾਡੇ ਗੁਰਦੁਆਰੇ ਅਤੇ ਸਿੱਖ ਭਾਈਚਾਰੇ ਨੇ ਉਨ੍ਹਾਂ ਲੋਕਾਂ ਦੀ ਮਦਦ ਕੀਤੀ, ਜਿਨ੍ਹਾਂ ਨੂੰ ਮੁਸ਼ਕਲ ਸਮੇਂ ’ਚ ਇਸ ਦੀ ਲੋੜ ਸੀ, ਉਹੀ ਬਿਨਾਂ ਨਸਲ, ਧਰਮ ਅਤੇ ਪਿਛੋਕੜ ਨੂੰ ਦੇਖੇ। ਇਨ੍ਹਾਂ ਪਹਿਲਕਦਮੀਆਂ ਨੇ ਵਿਆਪਕ ਭਾਈਚਾਰੇ ਲਈ ਚੰਗੀ ਮਿਸਾਲ ਪੇਸ਼ ਕੀਤੀ, ਕਿਉਂਕਿ ਅਸੀਂ ਵਾਇਰਸ ਨਾਲ ਰਹਿਣ ਦੀ ਨਵੀਂ ਆਮ ਵਿਵਸਥਾ ਵਲ ਵੱਧ ਰਹੇ ਹਾਂ। ਸਿਲਟ ਰੋਡ ਗੁਰਦੁਆਰਾ ਨਾ ਸਿਰਫ਼ ਇਕ ਪਵਿੱਤਰ ਅਸਥਾਨ ਹੈ, ਬਲਕਿ ਸਿੰਗਾਪੁਰ ਦੀ ਬਹੁ-ਧਾਰਮਕ ਅਤੇ ਬਹੁ-ਨਸਲੀ ਝਲਕ ਦਾ ਇਕ ਚਮਕਦਾ ਪ੍ਰਤੀਕ ਹੈ। ’’     

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement