ਗੁਫ਼ਾ 'ਚ ਜ਼ਿੰਦਾ ਮਿਲੇ 12 ਫ਼ੁਟਬਾਲ ਖਿਡਾਰੀ
Published : Jul 4, 2018, 3:06 pm IST
Updated : Jul 4, 2018, 3:06 pm IST
SHARE ARTICLE
Football Players in Mine
Football Players in Mine

ਥਾਈਲੈਂਡ ਦੀ ਗੁਫ਼ਾ ਥੈਮ ਲੁਆਂਗ 'ਚ 10 ਦਿਨ ਤੋਂ ਫਸੇ ਜੂਨੀਅਰ ਫ਼ੁਟਬਾਲ ਟੀਮ ਦੇ 12 ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਨੂੰ ਬ੍ਰਿਟਿਸ਼ ਗੋਤਾਖੋਰਾਂ ਨੇ ਸੋਮਵਾਰ ਸ਼ਾਮ ...

ਬੈਂਕਾਕ,  ਥਾਈਲੈਂਡ ਦੀ ਗੁਫ਼ਾ ਥੈਮ ਲੁਆਂਗ 'ਚ 10 ਦਿਨ ਤੋਂ ਫਸੇ ਜੂਨੀਅਰ ਫ਼ੁਟਬਾਲ ਟੀਮ ਦੇ 12 ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਨੂੰ ਬ੍ਰਿਟਿਸ਼ ਗੋਤਾਖੋਰਾਂ ਨੇ ਸੋਮਵਾਰ ਸ਼ਾਮ ਲੱਭ ਲਿਆ। ਇਹ ਸਾਰੇ ਜ਼ਿੰਦਾ ਹੈ, ਪਰ ਦੋ ਜਣੇ ਜ਼ਖ਼ਮੀ ਹਨ। ਹਾਲੇ ਇਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ 'ਚ ਲਗਭਗ ਚਾਰ ਮਹੀਨੇ ਤਕ ਦਾ ਸਮਾਂ ਲੱਗ ਸਕਦਾ ਹੈ।

ਗੁਫ਼ਾ ਦੇ ਅੰਦਰ ਫ਼ੋਨ ਦੀਆਂ ਤਾਰਾਂ ਪਾਈਆਂ ਜਾ ਰਹੀਆਂ ਹਨ, ਤਾਕਿ ਬੱਚੇ ਅਪਣੇ ਮਾਪਿਆਂ ਨਾਲ ਗੱਲਬਾਤ ਕਰ ਸਕਣ। ਥਾਈਲੈਂਡ ਦੀ ਫ਼ੌਜ ਦਾ ਕਹਿਣਾ ਹੈ ਕਿ ਗੁਫ਼ਾ 'ਚੋਂ ਬਾਹਰ ਆਉਣ ਲਈ ਇਨ੍ਹਾਂ ਬੱਚਿਆਂ ਨੂੰ ਤੈਰਾਕੀ ਸਿੱਖਣੀ ਪਵੇਗੀ ਜਾਂ ਫਿਰ ਇਨ੍ਹਾਂ ਨੂੰ ਹੜ੍ਹ ਦਾ ਪਾਣੀ ਘੱਟਣ ਦਾ ਇੰਤਜਾਰ ਕਰਨਾ ਪਵੇਗਾ। ਇਸ 'ਚ ਚਾਰ ਮਹੀਨੇ ਲਗਭਗ ਅਕਤੂਬਰ ਤਕ ਦਾ ਸਮਾਂ ਲੱਗ ਸਕਦਾ ਹੈ। ਗੋਤਾਖੋਰਾਂ ਨੇ ਇਨ੍ਹਾਂ ਬੱਚਿਆਂ ਤਕ ਖਾਣਾ ਅਤੇ ਦਵਾਈਆਂ ਪਹੁੰਚਾ ਦਿਤੀਆਂ ਹਨ। ਹੁਣ ਇਨ੍ਹਾਂ ਲਈ ਚਾਰ ਮਹੀਨੇ ਦਾ ਖਾਣਾ ਜੁਟਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਦਰਅਸਲ ਇਹ ਸਾਰੇ ਜ਼ਮੀਨ ਤੋਂ ਲਗਭਗ ਇਕ ਕਿਲੋਮੀਟਰ ਹੇਠਾਂ ਅਜਿਹੀ ਥਾਂ 'ਤੇ ਹਨ, ਜਿਥੇ ਪਹੁੰਚਣਾ ਮੁਸ਼ਕਲ ਹੈ। ਗੁਫ਼ਾ 'ਚ ਇੰਨਾ ਜ਼ਿਆਦਾ ਪਾਣੀ ਭਰਿਆ ਹੋਇਆ ਹੈ ਕਿ ਪੰਪ ਤੋਂ ਹਰ ਘੰਟੇ 10 ਹਜ਼ਾਰ ਲਿਟਰ ਪਾਣੀ ਕੱਢਣ ਦੇ ਬਾਵਜੂਦ ਇਕ ਘੰਟੇ 'ਚ ਇਕ ਸੈਂਟੀਮੀਟਰ ਪਾਣੀ ਹੀ ਘੱਟ ਹੋ ਰਿਹਾ ਹੈ। ਇਥੇ ਬੁਧਵਾਰ ਨੂੰ ਦੁਬਾਰਾ ਮੀਂਹ ਪੈਣ ਦੀ ਸੰਭਾਵਨਾ ਹੈ। ਬਚਾਅ ਦੇ ਕੰਮ 'ਚ ਬ੍ਰਿਟੇਨ, ਚੀਨ, ਮਿਆਂਮਾਰ, ਲਾਓਸ, ਆਸਟ੍ਰੇਲੀਆ ਅਤੇ ਥਾਈਲੈਂਡ ਦੇ ਮਾਹਰਾਂ ਦੀ ਟੀਮ ਨੂੰ ਲਗਾਇਆ ਗਿਆ ਹੈ। 

ਜ਼ਿਕਰਯੋਗ ਹੈ ਕਿ ਇਹ ਸਾਰੇ 12 ਖਿਡਾਰੀ ਅੰਡਰ-16 ਫ਼ੁਟਬਾਲ ਟੀਮ ਦੇ ਮੈਂਬਰ ਹਨ। ਇਨ੍ਹਾਂ ਦੀ ਉਮਰ 11 ਤੋਂ 16 ਸਾਲ ਵਿਚਕਾਰ ਹੈ। ਕੋਚ ਦੀ ਉਮਰ 25 ਸਾਲ ਹੈ। ਇਸ ਤਰ੍ਹਾਂ ਕੁਲ 13 ਲੋਕ ਗੁਫ਼ਾ 'ਚ ਫਸੇ ਹਨ। ਇਹ ਸਾਰੇ ਅਭਿਆਸ ਮੈਚ ਤੋਂ ਬਾਅਦ ਗੁਫ਼ਾ ਵੇਖਣ ਗਏ ਸਨ। ਇਹ ਇਕ ਸਮੁੰਦਰੀ ਤਟ 'ਤੇ ਮੌਜੂਦ ਰਸਤੇ ਤੋਂ ਗੁਫ਼ਾ ਦੇ ਅੰਦਰ ਗਏ। ਰਸਤਾ ਬਹੁਤ ਤੰਗ ਸੀ। ਇਥੇ ਕੁੱਝ ਦੇਰ ਬਾਅਦ ਮੀਂਹ ਤੇ ਹੜ੍ਹ ਆ ਗਿਆ। ਇਸ ਸਾਰੇ ਗੁਫ਼ਾ ਅੰਦਰ ਇਕ ਕਿਲੋਮੀਟਰ ਤਕ ਪਹੁੰਚ ਚੁਕੇ ਸਨ। ਪਾਣੀ ਵਧਣ ਕਾਰਨ ਗੁਫ਼ਾ 'ਚੋਂ ਬਾਹਰ ਨਿਕਲਣ ਦਾ ਰਸਤਾ ਬੰਦ ਹੋ ਗਿਆ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement