10 ਲੱਖ ਡਾਲਰ ਦੀ ਜਾਇਦਾਦ ਦਾ ਮਾਮਲਾ ; ਸਾਬਕਾ ਰਾਸ਼ਟਰਪਤੀ ਜ਼ਰਦਾਰੀ ਨੂੰ ਨੋਟਿਸ ਜਾਰੀ
Published : Apr 4, 2019, 7:38 pm IST
Updated : Apr 4, 2019, 7:38 pm IST
SHARE ARTICLE
Asif Ali Zardari
Asif Ali Zardari

ਨਿਊਯਾਰਕ ਵਿਚ ਫ਼ਲੈਟ ਬਾਰੇ ਚੋਣ ਕਮਿਸ਼ਨ ਨੂੰ ਨਹੀਂ ਦਿਤੀ ਸੀ ਜਾਣਕਾਰੀ

ਇਸਲਾਮਾਬਾਦ : ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ 10 ਲੱਖ ਡਾਲਰ ਤੋਂ ਜ਼ਿਆਦਾ ਜਾਇਦਾਦ ਲੁਕਾਉਣ 'ਤੇ ਉਨ੍ਹਾਂ ਨੂੰ ਅਯੋਗ ਸੰਸਦ ਮੈਂਬਰ ਐਲਾਨ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਨੋਟਿਸ ਜਾਰੀ ਕੀਤਾ ਹੈ।

Islamabad High Court Islamabad High Court

ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਨੇਤਾ ਖੁੱਰਮ ਸ਼ੇਰ ਜਮਾ ਅਤੇ ਉਸਮਾਨ ਡਾਰ ਵਲੋਂ ਦਾਖ਼ਲ ਕੀਤੀ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਬੀਤੇ ਸਾਲ ਚੋਣ ਕਮਿਸ਼ਨ ਵਿਚ ਜ਼ਰਦਾਰੀ ਵਲੋਂ ਦਾਖ਼ਲ ਕੀਤੀ ਜਾਣਕਾਰੀ ਵਿਚ ਇਹ ਗੱਲ ਨਹੀਂ ਦੱਸੀ ਗਈ ਕਿ ਉਨ੍ਹਾਂ ਕੋਲ ਨਿਊਯਾਰਕ ਵਿਚ 10 ਲੱਖ ਡਾਲਰ ਦੀ ਕੀਮਤ ਵਾਲਾ ਇਕ ਫ਼ਲੈਟ ਅਤੇ ਦੋ ਬੁਲੇਟਪਰੂਫ਼ ਵਾਹਨ ਹਨ। ਇਹ ਜਾਣਕਾਰੀ ਲੁਕਾਉਣ ਲਈ ਉਨ੍ਹਾਂ ਨੂੰ ਅਯੋਗ ਐਲਾਨ ਦਿਤਾ ਜਾਵੇ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ 10 ਲੱਖ 90 ਹਜ਼ਾਰ ਡਾਲਰ ਦੀ ਇਸ ਜਾਇਦਾਦ ਬਾਰੇ ਚੋਣ ਕਮਿਸ਼ਨ ਨੂੰ ਕੋਈ ਜਾਣਕਾਰੀ ਨਹੀਂ ਦਿਤੀ ਗਈ। 

Asif Ali Zardari Asif Ali Zardari

ਅਦਾਲਤ ਨੇ ਕਿਹਾ ਕਿ ਅਜਿਹੇ ਮਾਮਲਿਆਂ ਲਈ ਸੰਸਦ ਹੀ ਸਹੀ ਮੰਚ ਹੈ, 63 ਸਾਲਾ ਜ਼ਰਦਾਰੀ ਨੂੰ ਨੋਟਿਸ ਜਾਰੀ ਕਰ ਦਿਤਾ ਗਿਆ। ਸਾਬਕਾ ਰਾਸ਼ਟਰਪਤੀ ਵਿਰੋਧੀ ਧਿਰ ਪਾਕਿਸਤਾਨ ਪੀਪੁਲਜ਼ ਪਾਰਟੀ ਦੇ ਸਹਾਇਕ ਪ੍ਰਧਾਨ ਹਨ। ਜ਼ਰਦਾਰੀ ਨੂੰ 2018 ਵਿਚ ਸਿੰਧ ਇਲਾਕੇ ਤੋਂ ਨੈਸ਼ਨਲ ਅਸੈਂਬਲੀ ਲਈ ਚੁਣਿਆ ਗਿਆ ਸੀ। ਕਾਨੂੰਨ ਮੁਤਾਬਕ ਇਕ ਉਮੀਦਵਾਰ ਨੂੰ ਅਪਣੀ ਸਾਰੀ ਜਾਇਦਾਦ ਦਾ ਪ੍ਰਗਟਾਵਾ ਕਰਨਾ ਹੁੰਦਾ ਹੈ, ਨਹੀਂ ਤਾਂ ਉਸ ਨੂੰ ਅਯੋਗ ਕਰਾਰ ਦੇ ਦਿਤਾ ਜਾਂਦਾ ਹੈ। ਜ਼ਰਦਾਰੀ ਨੇ 2008 ਤੋਂ 2013 ਤਕ ਦੇਸ਼ ਦੇ 11ਵੇਂ ਰਾਸ਼ਟਰਪਤੀ ਵਲੋਂ ਅਹੁਦਾ ਸੰਭਾਲਿਆ ਸੀ। ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੱਤਾਧਾਰੀ ਦੀ ਮੁਹਿੰਮ ਦਾ ਹਿੱਸਾ ਹੈ ਤਾਕਿ ਵਿਰੋਧੀ ਨੇਤਾਵਾਂ ਦੇ ਅਕਸ ਨੂੰ ਖ਼ਰਾਬ ਕੀਤਾ ਜਾ ਸਕੇ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement