ਲੈਸਟਰ ਦੀ ਪੰਜਾਬਣ ਨੇ ਫ਼ਿਲਮ 'ਦ ਬਲੈਕ ਪ੍ਰਿੰਸ' ਦੇ ਕਲਾਕਾਰਾਂ ਲਈ ਤਿਆਰ ਕੀਤੀਆਂ ਪੁਸ਼ਾਕਾਂ
Published : Jul 23, 2017, 6:11 pm IST
Updated : Apr 4, 2018, 3:32 pm IST
SHARE ARTICLE
Punjaban
Punjaban

ਲੈਸਟਰ ਦੀ ਪੰਜਾਬਣ ਅਰਿੰਦਰ ਕੌਰ ਭੁੱਲਰ ਨੂੰ ਬਾਲੀਵੁਡ ਤੇ ਪਾਲੀਵੁਡ ਦੀ ਨਵੀਂ ਫ਼ਿਲਮ 'ਦ ਬਲੈਕ ਪ੍ਰਿੰਸ' ਦੇ ਕਲਾਕਾਰਾਂ ਲਈ ਪੁਸ਼ਾਕਾਂ ਤਿਆਰ ਕਰਨ ਦਾ ਮੌਕਾ ਮਿਲਿਆ ਹੈ।

ਲੰਦਨ, 23 ਜੁਲਾਈ (ਹਰਜੀਤ ਸਿੰਘ ਵਿਰਕ) : ਲੈਸਟਰ ਦੀ ਪੰਜਾਬਣ ਅਰਿੰਦਰ ਕੌਰ ਭੁੱਲਰ ਨੂੰ ਬਾਲੀਵੁਡ ਤੇ ਪਾਲੀਵੁਡ ਦੀ ਨਵੀਂ ਫ਼ਿਲਮ 'ਦ ਬਲੈਕ ਪ੍ਰਿੰਸ' ਦੇ ਕਲਾਕਾਰਾਂ ਲਈ ਪੁਸ਼ਾਕਾਂ ਤਿਆਰ ਕਰਨ ਦਾ ਮੌਕਾ ਮਿਲਿਆ ਹੈ। ਜ਼ਿਕਰਯੋਗ ਹੈ ਕਿ ਮਹਾਰਾਜਾ ਦਲੀਪ ਸਿੰਘ ਦੀ ਸੱਚੀ ਕਹਾਣੀ 'ਤੇ ਆਧਾਰਤ ਫ਼ਿਲਮ 'ਚ ਬਲੈਕ ਪ੍ਰਿੰਸ ਸਿਨੇਮਾ ਘਰਾਂ 'ਚ ਵਿਖਾਈ ਜਾ ਰਹੀ ਹੈ।
ਅਰਿੰਦਰ ਭੁੱਲਰ, ਜਿਸ ਦੀ ਲੈਸਟਰ ਦੇ ਇਕ ਮਸ਼ਹੂਰ ਬਾਜ਼ਾਰ ਬੈਲਗਰੇਵ ਰੋਡ 'ਤੇ ਅਪਣੀ ਦੁਕਾਨ ਹੈ ਅਤੇ ਉਸ ਨੇ ਇਸ ਫ਼ਿਲਮ ਲਈ ਕਈ ਪੁਸ਼ਾਕਾਂ ਤਿਆਰ ਕੀਤੀਆਂ ਹਨ। ਇਸ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਅਰਿੰਦਰ ਭੁੱਲਰ ਨੇ ਕਿਹਾ ਕਿ ਇਸ ਕਾਰਜ ਦੌਰਾਨ ਉਸ ਨੂੰ ਇਸ ਫ਼ਿਲਮ ਦੇ ਕਲਾਕਾਰਾਂ ਨੂੰ ਨੇੜਿਉਂ ਮਿਲਣ ਦਾ ਮੌਕਾ ਮਿਲਿਆ। ਅਰਿੰਦਰ ਨੇ ਦਸਿਆ ਕਿ ਕੋਈ ਦੋ ਸਾਲ ਪਹਿਲਾਂ ਫ਼ਿਲਮ ਇੰਡਸਟਰੀ ਦੀ ਟੀਮ ਉਨ੍ਹਾਂ ਦੇ ਸੰਪਰਕ 'ਚ ਆਈ ਅਤੇ ਇਸ ਤੋਂ ਬਾਅਦ ਇਸ ਨਾਮਵਰ ਫ਼ਿਲਮ ਲਈ ਪੁਸ਼ਾਕਾਂ ਤਿਆਰ ਕਰਨ ਲਈ ਮੈਨੂੰ ਚੁਣਿਆ ਗਿਆ। ਅਰਿੰਦਰ ਨੇ ਦਸਿਆ ਕਿ ਇਸ ਕੰਮ ਲਈ ਉਸ ਨੇ ਭਾਰਤ ਜਾ ਕੇ ਬਹੁਤ ਖੋਜ ਕਰਨ ਤੋਂ ਬਾਅਦ ਪੁਸ਼ਾਕਾਂ ਲਈ ਕਪੜੇ ਦੀ ਭਾਲ ਕੀਤੀ। ਅਰਿੰਦਰ ਨੇ ਦਸਿਆ ਕਿ ਉਸ ਨੂੰ ਖ਼ੁਸ਼ੀ ਹੈ ਕਿ ਉਸ ਦਾ ਨਾਂ ਵੀ ਫ਼ਿਲਮ ਦੀ ਕਾਸਟਿੰਗ ਵਿਚ ਸ਼ਾਮਲ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement